ਅਮਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਮਲੀ (ਨਾਂ,ਪੁ,ਵਿ) ਨਸ਼ਾ ਸੇਵਨ ਕਰਨ ਦਾ ਆਦੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5598, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਮਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਮਲੀ [ਵਿਸ਼ੇ] ਨਸ਼ੇ ਦਾ ਆਦੀ , ਨਸ਼ੱਈ; ਅਮਲ ਨਾਲ਼ ਸੰਬੰਧਿਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5586, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਮਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਮਲੀ. ਸਿੰਧੀ. ਅਫੀਮੀ. ਭਾਵ—ਨਸ਼ਈ. ਅਮਲ ਖਾਣ ਪੀਣ ਵਾਲਾ. ਦੇਖੋ, ਅਮਲ. “ਬਿਨੁ ਅਮਲੈ ਅਮਲੀ ਮਰਿਗਈਆ.” (ਬਿਲਾ ਅ: ਮ: ੪) ੨ ਅ਽੠ਮਿਲ. ਅ਼ਮਲ ਕਰਨ ਵਾਲਾ. ਅਭ੍ਯਾਸੀ. ਦੇਖੋ, ਅਮਲ। ੩ ਸੰ. अम्लिका —ਅਮੑਲਿਕਾ. L. Tamarindus Indica. ਅੰ. Tamarind. ਸੰਗ੍ਯਾ—ਇਮਲੀ ਬਿਰਛ, ਜਿਸ ਨੂੰ ਖੱਟੇ ਫਲ ਲਗਦੇ ਹਨ, ਜੋ ਚਟਨੀ ਆਦਿ ਲਈ ਅਤੇ ਅਨੇਕ ਦਵਾਈਆਂ ਵਿੱਚ ਵਰਤੀਦੇ ਹਨ. ਅਮਲੀ ਦੀ ਤਾਸੀਰ ਸਰਦ ਖ਼ੁਸ਼ਕ ਹੈ. ਭੁੱਖ ਵਧਾਉਂਦੀ ਹੈ. ਦਿਲ ਮੇਦੇ ਦਿਮਾਗ ਨੂੰ ਤਾਕਤ ਦਿੰਦੀ ਹੈ. ਨਜਲੇ ਖਾਂਸੀ ਵਿੱਚ ਇਸ ਦਾ ਵਰਤਣਾ ਕੁਪੱਥ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5506, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਮਲੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਮਲੀ (ਗੁ.। ਪੰਜਾਬੀ) ਨਸ਼ਈ* ਅਰਥਾਤ ਭੰਗ ਅਫੀਮ , ਸ਼ਰਾਬ ਆਦਿ ਨਸ਼ੇ ਦੇ ਖਾਣ ਪੀਣ ਵਾਲਾ। ਯਥਾ-‘ਅਮਲੀ ਜੀਵੈ ਅਮਲੁ ਖਾਇ’।

----------

* ਅਮਲ ਸੰਸਕ੍ਰਿਤ ਵਿਚ ਨਿਰਮਲ ਨੂੰ ਕਹਿੰਦੇ ਹਨ। ਜਿਸ ਤਰ੍ਹਾਂ ਪੰਜਾਬੀ ਵਿਚ ‘ਦਾਰੂ’ ਪਦ ਦਵਾਈ ਅਰਥ ਰਖਦਾ ਹੈ, ਪਰ ਸ਼ਰਾਬੀਆਂ ਦੇ ਵਰਤਣ ਨਾਲ ਸ਼੍ਰਾਬ ਅਰਥ ਬੀ ਦੇਂਦਾ ਹੈ, ਤਿਵੇਂ ਅਮਲ ਪਦ ਜਾਪਦਾ ਹੈ ਕਿ ਨਸ਼ੇ ਵਾਸਤੇ ਵਰਤੀਂਦਾ ਵਰਤੀਂਦਾ ਰੂੜ੍ਹੀ ਹੋਇਆ ਹੈ। ਫ਼ਾਰਸੀ , ਅਮਲ=ਊਮੈਦ। ਅ਼ਰਬੀ ਅਮਲ=ਕੰਮ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5338, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅਮਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਮਲੀ, ਵਿਸ਼ੇਸ਼ਣ : ੧. ਅਮਲ ਨਾਲ ਸਬੰਧਤ, ਜਿਸ ਤੇ ਅਮਲ ਹੋ ਸਕੇ; ੨. ਨਸ਼ਾ ਵਰਤਣ ਦਾ ਆਦੀ, ਨਸ਼ੇ ਵਾਲੀ ਚੀਜ਼ ਨੂੰ ਵਰਤਣ ਵਾਲਾ

–ਅਮਲੀ ਸੂਰਤ, ਇਸਤਰੀ ਲਿੰਗ : ਕਿਸੇ ਕੰਮ ਦੇ ਹੋਣ ਦੀ ਸੂਰਤ, ਖਿਆਲ ਤੋਂ ਵਰਤਣ ਵਿਚ ਆਉਣ ਦੀ ਹਾਲਤ

–ਅਮਲੀ ਸੂਰਤ ਅਖਤਿਆਰ ਕਰਨਾ, ਮੁਹਾਵਰਾ : ਕਿਸੇ ਕੰਮ ਦਾ ਹੋ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1937, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-04-18-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.