ਅਣਸਦਾਚਾਰਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Immoral_ਅਣਸਦਾਚਾਰਕ: ਅਣਸਦਾਚਾਰਕ ਸ਼ਬਦ ਬਹੁਤ ਵਿਸਤ੍ਰਿਤ ਅਰਥ ਰਖਦਾ ਹੈ ਅਤੇ ਹਰੇਕ ਉਹ ਗੱਲ ਇਸ ਦੇ ਕਲਾਵੇ ਵਿਚ ਆ ਜਾਂਦੀ ਹੈ ਜੋ ਜੀਵਨ ਦੇ ਮਿਆਰੀ ਆਚਰਣ ਤੋਂ ਹਟਵੀਂ ਹੋਵੇ। ਇਹ ਵੀ ਕਿਹਾ ਜਾ ਸਕਦਾ ਹੈ ਕਿ ਹਰ ਉਹ ਗੱਲ ਜੋ ਸ਼ੁੱਧ ਅੰਤਹਕਰਣ ਦੇ ਵਿਰੁਧ ਹੈ ਉਹ ਅਣਸਦਾਚਾਰਕ ਹੈ। ਇਸ ਤੋਂ ਇਲਾਵਾ ਇਸ ਦੇ ਅਰਥ ਦੇਸ਼ , ਕਾਲ ਅਤੇ ਸਭਿਅਤਾ ਦੇ ਪੜਾਉ ਤੇ ਵੀ ਨਿਰਭਰ ਕਰਦੇ ਹਨ। ਸੰਖੇਪ ਵਿਚ ਕੋਈ ਅਜਿਹਾ ਮਿਆਰ ਮੁਕੱਰਰ ਕਰਨਾ ਸੰਭਵ ਨਹੀਂ ਜਿਸ ਅਨੁਸਾਰ ਹਰ ਦੇਸ਼, ਕਾਲ ਵਿਚ ਇਹ ਨਿਰਣਤ ਕੀਤਾ ਜਾ ਸਕੇ ਕਿ ਕਿਹੜੀ ਗੱਲ ਸਦਾਚਾਰਕ ਹੈ ਅਤੇ ਕਿਹੜੀ ਅਣਸਦਾਚਾਰਕ।

       ਭਾਰਤੀ ਮੁਆਇਦਾ ਐਕਟ ਦੀ ਧਾਰਾ 23 ਵਿਚ ਇਸ ਸ਼ਬਦ ਦੀ ਵਰਤੋਂ ਸੀਮਤ ਅਰਥਾਂ ਵਿਚ ਕੀਤੀ ਗਈ ਹੈ। ਉਸ ਧਾਰਾ ਅਨੁਸਾਰ ‘‘ਕਰਾਰ ਦਾ ਬਦਲ ਜਾਂ ਉਦੇਸ਼ ਕਾਨੂੰਨ ਪੂਰਨ ਹੈ, ਸਿਵਾਏ ਤਦ ਦੇ ਜਦ....ਉਸ ਨੂੰ ਅਦਾਲਤ ਅਣਸਦਾਚਾਰਕ ਜਾਂ ਲੋਕ-ਨੀਤੀ ਦੇ ਵਿਰੁਧ ਸਮਝਦੀ ਹੋਵੇ।’’ ਉਸ ਸੂਰਤ ਵਿਚ ਕਰਾਰ ਸੁੰਨ ਹੁੰਦਾ ਹੈ।

       ਘੇਰੂ ਲਾਲ ਪਾਰਖ ਬਨਾਮ ਮਹਾਦਿਉ ਦਾਸ ਮੈਯਾ (ਏ ਆਈ ਆਰ 1959 ਐਸ ਸੀ 781) ਅਨੁਸਾਰ ਸ਼ਬਦ ਅਣਸਦਾਚਾਰਕ ਬਹੁਤ ਵਿਸ਼ਾਲ ਅਰਥਾਂ ਵਾਲਾ ਸ਼ਬਦ ਹੈ। ਸਾਧਾਰਨ ਤੌਰ ਤੇ ਜ਼ਾਤੀ ਆਚਰਣ ਦੇ ਉਹ ਸਾਰੇ ਪੱਖ ਇਸ ਵਿੱਚ ਆ ਜਾਂਦੇ ਹਨ ਜੋ ਜੀਵਨ ਦੇ ਮਿਆਰੀ ਪ੍ਰਤਿਮਾਨਾਂ (ਨਾਰਮਜ਼) ਤੋਂ ਹਟਵੇਂ ਹੁੰਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਜੋ ਕੁਝ ਵੀ ਸ਼ੁੱਧ-ਅੰਤਹਕਰਣ ਦੇ ਵਿਰੋਧ ਵਿਚ ਹੈ ਉਹ ਅਣਸਦਾਚਾਰਕ ਹੈ। ਪਰ ਉਸ ਦਾ ਅੰਤਰ-ਵਸਤੂ ਸਮੇਂ ਦੇ ਨਾਲ ਨਾਲ ਬਦਲਦਾ ਰਹਿੰਦਾ ਹੈ ਕਿਉਂਕਿ ਉਹ ਦੇਸ਼ ਕਾਲ, ਤੋਂ ਇਲਾਵਾ ਕਿਸੇ ਸਮਾਜ ਵਿਸ਼ੇਸ਼ ਦੀ ਸਭਿਅਕ ਸਟੇਜ ਨਾਲ ਜੁੜਿਆ ਹੁੰਦਾ ਹੈ। ਸੰਖੇਪ ਰੂਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਸਦਾਚਾਰਕਤਾ ਦਾ ਵਿਆਪਕ ਮਿਆਰ ਨਿਯਤ ਨਹੀਂ ਕੀਤਾ ਜਾ ਸਕਦਾ ਕਿਉਂ ਕਿ ਇਸ ਤਰ੍ਹਾਂ ਦੇ ਖਿਸਕਵੇਂ ਮਿਆਰ ਤੇ ਆਧਾਰਤ ਕਾਨੂੰਨ ਆਪਣੇ ਪ੍ਰਯੋਜਨ ਨੂੰ ਨਿਸਫਲ ਕਰ ਦਿੰਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1179, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.