ਅਰਨੌਲੀ ਰਿਆਸਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਨੌਲੀ ਰਿਆਸਤ: ਇਕ ਸਿੱਖ ਰਿਆਸਤ ਜਿਸ ਦੇ ਹਾਕਮਾਂ ਦਾ ਸੰਬੰਧ ਭਾਈ ਭਗਤੂ ਨਾਲ ਜੁੜਦਾ ਹੈ। ਭਾਈ ਭਗਤੂ ਦੇ ਪੁੱਤਰ ਭਾਈ ਗੁਰਬਖ਼ਸ਼ ਸਿੰਘ ਦੇ ਵੱਡੇ ਪੁੱਤਰ ਭਾਈ ਦੇਸੂ ਸਿੰਘ ਨੇ ਸਤਲੁਜ ਪਾਰ ਦਾ ਇਲਾਕਾ ਜਿਤ ਕੇ ਸੰਨ 1767 ਈ. ਵਿਚ ਕੈਥਲ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਉਸ ਦੇ ਛੋਟੇ ਭਾਈ ਸੁਖਾ ਸਿੰਘ ਨੇ ਆਪਣੇ ਬਾਹੂਬਲ’ਤੇ ਜੋ ਇਲਾਕਾ ਅਧੀਨ ਕੀਤਾ, ਉਸ ਨੂੰ ‘ਅਰਨੌਲੀ ਰਿਆਸਤ’ ਅਧੀਨ ਕੀਤਾ। ਜਦੋਂ ਕੈਥਲ ਨਰੇਸ਼ ਭਾਈ ਉਦੈ ਸਿੰਘ ਨਰੀਨਾ ਸੰਤਾਨ ਤੋਂ ਬਿਨਾ ਗੁਜ਼ਰ ਗਿਆ, ਤਾਂ ਉਸ ਦੀ ਰਿਆਸਤ ਵਿਚੋਂ ਕੁਝ ਹਿੱਸਾ ਭਾਈ ਸੁੱਖਾ ਸਿੰਘ ਅਰਨੌਲੀ ਵਾਲੇ ਨੂੰ ਦਿੱਤਾ ਗਿਆ ਅਤੇ ਬਾਕੀ ਦਾ ਇਲਾਕਾ ਜ਼ਬਤ ਕਰ ਲਿਆ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.