ਅਪਰਾਧ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਅਪਰਾਧ (ਨਾਂ,ਪੁ) ਪਾਪ; ਦੋਸ਼; ਜੁਰਮ; ਕਸੂਰ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8074, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਅਪਰਾਧ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਅਪਰਾਧ [ਨਾਂਪੁ] ਦੋਸ਼, ਜੁਰਮ , ਕਸੂਰ , ਗੁਨਾਹ, ਖ਼ਤਾ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8063, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਅਪਰਾਧ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਅਪਰਾਧ. ਸੰ. ਸੰਗ੍ਯਾ—ਗੁਨਾਹ. ਪਾਪ. ਦੋ। ੨ ਭੁੱਲ. ਖ਼ਤਾ। ੩ ਅਵੱਗ੍ਯਾ. ਬੇਅਦਬੀ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7962, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
      
      
   
   
      ਅਪਰਾਧ ਸਰੋਤ : 
    
      ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
      
           
     
      
      
      
        ਅਪਰਾਧ: ਸੰਸਕ੍ਰਿਤ  ਭਾਸ਼ਾ  ਦੇ ਇਸ ਸ਼ਬਦ  ਦਾ ਅਰਥ  ਹੈ ਪਾਪ , ਗੁਨਾਹ। ਸਮਾਜ  ਦੁਆਰਾ ਸਥਾਪਿਤ ਨੈਤਿਕ ਅਤੇ  ਸਮਾਜਿਕ  ਆਦਰਸ਼  ਜਾਂ ਮਾਨਤਾਵਾਂ ਹੀ ‘ਧਰਮ ’ ਹਨ। ਧਰਮ ਦੀ ਪਾਲਨਾ ਨ ਕਰਨਾ ‘ਅਪਰਾਧ’ ਹੈ ਅਤੇ ਅਪਰਾਧ ਕਰਨ ਵਾਲਾ ‘ਅਪਰਾਧੀ’ ਹੈ। ਜੋ  ਪਾਪ ਧਰਮ ਦੀਆਂ ਮਾਨਤਾਵਾਂ ਦੇ ਉਲੰਘਨ ਵਜੋਂ  ਕੀਤੇ ਜਾਂਦੇ  ਹਨ, ਉਹ ਅਧਿਆਤਮਿਕ ਅਪਰਾਧ ਹਨ।
	            ਪੁਰਾਣ  ਸਾਹਿਤ ਵਿਚ ਅਪਰਾਧਾਂ ਦੀ ਵਿਸਤਾਰ ਸਹਿਤ ਚਰਚਾ ਹੋਈ ਹੈ। ‘ਭਵਿਸ਼ੋਤਰ ਪੁਰਾਣ’ (146/6- 21) ਵਿਚ ਇਕ ਸੌ ਅਪਰਾਧਾਂ ਦੀ ਗਿਣਤੀ ਕੀਤੀ ਗਈ  ਹੈ। ਇਨ੍ਹਾਂ ਦੇ ਪ੍ਰਭਾਵ  ਨੂੰ ਨਸ਼ਟ ਕਰਨ ਲਈ  ‘ਅਪਰਾਧਸ਼ਤ ਬ੍ਰਤ’ ਦੀ ਵਿਵਸਥਾ ਕੀਤੀ ਗਈ ਹੈ। ਇਸ ਬ੍ਰਤ ਵਿਚ ਵਿਸ਼ਣੂ ਦੀ ਪੂਜਾ  ਕੀਤੀ ਜਾਂਦੀ ਹੈ।
	            ਗੁਰਬਾਣੀ ਵਿਚ ਬ੍ਰਤ ਆਦਿ ਕਰਨ ਦੀ ਵਿਵਸਥਾ ਨੂੰ ਪ੍ਰਵਾਨਗੀ ਨਹੀਂ  ਦਿੱਤੀ ਗਈ। ਸਾਧ- ਸੰਗਤ  ਵਿਚ ਜਾਣ  ਨਾਲ  ਕਰੋੜਾਂ  ਪਾਪਾਂ ਦੇ ਮਿਟਣ ਦੀ ਗੱਲ  ‘ਸੁਖਮਨੀ ’ ਬਾਣੀ  ਵਿਚ ਗੁਰੂ ਅਰਜਨ ਦੇਵ  ਜੀ ਨੇ ਕੀਤੀ ਹੈ — ਕੋਟਿ ਅਪ੍ਰਾਧ ਸਾਧ ਸੰਗਿ ਮਿਟੈ। (ਗੁ.ਗ੍ਰੰ. 296)। 
    
      
      
      
         ਲੇਖਕ : ਡਾ. ਰਤਨ ਸਿੰਘ ਜੱਗੀ, 
        ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7696, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
      
      
   
