ਅਠਵਾਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਠਵਾਰਾ (ਨਾਂ,ਪੁ) ਅੱਠ ਦਿਨਾਂ ਦਾ ਸਮਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਠਵਾਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਠਵਾਰਾ [ਨਾਂਪੁ] ਅੱਠ ਦਿਨਾਂ ਦਾ ਵਕਤ , ਜਿਵੇਂ ਐਤਵਾਰ ਤੋਂ ਐਤਵਾਰ ਤੱਕ ਦਾ ਸਮਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਠਵਾਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਠਵਾਰਾ ਸੰਗ੍ਯਾ—ਅੱਠ ਦਿਨਾ (ਵਾਰਾਂ) ਦਾ ਸਮਾਂ. ਸਤਵਾਰੇ (ਹਫਤੇ) ਲਈ ਇਹ ਸ਼ਬਦ ਵਰਤਿਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਠਵਾਰਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਠਵਾਰਾ : ਵੇਖੋ ‘ਸਤਵਾਰਾ’

ਸੱਤਵਾਰਾ : ਸੱਤਾਂ ਵਾਰਾਂ ਦੇ ਨਾਂ ਉੱਤੇ ਰਚੀ ਛੰਦਾਂ ਦੀ ਲੜੀ ਨੂੰ ਸੱਤਵਾਰਾ ਕਹਿੰਦੇ ਹਨ। ਪੰਜਾਬੀ ਵਿਚ ਇਹ ਕਾਵਿ ਰੂਪ ਹੈ ਜਿਸ ਵਿਚ ਕਵਿਤਾ ਇਸ ਤਰ੍ਹਾਂ ਲਿਖੀ ਜਾਂਦੀ ਹੈ ਕਿ ਹਰ ਬੰਦ ਹਫ਼ਤੇ ਦੇ ਕਿਸੇ ਦਿਨ ਦੇ ਨਾਂ ਨਾਲ ਸ਼ੁਰੂ ਹੁੰਦਾ ਹੈ। ਇਸ ਤਰ੍ਹਾਂ ਸੋਮਵਾਰ ਤੋਂ ਐਤਵਾਰ ਤਕ ਦੇ ਨਾਵਾਂ ਨੂੰ ਮੁੱਢ ਵਿਚ ਲਿਆ ਦੇ ਲਿਖੀ ਕਵਿਤਾ ਸੱਤਵਾਰਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਰਾਗ ਬਿਲਾਵਲ ਵਿਚ ਵਾਰਸਤ ਨਾਂ ਹੇਠ ਇਕ ਸੱਤਵਾਰਾ ਲਿਖਿਆ ਹੈ, ਇਸ ਵਿਚੋਂ ਨਮੂਨਾ ਪੇਸ਼ ਹੈ :

                   ਸੋਮਵਾਰਿ ਸਚਿ ਰਹਿਆ ਸਮਾਇ।

                   ਤਿਸ ਕੀ ਕੀਮਤੀ ਕਹੀ ਨ ਜਾਇ।

                   ਆਖਿ ਆਖਿ ਰਹੇ ਸਭਿ ਲਿਵ ਲਾਇ।

                   ਜਿਸ ਦੇਵੈ ਤਿਸੁ ਪਲੈ ਪਾਇ।

                   ਅਗਮ ਅਗੋਚਰੁ ਲਖਿਆ ਨਾ ਜਾਇ।

                   ਗੁਰ ਕੈ ਸਬਦਿ ਹਰਿ ਰਹਿਆ ਸਮਾਇ।                           ––(ਆਦਿ ਗ੍ਰੰਥ, ਪੰਨਾ 841)

          ਬੁੱਲ੍ਹੇ ਸ਼ਾਹ ਨੇ ਸਨੀਚਰਵਾਰ ਤੋਂ ਲੈ ਕੇ ਜੁਮਾ ਤਕ ਕਾਵਿ ਬੰਦ ਲਿਖੇ ਹਨ ਪਰ ਇਸ ਦਾ ਨਾਂ ਅਠਵਾਰਾ ਲਿਖਿਆ ਹੈ। ਇਕ ਬੰਦ ਵੇਖੋ :

                   ਛਨਿੱਛਰ ਵਾਰ ਉਤਾਵਲੇ ਦੇਖ ਸਜਦ ਦੀ ਸੋ।

                   ਅਸਾਂ ਮੁੜ ਘਰਿ ਫੇਰ ਨਾ ਆਵਣਾ, ਜੋ ਹੋਣੀ ਸੋ ਹੋ।

                   ਵਾਹ ਵਾਹ ਛਨਿੱਛਰ ਵਾਰ ਵਹੀਲੇ, ਦੁਖ ਸਜਣ ਦੇ ਮੈਂ ਦਿਲ ਪੀਲੇ।

                   ਢੂੰਡਾਂ ਔਝੜ ਜੰਗਲ ਵੇਲੇ, ਅੱਧੜੀ ਰੈਣ ਕਵੱਲੜੇ ਵੇਲੇ।

                                                                   ––ਬਿਰਹ ਘੇਰੀਆਂ….

          ਇਸ ਕਾਵਿ–ਰੂਪ ਵਿਚ ਬਹੁਤੀਆਂ ਬਿਰਹਾ ਦੀਆਂ ਸਾਂਗਾ ਅਤੇ ਪ੍ਰੀਤਮ ਨੂੰ ਮਿਲਣ ਦੀਆਂ ਤਾਂਘਾਂ ਲਿਖੀਆਂ ਹੁੰਦੀਆਂ ਹਨ। ਲੋਕ–ਕਵੀਆਂ ਨੇ ਵੀ ਕਈ ਸੱਤਵਾਰੇ ਲਿਖੇ ਹਨ।

          [ਸਹਾ. ਗ੍ਰੰਥ––ਸ. ਸ. ਅਮੋਲ : ‘ਪੁਰਾਤਨ ਪੰਜਾਬੀ ਕਾਵਿ’ : ਗੁਰਦਿਤ ਸਿੰਘ ਪ੍ਰੇਮੀ : ‘ਪੰਜਾਬੀ ਸਾਹਿੱਤ ਦੀ ਭੂਮਿਕਾ’; ਮੌਲਾ ਬਖ਼ਸ਼ ਕੁਸ਼ਤਾ : ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’]                                                                     

 


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no

ਅਠਵਾਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਠਵਾਰਾ, ਪੁਲਿੰਗ : ੧. ਅੱਠਾਂ ਦਿਨਾਂ ਦਾ ਸਮਾਂ, ਐਤਵਾਰ ਤੋਂ ਐਤਵਾਰ ਤੱਕ ਦੇ ਸਾਰੇ ਦਿਨ; ੨. ਕਵਿਤਾ ਵਿਚ ਬਾਰਾਂ ਮਾਹ ਵਾਂਙ ਦਿਨਾਂ ਦੇ ਨਾਵਾਂ ਤੇ ਛੰਦ––ਰਚਨਾ ਦਾ ਇਕ ਰੂਪ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-11-47-14, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.