ਅਪੀਲ ਦਾ ਅਧਿਕਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Right of appeal_ਅਪੀਲ ਦਾ ਅਧਿਕਾਰ: ਕਿਸੇ ਦਾਵੇ ਵਿਚ  ਅਪੀਲ ਦਾ ਅਧਿਕਾਰ ਹਰੇਕ ਧਿਰ ਨੂੰ ਪ੍ਰਾਪਤ ਹੁੰਦਾ ਹੈ। ਲੇਕਿਨ ਇਹ ਅਧਿਕਾਰ ਪ੍ਰਵਿਧਾਨ ਦੀ ਸਿਰਜਨਾ ਹੈ, ਇਸ ਲਈ ਦਾਵੇ ਦੀਆਂ ਧਿਰਾਂ ਵਿਚ ਇਹ ਅਧਿਕਾਰ ਤਦ ਹੀ ਨਿਹਿਤ ਹੋ ਸਕਦਾ ਹੈ ਜੇ ਉਸ ਪਿੱਛੇ ਕਾਨੂੰਨ ਦੀ ਅਥਾਰਿਟੀ ਹੋਵੇ। ਦੂਜੇ ਸ਼ਬਦਾਂ ਵਿਚ ਜੇ ਅਪੀਲ ਬਾਰੇ ਪ੍ਰਵਿਧਾਨਕ ਉਪਬੰਧ ਮੌਜੂਦ ਹੋਵੇ ਤਾਂ ਹੀ ਕਿਸੇ ਧਿਰ ਨੂੰ ਅਪੀਲ ਦਾ ਅਧਿਕਾਰ ਮਿਲ ਸਕਦਾ ਹੈ ਅਤੇ ਉਹ ਵੀ ਉਸ ਸਬੰਧ ਵਿਚ ਕੀਤੇ ਗਏ ਉਪਬੰਧਾਂ ਦੇ ਤਾਬੇ। ਇਸ ਤਰ੍ਹਾਂ ਅਪੀਲ ਦਾ ਪ੍ਰਵਿਧਾਨਕ ਅਧਿਕਾਰ ਸਬਸਟੈਂਟਿਵ ਅਧਿਕਾਰ ਹੈ ਨ ਕਿ ਜ਼ਾਬਤੇ ਦੇ ਕਾਨੂੰਨ ਦੁਆਰਾ ਪ੍ਰਾਪਤ ਕਰਵਾਇਆ ਅਧਿਕਾਰ। ਜਦੋਂ ਕੋਈ ਧਿਰ ਅਦਾਲਤ ਵਿਚ ਕੋਈ ਕਾਰਵਾਈ ਅਰੰਭ ਕਰਦੀ ਹੈ ਤਾਂ ਉਸ ਦੇ ਨਾਲ ਹੀ ਉਸ ਧਿਰ ਵਿਚ ਅਪੀਲ ਦਾ ਅਧਿਕਾਰ ਨਿਹਿਤ ਹੋ ਜਾਂਦਾ ਹੈ ਅਤੇ ਕਿਸੇ ਅਭਿਵਿਅਕਤ ਉਪਬੰਧ ਜਾਂ ਅਰਥਾਵੇਂ ਉਪਬੰਧਾਂ ਤੋਂ ਬਿਨਾਂ ਖੁਹਿਆ ਨਹੀਂ ਜਾ ਸਕਦਾ। ਲੇਕਿਨ ਅਪੀਲ ਦੇ ਅਧਿਕਾਰ ਵਾਂਗ ਦਾਵਾ ਲਿਆਉਣ ਵਾਲੀ ਧਿਰ ਵਿਚ ਦਾਵਾ ਅਰੰਭ ਕਰਨ ਵਾਲੀ ਧਿਰ ਨੂੰ ਨਿਗਰਾਨੀ ਦਾ ਅਧਿਕਾਰ ਹਾਸਲ ਨਹੀਂ ਹੁੰਦਾ ਕਿਉਂ ਕਿ ਨਿਗਰਾਨੀ ਉਸ ਦਾਵੇ ਦੇ ਨਿਰੰਤਰ ਕ੍ਰਮ ਦਾ ਭਾਗ ਨਹੀਂ ਹੈ ਅਤੇ ਕੇਵਲ ਜ਼ਾਬਤੇ ਦੇ ਕਾਨੂੰਨ ਨਾਲ ਸਬੰਧਤ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.