   
      ਅਪਰਾਧ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Offence_ਅਪਰਾਧ: ਅਪਰਾਧ ਦਾ ਮਤਲਬ ਹੈ ਕੋਈ  ਅਜਿਹਾ ਕੰਮ  ਜੋ  ਕਿਸੇ ਦੇਸ਼  ਦੇ ਫ਼ੌਜਦਾਰੀ ਕਾਨੂੰਨ  ਵਿਚ ਅਪਰਾਧ ਮੰਨਿਆ ਗਿਆ ਹੈ। ਇਸ ਤਰ੍ਹਾਂ ਇਸ ਸ਼ਬਦ  ਦੀ ਕੋਈ ਵਿਸ਼ਵ ਵਿਆਪਕ ਪਰਿਭਾਸ਼ਾ  ਦੇਣਾ ਸੰਭਵ ਨਹੀਂ।  ਜੋ ਕੰਮ ਅਜ  ਅਪਰਾਧ ਨਹੀਂ ਉਹ ਕਲ੍ਹ  ਅਪਰਾਧ ਬਣ ਸਕਦਾ ਹੈ ਅਤੇ  ਜੋ ਕੰਮ ਅਜ ਅਪਰਾਧ ਹੈ, ਹੋ ਸਕਦਾ ਹੈ ਉਹ ਕੱਲ੍ਹ ਅਪਰਾਧ ਨਾ ਰਹੇ।  ਇਸ ਤਰ੍ਹਾਂ ਅਪਰਾਧ ਦਾ ਅਰਥ  ਦੇਸ਼ ਕਾਲ  ਅਨੁਸਾਰ ਬਦਲਦਾ ਰਹਿੰਦਾ ਹੈ। ਭਾਰਤੀ ਦੰਡ  ਸੰਘਤਾ  ਦੀ ਧਾਰਾ  40 ਅਨੁਸਾਰ ਉਸ ਧਾਰਾ ਦੇ ਖੰਡ  2 ਅਤੇ 3 ਵਿਚ ਜ਼ਿਕਰ ਕੀਤੇ ਅਧਿਆਵਾਂ ਅਤੇ ਧਾਰਾਵਾਂ ਦੇ ਸਿਵਾਏ, ਸ਼ਬਦ ‘ਅਪਰਾਧ’ ਤੋਂ ਮੁਰਾਦ ਹੈ  ਕੋਈ ਗੱਲ  ਜੋ ਉਸ ਸੰਘਤਾ ਦੁਆਰਾ ਸਜ਼ਾਯੋਗ  ਬਣਾਈ ਗਈ  ਹੈ।
	       ਅਧਿਆਏ iv ਅਧਿਆਏ  v ੳ ਅਤੇ ਹੇਠ-ਲਿਖੀਆਂ ਧਾਰਾਵਾਂ, ਅਰਥਾਤ  ਧਾਰਾਵਾਂ, 64,65,66,67,71,109,110,112,114,115,116,117,187,194,195, 203, 211, 213, 214, 221, 222, 223, 224, 225, 327, 328, 329, 330, 331, 347, 348, 388, 389 ਅਤੇ 445 ਵਿੱਚ ਸ਼ਬਦ ‘ਅਪਰਾਧ’ ਤੋਂ ਮੁਰਾਦ ਹੈ ਉਸ ਸੰਘਤਾ ਅਧੀਨ  ਜਾਂ ਇਸ ਵਿਚ ਇਸ ਤੋਂ ਪਿਛੋਂ  ਪਰਿਭਾਸ਼ਤ ਅਨੁਸਾਰ ਕਿਸੇ ਵਿਸ਼ੇਸ਼ ਜਾਂ ਸਥਾਨਕ ਕਾਨੂੰਨ  ਅਧੀਨ ਸਜ਼ਾ-ਯੋਗ ਕੋਈ ਗੱਲ।
	       ਅਤੇ ਧਾਰਾਵਾਂ 141, 176, 177, 202, 212, 216, ਅਤੇ 441 ਵਿਚ ਸ਼ਬਦ ‘ਅਪਰਾਧ’ ਦਾ ਅਰਥ ਉਹੀ ਹੈ ਜਦ  ਵਿਸ਼ੇਸ਼ ਜਾਂ ਸਥਾਨਕ ਕਾਨੂੰਨ  ਅਧੀਨ ਸਜ਼ਾਯੋਗ ਗੱਲ ਅਜਿਹੇ ਕਾਨੂੰਨ ਅਧੀਨ ਛੇ ਮਹੀਨੇ ਜਾਂ ਉਪਰ ਦੀ ਆਉਧ ਦੀ ਕੈਦ  ਨਾਲ , ਭਾਵੇਂ ਉਹ ਜੁਰਮਾਨੇ ਸਾਹਿਤ ਹੋਵੇ ਜਾਂ ਜੁਰਮਾਨੇ ਤੋਂ ਬਿਨਾਂ, ਸਜ਼ਾਯੋਗ ਹੋਵੇ।’’
