ਅਰਥੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਰਥੀ (ਨਾਂ,ਇ) ਮਿਰਤਕ ਦੇਹ ਨੂੰ ਲਿਟਾ ਕੇ ਸ਼ਮਸ਼ਾਨ ਤੱਕ ਲੈ ਕੇ ਜਾਣ ਲਈ ਬਣਾਈ ਲੱਕੜ ਦੀ ਸੀੜ੍ਹੀ; ਘਰ ਤੋਂ ਮੜ੍ਹੀਆਂ ਤੱਕ ਲਿਜਾਈ ਜਾ ਰਹੀ ਮਿਰਤਕ ਦੇਹ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅਰਥੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਰਥੀ [ਨਾਂਇ] ਲਕੜੀ/ਲੋਹੇ ਦਾ ਢਾਂਚਾ ਜਿਸ ਉਪਰ ਮੁਰਦੇ ਨੂੰ ਸ਼ਮਸ਼ਾਨਘਾਟ ਲਿਜਾਇਆ ਜਾਂਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3292, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਰਥੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਰਥੀ. ਸੰ. ਸ਼ਵਰਥ. ਸੰਗ੍ਯਾ—ਮੁਰਦਾ ਲੈ ਜਾਣ ਵਾਲੀ ਸੀੜ੍ਹੀ. ਤਖਤਾ. ਬਿਬਾਨ (ਵਿਮਾਨ) ੨ ਸੰ. अर्थिन्—ਅਥ. ਵਿ—ਇੱਛਾ ਰੱਖਣ ਵਾਲਾ. ਗ਼ਰ. “ਜਬ ਇਹੁ ਧਾਵੈ ਮਾਇਆ ਅਰਥੀ.” (ਗਉ ਅ: ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਅਰਥੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅਰਥੀ (ਗੁ.। ਸੰਸਕ੍ਰਿਤ। ਅਰਥਿਨ) ਸ੍ਵਾਰਥੀ, ਮਤਲਬੀ, ਲੋੜਵੰਦ। ਯਥਾ-‘ਜਬ ਇਹੁ ਧਾਵੈ ਮਾਇਆ ਅਰਥੀ’, ਜਦ ਇਹ ਦੌੜਦਾ ਹੈ ਮਾਇਆਦਾ ਲੋੜਵੰਦ ਹੋ ਕੇ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਅਰਥੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਰਥੀ, ਇਸਤਰੀ ਲਿੰਗ : ੧. ਪੌੜੀ ਦੇ ਅਕਾਰ ਦਾ ਢਾਂਚਾ ਜਿਸ ਉਪਰ ਮੁਰਦੇ ਨੂੰ ਪਾ ਕੇ ਸਿਵਿਆਂ ਵਿਚ ਲੈ ਜਾਇਆ ਜਾਂਦਾ ਹੈ, ਸੀੜ੍ਹੀ, ਬੱਲੀ, ਫੱਟਾ; ਵਿਸ਼ੇਸ਼ਣ : ੨. ਮਜਲ, ਜਨਾਜ਼ਾ (ਮੁਸਲਮਾਨੀ); ੩. ਪੁਲਿੰਗ / ਸੰਸਕ੍ਰਿਤ : ਗੌਂ ਵਾਲਾ, ਜਾਚਕ, ਮੰਗਤਾ, ਸਵਾਲੀ, (ਲਾਗੂ ਕਿਰਿਆ : ਕੱਢਣਾ, ਨਿਕਲਣਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1235, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-04-52-54, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First