ਅਦਾ ਕੀਤਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Paid_ਅਦਾ ਕੀਤਾ: ਇਨਕਮ ਟੈਕਸ ਐਕਟ, 1922 ਦੀ ਧਾਰਾ 16(2) ਵਿਚ ਆਉਂਦੇ ਸ਼ਬਦ ਅਦਾ ਕੀਤਾ ਦਾ ਅਰਥ-ਨਿਰਨਾ ਕਰਦਿਆਂ ਜੇ. ਡਾਲਮੀਆ ਬਨਾਮ ਕਮਿਸ਼ਨਰ ਆਫ਼ ਇਨਕਮ ਟੈਕਸ (ਏ ਆਈ ਆਰ 1964 ਐਸ ਸੀ 1866) ਵਿਚ ਸਰਵ ਉੱਚ ਅਦਾਲਤ ਨੇ ਕਿਹਾ ਹੈ ਕਿ ਧਾਰਾ 16(2) ਵਿਚ ਇਹ ਨਹੀਂ ਚਿਤਵਿਆ ਗਿਆ ਕਿ ਮੈਂਬਰ ਨੂੰ ਲਾਭਾਂਸ਼ ਅਸਲ ਵਿਚ ਪ੍ਰਾਪਤ ਹੋ ਗਿਆ ਹੈ। ਆਮ ਤੌਰ ਤੇ ਧਾਰਾ 16(2) ਦੇ ਅਰਥਾਂ ਵਿਚ ਜਦੋਂ ਕੰਪਨੀ ਆਪਣੀ ਦੇਣਦਾਰੀ ਦਾ ਨਿਸਤਾਰਾ ਕਰਨ ਲਈ ਬਿਨਾਂ ਕਿਸੇ ਸ਼ਰਤ ਦੇ, ਲਾਭਾਂਸ਼ ਦੀ ਰਕਮ ਮੈਂਬਰ ਨੂੰ ਉਪਲਬਧ ਕਰਵਾ ਦਿੰਦੀ ਹੈ।
ਪੰਜਾਬ ਡਿਸਟਿਲਿੰਗ ਇੰਡਸਟਰੀਜ਼ ਲਿਮਟਿਡ ਬਨਾਮ ਕਮਿਸ਼ਨਰ ਆਫ਼ ਇਨਕਮ ਟੈਕਸ, ਪੰਜਾਬ (ਏ ਆਈ ਆਰ 1965 ਐਸ ਸੀ 1862) ਵਿਚ ਇਸ ਸ਼ਬਦ ਦੇ ਧਾਰਾ 16(2) ਦੇ ਸੰਦਰਭ ਵਿਚ ਹੋਰ ਵੀ ਸਪਸ਼ਟ ਕਰਦਿਆਂ ਸਰਵ ਉੱਚ ਅਦਾਲਤ ਨੇ ਕਿਹਾ ਹੈ ਸ਼ਬਦ ‘‘ਅਦਾ ਕੀਤਾ’’ ਅਤੇ ‘ਵੰਡ ’ ਵਿਚ ਫ਼ਰਕ ਕੇਵਲ ਇਹ ਹੈ ਕਿ ‘ਵੰਡ’ ਵਿਚ ਅਨੇਕਾਂ ਵਿਅਕਤੀਆਂ ਵਿਚਕਾਰ ਲਾਭਾਂਸ਼ ਦੇ ਵੰਡੇ ਜਾਣ ਦਾ ਅਰਥ ਲਾਜ਼ਮੀ ਤੌਰ ਤੇ ਆ ਜਾਂਦਾ ਹੈ ਅਤੇ ਉਸ ਦਾ ਅਰਥ ਅਨੇਕਾਂ ਵਿਅਕਤੀਆਂ ਨੂੰ ਅਦਾਇਗੀ ਕਰਨ ਦਾ ਹੈ। ਅਦਾਲਤ ਨੇ ਜੇ.ਡਾਲਮੀਆ ਵਿਚ ਕੀਤੇ ਅਰਥ-ਨਿਰਨੇ ਨੂੰ ਦੁਹਰਾਉਦਿਆਂ ਕਿਹਾ ਹੈ ਕਿ ਧਾਰਾ 16(2) ਮੈਂਬਰ ਦੁਆਰਾ ਲਾਭਾਂਸ਼ ਦੀ ਵਾਸਤਵਿਕ ਪ੍ਰਾਪਤੀ ਨਹੀਂ ਚਿਤਵੀ ਗਈ ।
ਉਦਯੋਗਕ ਝਗੜੇ ਐਕਟ, 1947 ਦੀ ਧਾਰਾ 33(2) (ਅ) ਵਿਚ ਪ੍ਰੈਜ਼ੀਡੈਂਸੀ ਟਾਕੀਜ਼ ਬਨਾਮ ਲੇਬਰ ਕੋਰਟ (ਏ ਆਈ ਆਰ 1969 ਮਦਰਾਸ 87) ਅਨੁਸਾਰ ਇਸ ਦਾ ਮਤਲਬ ਹੈ ਅਦਾਇਗੀ ਕਰਨ ਦੀ ਪੇਸ਼ਕਸ਼। ਜੇ ਪ੍ਰਬੰਧਕਾਂ ਵਲੋਂ ਅਦਾਇਗੀ ਦੀ ਪੇਸ਼ਕਸ਼ ਕੀਤੀ ਗਈ ਹੋਵੇ ਅਤੇ ਕਰਮਚਾਰੀ ਨੇ ਅਦਾਇਗੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੋਵੇ ਤਾਂ ਇਹ ਸਮਝਿਆ ਜਾਵੇਗਾ ਕਿ ਕਾਨੂੰਨ ਦੀ ਪਾਲਣਾ ਕਰ ਦਿੱਤੀ ਗਈ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First