	       ਸਾਧਾਰਨ ਖੰਡ ਐਕਟ, 1897 ਦੀ ਧਾਰਾ 3 (38) ਵਿਚ ਅਪਰਾਧ ਸ਼ਬਦ ਦੀ ਪਰਿਭਾਸ਼ਾ ਨਿਮਨ-ਅਨੁਸਾਰ ਕੀਤੀ ਗਈ ਹੈ:-
	       (38) ‘‘ਅਪਰਾਧ’’ ਦਾ ਮਤਲਬ ਹੋਵੇਗਾ ਕੋਈ ਕਾਰਜ  ਜਾਂ ਉਕਾਈ  ਜੋ ਤਤਸਮੇਂ ਨਾਫ਼ਜ਼  ਕਿਸੇ ਕਾਨੂੰਨ ਅਧੀਨ ਸਜ਼ਾਯੋਗ ਬਣਾਈ ਗਈ ਹੋਵੇ।
	       ਭਾਰਤੀ ਦੰਡ ਸੰਘਤਾ, 1860 ਦੀ ਧਾਰਾ 40 ਵਿਚ ਦਿੱਤੀ ਗਈ ਅਪਰਾਧ ਦੀ ਪਰਿਭਾਸ਼ਾ  ਅਤੇ ਉਪਰੋਕਤ ਪਰਿਭਾਸ਼ਾ ਵਿਚ ਕੁਝ ਫ਼ਰਕ ਹਨ। ਇਸ ਬਾਰੇ ਇਹ ਯਾਦ  ਰੱਖਣ ਵਾਲੀ ਗੱਲ ਹੈ ਕਿ ਸਾਧਾਰਨ ਖੰਡ ਐਕਟ, 1897 ਭਾਰਤੀ ਦੰਡ  ਸੰਘਤਾ ਤੋ ਪਿਛੋਂ ਦਾ ਐਕਟ ਹੈ। ਇਸ ਲਈ  ਉਸ ਐਕਟ ਵਿਚ ਦਿੱਤੀਆਂ ਗਈਆਂ ਪਰਿਭਾਸ਼ਾਵਾਂ ਭਾਰਤੀ ਦੰਡ ਸੰਘਤਾ ਨੂੰ ਲਾਗੂ  ਨਹੀ ਹੁੰਦੀਆਂ। ਸਗੋਂ  ਇਸ ਦੇ ਉਲਟ, ਸਾਧਾਰਨ ਖੰਡ ਐਕਟ ਵਿੱਚ ਸ਼ਹਿ  ਦੇਣ  ਨੂੰ ਪਰਿਭਾਸ਼ਤ ਕਰਦੇ  ਹੋਏ ਕਿਹਾ ਗਿਆ ਹੈ ਕਿ ਉਸ ਪਦ  ਦੇ ਅਰਥ ਉਹ ਹੀ ਹੋਣਗੇ ਜੋ ਉਸ ਨੂੰ ਭਾਰਤੀ ਦੰਡ ਸੰਘਤਾ ਵਿਚ ਦਿੱਤੇ  ਗਏ ਹਨ।
	            ਭਾਰਤੀ ਦੰਡ ਸੰਘਤਾ ਦੀ ਧਾਰਾਾ40 ਦੇ ਅੰਗਰੇਜ਼ੀ ਰੂਪ  ਵਿਚ ਕਿਹਾ ਗਿਆ ਹੈ...offence denotes a thing made punishable by this code ਇਸ ਬਾਰੇ ਅਕਸਰ ਇਤਰਾਜ਼ ਉਠਾਇਆ ਗਿਆ ਹੈ ਕਿ ਕੋਈ ਗੱਲ (thing) ਸਜ਼ਾਯੋਗ ਨਹੀ ਹੋ ਸਕਦੀ, ਇਸ ਲਈ (ਥਿੰਗ ਅਥਵਾ ਗੱਲ ਅਥਵਾ ਚੀਜ਼ ਦਾ ਮਤਲਬ ਹੈ (ਕੋਈ ਕੰਮ ਜਾਂ ਕੰਮਾਂ ਦੀ ਲੜੀ , ਜਾਂ ਉਕਾਈ ਜਾਂ ਉਕਾਈਆਂ ਦੀ ਲੜੀ।) ਜਾਪਦਾ ਹੈ ਸਾਧਾਰਨ ਖੰਡ ਐਕਟ ਦੀ ਖਰੜਾਕਾਰੀ ਵੇਲੇ  ਇਸ ਇਤਰਾਜ਼ ਨੂੰ ਸਾਹਮਣੇ ਰੱਖ  ਕੇ ਲੋੜੀਦੀ ਸੋਧ ਕਰ  ਲਈ ਗਈ ਹੈ।
	            ਧਾਰਾ 40 ਵਿਚ ਤਿੰਨ ਖੰਡ ਹਨ। ਪਹਿਲੇ  ਖੰਡ ਅਨੁਸਾਰ ਉਨ੍ਹਾਂ ਕੰਮਾਂ ਅਤੇ ਉਕਾਈਆਂ ਨੂੰ ਅਪਰਾਧ ਦੀ ਸ਼੍ਰੇਣੀ  ਵਿਚ ਰੱਖਿਆ ਗਿਆ ਹੈ ਜੋ ਭਾਰਤੀ ਦੰਡ ਸੰਘਤਾ ਅਧੀਨ ਸ਼ਜਾਯੋਗ ਹਨ।
