ਅਰਥਾਵਾਂ ਕਬਜ਼ਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Constructive Possession_ਅਰਥਾਵਾਂ ਕਬਜ਼ਾ: ਅਜਿਹਾ ਕਬਜ਼ਾ ਜਿਸ ਦਾ ਵਾਸਤਵਿਕ ਕਬਜ਼ੇ ਨਾਲੋਂ ਨਿਖੇੜਾ ਕੀਤਾ ਜਾਣਾ ਜ਼ਰੂਰੀ ਹੋਵੇ; ਜਿਵੇਂ ਕਿ ਮਾਲਕ ਦੀ ਮਰਜ਼ੀ ਨਾਲ ਕਿਰਾਏਦਾਰ ਜਾਂ ਏਜੰਟ ਦਾ ਬੈਠਾ ਹੋਣਾ ਮਾਲਕ ਦੇ ਅਰਥਾਵੇਂ ਕਬਜ਼ੇ ਦਾ ਸੂਚਕ ਹੈ। ਪਰ ਕੁਝ ਸੰਪਤੀਆਂ ਅਜਿਹੀਆਂ ਹੋ ਸਕਦੀਆਂ ਹਨ ਜਿਨ੍ਹਾਂ ਤੇ ਵਾਸਤਵਿਕ ਕਬਜ਼ਾ ਹੋ ਹੀ ਨਾ ਸਕਦਾ ਹੋਵੇ ਜਿਵੇਂ ਕਿ ਬੰਜਰ ਭੋਂ ਜਾਂ ਪਾਣੀ ਅਧੀਨ ਆਈ ਭੋਂ। ਜੇ ਕੋਈ ਵਿਅਕਤੀ ਕਿਸੇ ਸੰਪਤੀ ਦਾ ਮਾਲਕ ਹੋਵੇ ਪਰ ਤਤਸਮੇਂ ਉਸ ਦੀ ਵਰਤੋਂ ਨਾ ਕਰ ਰਿਹਾ ਹੋਵੇ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਸੰਪਤੀ ਉਸ ਦੇ ਅਰਥਾਵੇਂ ਕਬਜ਼ੇ ਵਿਚ ਹੈ। ਹਕੀਕਤ ਇਹ ਹੈ ਕਿ ਉਹ ਸੰਪਤੀ ਉਸ ਦੇ ਵਾਸਤਵਿਕ ਕਬਜ਼ੇ ਵਿਚ ਹੁੰਦੀ ਹੈ ਅਤੇ ਜਦੋਂ ਵੀ ਉਸ ਦਾ ਜੀ ਕਰੇ ਉਸ ਦੀ ਵਰਤੋਂ ਕਰ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1723, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.