ਅਮੀਰ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਮੀਰ ਸਿੰਘ : ਇਕ ਅਕਾਲੀ ਜਾਂ ਨਿਹੰਗ ਅਤੇ ਇਕ ਤਜਰਬੇਕਾਰ ਲੜਾਕੂ ਸਿਪਾਹੀ ਜੋ 1848-49 ਵਿਚ ਅੰਗਰੇਜ਼ਾਂ ਵਿਰੁੱਧ ਭਾਈ ਮਹਾਰਾਜ ਸਿੰਘ ਦੇ ਬਾਗ਼ੀ ਜੱਥੇ ਵਿਚ ਸ਼ਾਮਲ ਹੋ ਗਿਆ ਸੀ। 28-29 ਦਸੰਬਰ 1849 ਦੀ ਰਾਤ ਨੂੰ ਜਦੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਵੈਨਸਿੱਟਅਰਟ ਨੇ ਭਾਈ ਮਹਾਰਾਜ ਸਿੰਘ ਦੇ ਗੁਪਤ ਟਿਕਾਣੇ ਉੱਪਰ ਸ਼ਾਮ ਚੌਰਾਸੀ (ਵਰਤਮਾਨ ਜ਼ਿਲਾ ਹੁਸ਼ਿਆਰਪੁਰ) ਵਿਖੇ ਅਚਾਨਕ ਛਾਪਾ ਮਾਰਿਆ ਤਾਂ ਅਮੀਰ ਸਿੰਘ ਨੇ ਵੈਨਸਿੱਟਅਰਟ ਉੱਪਰ ਕੁਹਾੜੇ ਨਾਲ ਵਾਰ ਕੀਤਾ। ਪਰ ਉਸ ਸਮੇਂ ਵੈਨਸਿੱਟਅਰਟ ਦੀ ਪਸਤੌਲ ਵਿਚੋਂ ਚੱਲੀ ਇਕ ਗੋਲੀ ਨਾਲ ਇਹ ਆਪ ਫੱਟੜ ਹੋ ਗਿਆ ਅਤੇ ਤਿੰਨ ਦਿਨਾਂ ਪਿੱਛੋਂ ਅਕਾਲ ਚਲਾਣਾ ਕਰ ਗਿਆ।
ਲੇਖਕ : ਮ.ਲ.ਅ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1937, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First