	            ਦੂਜੇ  ਖੰਡ ਵਿਚ ਕੁਝ ਅਧਿਆਏ ਅਤੇ ਕੁਝ ਧਾਰਾਵਾਂ ਗਿਣਾਈਆਂ ਗਈਆਂ ਹਨ ਜਿਨ੍ਹਾਂ ਵਿਚ ਅਪਰਾਧ ਸ਼ਬਦ ਦੀ ਵਰਤੋਂ  ਇਸ ਸੰਘਤਾ ਅਧੀਨ ਅਤੇ ਕਿਸੇ ਵਿਸ਼ੇਸ਼ ਜਾਂ ਸਥਾਨਕ ਕਾਨੂੰਨ ਅਧੀਨ ਸਜ਼ਾਯੋਗ ਕੰਮਾਂ ਅਤੇ ਉਕਾਈਆਂ ਨੂੰ ਅਪਰਾਧ ਦੀ ਪਰਿਭਾਸ਼ਾ ਵਿਚ ਸ਼ਾਮਲ ਕਰਕੇ ਅਪਰਾਧ ਦੇ ਅਰਥਾਂ ਵਿਚ ਵਿਸਤਾਰ ਲਿਆਂਦਾ ਗਿਆ ਹੈ।
	       ਇਸ ਹੀ ਧਾਰਾ ਦੇ ਤੀਜੇ  ਭਾਗ  ਵਿਚ ਭਾਰਤੀ ਦੰਡ ਸੰਘਤਾ ਦੀਆਂ ਕੁਝ ਧਾਰਾਵਾਂ ਗਿਣਾਈਆਂ ਗਈਆਂ ਹਨ ਜਿਨ੍ਹਾਂ ਵਿਚ  ਅਪਰਾਧ ਦੇ ਅਰਥ ਤਾਂ ਉਹੀ ਰੱਖੇ ਗਏ ਹਨ ਜੋ ਦੂਜੇ ਭਾਗ ਵਿਚ ਉਸਨੂੰ ਦਿੱਤੇ ਗਏ ਹਨ, ਪਰ  ਉਸ ਲਈ ਸਜ਼ਾ  ਘੱਟ  ਤੋ ਘੱਟ ਛੇ ਮਹੀਨਿਆਂ ਲਈ ਹੋਣੀ  ਜ਼ਰੂਰੀ ਹੈ, ਉਸ ਨਾਲ ਜੁਰਮਾਨੇ ਦਾ ਉਪਬੰਧ ਹੋਵੇ ਜਾਂ ਨਾ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      ਅਪਰਾਧ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਅਪਰਾਧ (ਸੰ.। ਸੰਸਕ੍ਰਿਤ) ਕਿਸੇ ਵਿਰੁੱਧ  ਜੋ  ਬੁਰਾ  ਕੰਮ  ਕੀਤਾ ਜਾਏ। ਪਾਪ , ਦੋਖ , ਗੁਨਾਹ। ਯਥਾ-‘ਕੋਟਿ ਅਪ੍ਰਾਧ  ਸਾਧਸੰਗਿ ਮਿਟੈ’।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
      
      
   
   
      ਅਪਰਾਧ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਅਪਰਾਧ, ਪੁਲਿੰਗ : ਪਾਪ, ਦੋਸ਼, ਕਸੂਰ, ਜੁਰਮ, ਖਤਾ, ਪਾਪ, ਗੁਨਾਹ, (ਲਾਗੂ ਕਿਰਿਆ : ਹੋਣਾ, ਕਰਨਾ)
	–ਅਪਰਾਧਣ, ਇਸਤਰੀ ਲਿੰਗ :
	–ਅਪਰਾਧੀ, ਪੁਲਿੰਗ : ਅਪਰਾਧ ਕਰਨ ਵਾਲਾ ਮਰਦ, ਮੁਜਰਮ, ਦੋਸ਼ੀ, ਕਸੂਵਾਰ, ਤਕਸੀਰੀ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-02-35-40, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First