ਅਮਰੀਕ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਮਰੀਕ ਸਿੰਘ. ਇਹ ਮਘਿਆਣੇ ਪਿੰਡ ਦਾ ਵਸਨੀਕ ਜੰਬਰ ਗੋਤ ਦਾ ਪ੍ਰੇਮੀ ਸੀ. ਇਸ ਨੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ, ਅਤੇ ਆਨੰਦ ਪੁਰ ਦੇ ਧਰਮਯੁੱਧ ਵਿੱਚ ਵਡੀ ਵੀਰਤਾ ਦਿਖਾਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਮਰੀਕ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਮਰੀਕ ਸਿੰਘ : ਲਾਹੌਰ ਜ਼ਿਲੇ ਵਿਚ ਮਘਿਆਣੇ ਦਾ ਇਕ ਜੰਬਰ ਜੱਟ , ਜੋ ਗੁਰੂ ਗੋਬਿੰਦ ਸਿੰਘ ਦੇ ਸਮੇਂ ਦਾ ਇਕ ਸ਼ਰਧਾਲੂ ਸਿੱਖ ਸੀ। ਭਾਈ ਸੰਤੋਖ ਸਿੰਘ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਇਸ ਨੂੰ ਉਹਨਾਂ ਵਿਚੋਂ ਗਿਣਦਾ ਹੈ ਜਿਨ੍ਹਾਂ ਨੇ ਖ਼ਾਲਸਾ ਸਾਜਣ ਵਾਲੇ ਦਿਨ (30 ਮਾਰਚ 1699) ਅੰਮ੍ਰਿਤ ਛਕਿਆ ਸੀ। ਇਸੇ ਸ੍ਰੋਤ ਅਨੁਸਾਰ ਅਮਰੀਕ ਸਿੰਘ ਨੇ 1700 ਦੀ ਅਨੰਦਪੁਰ ਦੀ ਪਹਿਲੀ ਜੰਗ ਵਿਚ ਹਿੱਸਾ ਵੀ ਲਿਆ ਸੀ।


ਲੇਖਕ : ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਮਰੀਕ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਮਰੀਕ ਸਿੰਘ (ਵੀ. .) :  ਇਸ ਸੂਰਬੀਰ ਦਾ ਜਨਮ 7 ਅਪ੍ਰੈਲ, 1939 ਨੂੰ ਵਛੋਕੇ (ਪਾਕਿਸਤਾਨ) ਵਿਖੇ ਸ੍ਰੀ ਨਰਾਇਣ ਸਿੰਘ ਦੇ ਘਰ ਹੋਇਆ। ਇਸ ਨੇ ਡੀ. ਏ. ਵੀ. ਸਕੂਲ, ਕਰਨਾਲ ਤੋਂ ਮੈਟ੍ਰਿਕ, ਦਿਆਲ ਸਿੰਘ ਕਾਲਜ, ਕਰਨਾਲ ਤੋਂ ਬੀ. ਏ. ਪਾਸ ਕਰਨ ਉਪਰੰਤ ਦਿੱਲੀ ਯੂਨੀਵਰਸਿਟੀ ਤੋਂ ਐਲ. ਐਲ. ਬੀ. ਪਾਸ ਕੀਤੀ। ਇੰਡੀਅਨ ਮਿਲਟਰੀ ਅਕੈਡਮੀ, ਡੇਹਰਾਦੂਨ ਵਿਚ 30 ਜੂਨ, 1963 ਨੂੰ ਐਮਰਜੈਂਸੀ ਕਮਿਸ਼ਨ ਪ੍ਰਾਪਤ ਕਰਨ ਤੋਂ ਬਾਅਦ 10 ਸਿੱਖ ਰੈਜਮੈਂਟ ਵਿਚ ਨਿਯੁਕਤ ਹੋਇਆ।

        ਇਹ 1971 ਈ. ਦੀ ਭਾਰਤ-ਪਾਕਿ ਜੰਗ ਵਿਚ 10 ਸਿੱਖ ਰੈਜਮੈਂਟ ਦੀ ਇਕ ਕੰਪਨੀ ਦੀ ਰਾਜਸਥਾਨ ਸੀਮਾਂ ਉੱਤੇ ਕਮਾਨ ਕਰ ਰਿਹਾ ਸੀ। 10 ਦਸੰਬਰ ਦੀ ਰਾਤ ਨੂੰ ਆਪਣੀ ਫ਼ੌਜੀ ਟੁਕੜੀ ਨੂੰ ਅੱਗੇ ਲਿਜਾਂਦਿਆਂ ਹੋਇਆ ਇਨ੍ਹਾਂ ਦਾ ਟਾਕਰਾ ਦੁਸ਼ਮਣ ਨਾਲ ਹੋ ਗਿਆ। ਦੁਸ਼ਮਣ ਦੀ ਚੌਕੀ ਤੇ ਪੱਕੇ ਬੰਕਰ ਬਣੇ ਹੋਏ ਸਨ ਅਤੇ ਤਾਰਾਂ ਦਾ ਜਾਲ ਵਿਛਿਆ ਹੋਇਆ ਸੀ। ਇਥੇ 600 ਮੀ. ਡੂੰਘਾ ਮਾਈਨਫੀਲਡ ਵੀ ਸੀ। ਦੁਸ਼ਮਣ ਇਸ ਦੀ ਟੁਕੜੀ ਨੂੰ ਰੋਕਣ ਲਈ ਤੋਪਾਂ ਅਤੇ ਟੈਂਕਾਂ ਦੀ ਮਦਦ ਲੈ ਰਿਹਾ ਸੀ।

        ਦੁਸ਼ਮਣ ਦੇ ਪੱਕੇ ਪੈਰੀ ਹੁੰਦੇ ਹੋਏ ਅਤੇ ਬਹੁਤ ਕਠਿਨਾਈਆਂ ਦੇ ਬਾਵਜੂਦ ਇਸ ਦੀ ਕੰਪਨੀ ਨੇ ਦੁਸ਼ਮਣ ਦਾ ਚੌਖਾ ਨਾਸ ਕਰ ਕੇ ਚੌਕੀ ਉੱਤੇ ਆਪਣਾ ਕਬਜ਼ਾ ਕਰ ਲਿਆ। ਇਹ ਚੌਕੀ ਬੜੀ ਮਹੱਤਵਪੂਰਨ ਸੀ ਇਸ ਲਈ ਦੁਸ਼ਮਣ ਦਾ ਜਵਾਬੀ ਹਮਲਾ ਬਹੁਤ ਛੇਤੀ ਹੋ ਗਿਆ ਪਰ ਪੱਕੇ ਪੈਰੀਂ ਹੋਏ ਮੇਜਰ ਅਮਰੀਕ ਸਿੰਘ ਅਧੀਨ ਫ਼ੌਜੀਆਂ ਨੇ ਦੁਸ਼ਮਣ ਦੇ ਇਸ ਜਵਾਬੀ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ।

        ਮੇਜਰ ਅਮਰੀਕ ਸਿੰਘ ਨੇ ਜਿਸ ਬਹਾਦਰੀ ਦਲੇਰੀ ਅਤੇ ਸੂਝ ਬੂਝ ਨਾਲ ਆਪਣੀ ਕੰਪਨੀ ਦੀ ਅਗਵਾਈ ਕਰ ਕੇ ਜਿੱਤ ਪ੍ਰਾਪਤ ਕੀਤੀ ਇਸ ਦੀ ਸਰਾਹਣਾ ਕਰਦੇ ਹੋਏ ਇਸ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।  


ਲੇਖਕ : ਕਰਨਲ (ਡਾ.) ਦਲਵਿੰਦਰ ਸਿੰਘ ਗਰੇਵਾਲ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1674, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-27-02-51-50, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First