ਅਤੇ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਅਤੇ. ਵ੍ਯ—ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. ਔਰ. ਅਰ. ਅਤੈ. ਤੇ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
      
      
   
   
      ਅਤੇ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        And_ਅਤੇ: ਸੁਖਨੰਦਨ ਬਨਾਮ ਸੂਰਜਬਾਲੀ (ਏ ਆਈ ਆਰ  1951 ਇਲਾਹ.119 ਫੁ ਬੈ.) ਵਿਚ ਸਵਾਲ ਇਹ ਸੀ  ਕਿ ਕੀ ‘ਦ ਅਵਧ ਲਾਜ਼  ਐਕਟ ਦੀ ਧਾਰਾ  13 ਵਿਚ ਵਰਤੇ  ਗਏ ਸ਼ਬਦ  ‘ਅਤੇ’ ਦਾ ਅਰਥ  ‘ਜਾਂ’ ਲਿਆ ਜਾ ਸਕਦਾ ਹੈ। ਉਸ ਕੇਸ  ਵਿਚ ਤਿੰਨ ਜੱਜੀ ਬੈਂਚ  ਦਾ ਫ਼ੈਸਲਾ  ਸੀ ਕਿ ਅਰਥ ਕਰਨ ਦਾ ਬੁਨਿਆਦੀ ਅਸੂਲ  ਇਹ ਹੈ ਕਿ ਕਿਸੇ ਐਕਟ ਵਿਚ ਵਰਤੇ ਗਏ ਸ਼ਬਦਾਂ ਦੇ ਸਾਧਾਰਨ ਅਰਥ ਵਿਆਕਰਣਕ ਭਾਵ ਵਿਚ ਲਏ ਜਾਣ।  ਉਸ ਭਾਵ ਵਿਚ ਸਪਸ਼ਟ ਹੈ ਕਿ ਸ਼ਬਦ ‘ਅਤੇ’ ਸੰਯੋਜਕ ਦੇ ਰੂਪ  ਵਿਚ ਵਰਤਿਆ ਗਿਆ ਹੈ। ਪਰ  ਜੇ  ਅਦਾਲਤ  ਨੂੰ ਪ੍ਰਸੰਗ ਤੋਂ ਜਾਂ ਐਕਟ ਦੇ ਹੋਰ  ਉਪਬੰਧਾਂ ਤੋਂ ਇਹ ਜਾਪੇ ਕਿ ਵਿਧਾਨ  ਮੰਡਲ ਦਾ ਇਰਾਦਾ  ਉਸ ਸ਼ਬਦ ਨੂੰ ਹੋਰ ਅਰਥ ਦੇਣ  ਦਾ ਸੀ ਜਾਂ ਜੇ ਕਿਸੇ ਸ਼ਬਦ ਦੇ ਇਕ ਅਰਥ ਦਾ ਨਤੀਜਾ ਕਿਸੇ ਬੇਤੁਕੇਪਨ ਜਾ ਅਨਾਮਲੀ ਵਿਚ ਨਿਕਲਦਾ ਹੈ ਜਾਂ ਉਸ ਅਰਥ ਨਾਲ  ਕਾਨੂੰਨ  ਦਾ ਕੋਈ  ਪ੍ਰਭਾਵ  ਹੀ ਨਹੀਂ  ਰਹਿੰਦਾ ਤਾਂ ਅਦਾਲਤ ਉਪਰੋਕਤ ਵਿਅਕਾਰਣਕ ਅਸੂਲ ਤੋਂ ਲਾਂਭੇ  ਜਾ ਸਕਦੀ ਹੈ ਅਤੇ ਉਸ ਸ਼ਬਦ ਨੂੰ ਸੀਮਤ ਜਾਂ ਵਿਸ਼ਾਲ  ਅਰਥ ਦਿੱਤਾ ਜਾ ਸਕਦਾ ਹੈ ਜਾਂ ਉਹ ਬੇਤੁਕਾਪਨ ਜਾਂ ਅਨਾਮਲੀ ਦੂਰ  ਕਰਨ ਲਈ  ਉਸ ਦਾ ਅਰਥ ਅਜਿਹੇ ਢੰਗ  ਨਾਲ ਇਸ ਅਸੂਲ ਦੇ ਆਧਾਰ ਤੇ ਕਢਿਆ ਜਾ ਸਕਦਾ ਹੈ ਕਿ ਵਿਧਾਨ ਮੰਡਲ ਦਾ ਇਰਾਦਾ ਕੋਈ ਬੇਤੁਕਾਪਨ, ਜਾਂ ਅਨਾਮਲੀ ਪੈਦਾ ਕਰਨਾ ਜਾਂ ਆਪਣੇ ਉਸ ਐਕਟ ਨੂੰ ਪ੍ਰਭਾਵਹੀਨ ਕਰਨਾ ਨਹੀਂ ਸੀ। ਅਜਿਹੀ ਸਥਿਤੀ  ਵਿਚ ‘ਅਤੇ’ ਸ਼ਬਦ ਦਾ ਅਰਥ ਵਿਯੋਜਤ ਜਾਂ ਨਿਖੇੜਵੇਂ ਰੂਪ ਵਿਚ ਲਿਆ ਜਾ ਸਕਦਾ ਹੈ ਅਤੇ ਉਸ ਸ਼ਬਦ (ਅਤੇ) ਨੂੰ ‘ਜਾਂ’ ਪੜ੍ਹਿਆ ਜਾ ਸਕਦਾ ਹੈ। ਫ਼ੂਡ ਇਨਸਪੈਕਟਰ ਤ੍ਰ੍ਰੀਚੁਰ ਮਿਉਂਸਪੈਲਿਟੀ ਬਨਾਮ ਪਾਲ (ਏ ਆਈ ਆਰ 1965 ਕੇਰਲ 96) ਵਿਚ ‘ਅਤੇ’ ਨੂੰ ਜਾਂ ਕਰ  ਕੇ ਪੜ੍ਹਿਆ ਗਿਆ ਸੀ। ਅਖਰੀ ਅਰਥਾਂ ਦਾ ਨਤੀਜਾ ਬਹੁਤ  ਹੀ ਬੇਤੁਕਾ ਸੀ ਅਰਥਾਤ  ਅਜਿਹੇ ਰੰਗ  ਜੋ ਪੂਰੇ ਤੌਰ  ਤੇ ਵਰਜਿਤ ਹਨ ਉਨ੍ਹਾਂ ਦੀ ਵਰਤੋਂ ਮੁਕਰਰ ਸੀਮਾਵਾਂ ਅੰਦਰ ਕੀਤੀ ਜਾ ਸਕਦੀ ਸੀ।
	       ਅਦਾਲਤਾਂ ਕਈ ਵਾਰ  ‘ਅਤੇ’ ਨੂੰ ‘ਜਾਂ’ ਤੇ ‘ਜਾਂ’ ਨੂੰ ‘ਅਤੇ’ ਕਰਕੇ ਪੜ੍ਹਦੀਆਂ ਹਨ, ਪਰ ਅਜਿਹਾ ਕਰਨ ਲਈ ਤਕੜਾ ਕਾਰਨ  ਹੋਦਾ  ਚਾਹੀਦਾ ਹੈ। ਮਿਸਾਲ  ਲਈ ਵਿਧਾਨ ਮੰਡਲ ਦੇ ਸਪਸ਼ਟ ਇਰਾਦੇ ਨੂੰ ਪ੍ਰਭਾਵੀ ਬਣਾਉਣ ਲਈ ਅਤੇ ਹਵਾਲੇ ਅਧੀਨ  ਸਟੈਚੂਟ ਦੁਆਰਾ ਮਿਥੀ ਜਾਣ ਵਾਲੀ ਚਿਤਵੀ ਨੀਤੀ ਨੂੰ ਕਾਰਗਰ ਬਣਾਉਣ ਲਈ ‘ਜਾਂ’ ਦੀ ਥਾਂ ਅਰਥ ਕਰਨ ਦਾ ‘ਅਤੇ’ ਦੀ ਥਾਂ ‘ਜਾਂ’ ਪੜ੍ਹਨਾ ਪੈ ਸਕਦਾ ਹੈ। ਪਰ ਅਰਥ ਕਰਨ ਦਾ ਸਾਧਾਰਨ ਨਿਯਮ  ਇਹ ਹੀ ਹੈ ਕਿ ਸ਼ਬਦਾਂ ਨੂੰ ਉਨ੍ਹਾਂ ਦਾ ‘ਮੂਲ ’ ਅਰਥ ਦਿੱਤਾ ਜਾਵੇ। ਇਸ ਲਈ ਜੇਕਰ  ਅਦਾਲਤ ਐਕਟ ਦੀ ਸਕੀਮ ਦੁਆਰਾ ਸੰਕੇਤ ਕੀਤੇ ਵਿਧਾਨ ਮੰਡਲ ਦੇ ਪ੍ਰਤੱਖ ਇਰਾਦੇ ਦੁਆਰਾ ਮਜ਼ਬੂਰ ਨ ਹੋ ਜਾਵੇ ਤਾਂ ‘ਜਾਂ’ ਨੂੰ ‘ਜਾਂ’ ਹੀ ਪੜ੍ਹਿਆ ਜਾਵੇ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 40735, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
      
      
   
   
      ਅਤੇ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਅਤੇ, ਅਵਯ : ਦੋ ਸ਼ਬਦਾਂ ਜਾਂ ਵਾਕਾਂ ਨੂੰ ਜੋੜਨ ਵਾਲਾ ਸ਼ਬਦ, ਤੇ, ਅਰ ਹੋਰ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 22716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-02-55-27, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First