ਅਨਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਨਤ. ਸੰ. ਵਿ—ਜੋ ਨਤ (ਝੁਕਿਆ ਹੋਇਆ) ਨਹੀਂ. ਨੰਮ੍ਰਤਾ (ਨਿੰਮ੍ਰਤਾ) ਰਹਿਤ । ੨ ਸੰ. ਅਨੰਤ. ਅੰਤ ਰਹਿਤ. ਬੇਅੰਤ. “ਪਸਰਿਓ ਆਪ ਹੋਇਆ ਅਨਤ ਤਰੰਗ.” (ਸੁਖਮਨੀ) ਦੇਖੋ, ਪਲੂ ੩। ੩ ਸੰ. ਅਨ੍ਯਤ੍ਰ. ਕ੍ਰਿ. ਵਿ—ਹੋਰ ਥਾਂ. ਦੂਜੀ ਜਗਾ. “ਕਹਿ ਨਾਨਕ ਅਬ ਨਾਹਿ ਅਨਤ ਗਤਿ.” (ਟੋਡੀ ਮ: ੯) ੪ ਸੰ. ਅਨਿਤ੍ਯ. ਵਿ—ਜੋ ਨਿੱਤ ਨਹੀਂ. ਬਿਨਸਨਹਾਰ. “ਅਨਤਾ ਧਨ ਧਰਣੀ ਧਰੇ ਅਨਤ ਨ ਚਾਹਿਆ ਜਾਇ। ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ.” (ਗਉ ਮ: ੧) ਅਨਿੱਤ ਧਨ ਜ਼ਮੀਨ ਵਿੱਚ ਗਡਦਾ ਹੈ, ਬੇਅੰਤ ਦੀ ਇੱਛਾ ਨਹੀਂ ਕਰਦਾ, ਜੋ ਅਨਿੱਤ ਦੀ ਖੋਜ ਵਿੱਚ ਗਏ, ਉਹ ਅਨੰਤ ਖੋ ਬੈਠੇ। ੫ ਹੋਰ. ਦੂਜਾ. ਅਨ੍ਯ. “ਸਿਮਰਨ ਬਿਨਾ ਅਨਤ ਨਹਿ ਕਾਜੂ.” (ਨਾਪ੍ਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਨਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਨਤ* (ਗੁ.। ਸੰਸਕ੍ਰਿਤ ਅਨੰਤ) ਬੇਅੰਤ ਭਾਵ ਈਸ਼੍ਵਰ। ਯਥਾ-‘ਅਨਤ ਨ ਚਾਹਿਆ ਜਾਇ’ ਪਰਮੇਸ਼ੁਰ ਨੂੰ ਨਹੀਂ ਚਾਹੁੰਦੇ। ਤਥਾ-‘ਰਮਈਆ ਜਪਹੁ ਪ੍ਰਾਣੀ ਅਨਤ ਜੀਵਣ ਬਾਣੀ ’ ਹੇ ਪ੍ਰਾਣੀ ਰਮਈਆ ਦਾ ਜਾਪ ਕਰੋ ਇਹ ਅਨੰਤ ਜੀਵਣ ਦੀ ਬਾਣੀ ਹੈ। ਅਥਵਾ ਤਕਾਰ ਅੱਗੇ ਲਾਕੇ ਅਰਥ ਕਰਦੇ ਹਨ ਕਿ ਹੋਰ ਬਾਣੀ (ਤਜੀਵਣ) ਤ੍ਯਾਘਣੇ ਯੋਗ ਹੈ।

----------

* ਪ੍ਰਾਕ੍ਰਿਤ ਵ੍ਯਾਕਰਨ ਅਨੁਸਾਰ (ਬਿੰਦੀ) ਕਈ ਵੇਰ ਡਿਗ ਪੈਂਦੀ ਹੈ, ਜਿਸ ਤਰ੍ਹਾਂ ਸੰਸਕ੍ਰਿਤ ਪਦ ਵਿਸਤਿ ਦੀ ਅਨੁਸਾਰ (ਬਿੰਦੀ) ਪ੍ਰਾਕ੍ਰਿਤ ਵਿਚ ਇਸੇ ਪਦ ਵਿਚ ਨਹੀਂ ਹੁੰਦੀ ਜਿਵੇਂ ਵਿਸਤਿ: (ਵਿਸਤਿ) ਵੀਸ਼ਾ। ਤ੍ਰਿੰਸ਼ਤ, ਤੀਸਾ। ਸੰਸਕਾਰ ਸਸਕਾੑਰ, ਤਿਵੇਂ ਅਨੰਦ ਦਾ ਅਨੰਤ ਰਹਿ ਗਿਆ ਜਾਪਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First