ਅਣਵਿਆਹਿਆ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਣਵਿਆਹਿਆ [ਵਿਸ਼ੇ] ਜੋ ਵਿਆਹਿਆ ਨਾ ਹੋਵੇ, ਗ਼ੈਰ ਸ਼ਾਦੀ-ਸ਼ੁਦਾ, ਛੜਾ , ਕੁਆਰਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਣਵਿਆਹਿਆ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Unmarried_ਅਣਵਿਆਹਿਆ: ਅਣਵਿਆਹਿਆ ਜਾਂ ਅਣਵਿਆਹੀ ਸ਼ਬਦ ਦਾ ਮੁਢਲਾ ਅਰਥ ਤਾਂ ਇਹ ਹੈ ਕਿ ਉਸ ਦਾ ਵਿਆਹ ਕਦੇ ਹੋਇਆ ਹੀ ਨਹੀਂ ਅਰਥਾਤ ਇਹ ਸ਼ਬਦ ਮਰਦ ਦੇ ਕੁਆਰਾ ਜਾਂ ਇਸਤਰੀ ਦੇ ਕੁਆਰੀ ਹੋਣ ਦਾ ਅਰਥ ਦਿੰਦਾ ਹੈ। ਲੇਕਿਨ ਸਟਰਾਊਡ ਦੀ ਜੁਡਿਸ਼ਲ ਡਿਕਸ਼ਨਰੀ ਅਨੁਸਾਰ ਇਹ ਸ਼ਬਦ ਲਚਕਦਾਰ ਹੈ ਅਤੇ ਹਾਲਾਤ ਵਿਚ ਮਾੜੀ ਜਿਹੀ ਤਬਦੀਲੀ ਨਾਲ ਇਸ ਦੇ ਅਰਥ ਬਦਲ ਸਕਦੇ ਹਨ ਅਤੇ ਇਸ ਦਾ ਦੂਜਾ ਅਰਥ ਸਾਹਮਣੇ ਆ ਜਾਂਦਾ ਹੈ ਕਿ ਸੰਕੇਤ ਕੀਤੇ ਸਮੇਂ ਉਸ ਦਾ ਪਤੀ ਜਾਂ ਪਤਨੀ ਜਿਉਂਦੀ ਨਹੀਂ ਸੀ ।
ਮਿਨਾ ਰਾਣੀ ਮਜੁਮਦਾਰ ਬਨਾਮ ਦਸਰਥ ਮਜੁਮਦਾਰ (ਏ ਆਈ ਆਰ 1963 ਕਲਕਤਾ 428) ਵਿਚ ਅਦਾਲਤ ਨੇ ਕਰਾਰ ਦਿੱਤਾ ਹੈ ਕਿ ਮੁਨਾਸਬ ਕੇਸ ਵਿਚ ਅਦਾਲਤ ਹਿੰਦੂ ਵਿਆਹ ਐਕਟ, 1955 ਦੀ ਧਾਰਾ 25 ਅਧੀਨ ਵਿਆਹੀ ਇਸਤਰੀ ਦੇ ਗੁਜ਼ਾਰੇ ਲਈ ਹੁਕਮ ਪਾਸ ਕਰ ਸਕਦੀ ਹੈ। ਧਾਰਾ 25 ਅਧੀਨ ਪਾਸ ਕੀਤੇ ਗਏ ਗੁਜ਼ਾਰੇ ਦੇ ਹਰ ਹੁਕਮ ਨਾਲ ਇਹ ਸ਼ਰਤ ਜੁੜੀ ਹੁੰਦੀ ਹੈ ਕਿ ਗੁਜ਼ਾਰਾ ਉਸ ਮੁੱਦਤ ਲਈ ਹੈ ਜਿਸ ਦੇ ਦੌਰਾਨ ਦਰਖ਼ਾਸਤਕਾਰ ਅਣਵਿਆਹੀ ਜਾਂ ਅਣਵਿਆਹਿਆ ਰਹੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First