ਅਸਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਲਾ (ਨਾਂ,ਪੁ) ਖ਼ਾਨਦਾਨੀ ਪਿਰਤ; ਮੂਲ; ਮੁੱਢ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7529, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਸਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਲਾ (ਨਾਂ,ਪੁ) ਬਾਰੂਦ ਨਾਲ ਚੱਲਣ ਵਾਲਾ ਜੰਗੀ ਸਮਾਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7529, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਸਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਲਾ 1 [ਨਾਂਪੁ] ਪਿਛੋਕੜ, ਜੱਦੀ , ਖ਼ਾਨਦਾਨੀ 2 ਅਸਤਰ-ਸ਼ਸਤਰ, ਹਥਿਆਰ, ਦਾਰੂ-ਸਿੱਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7519, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਸਲਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਸਲਾਅਜੋਕੀ ਮਿਲਟਰੀ ਵਰਤੋਂ ਵਿਚ ਅਸਲ ਇਕ ਵਿਆਪਕ ਸ਼ਬਦ ਹੈ ਜਿਸ ਵਿਚ ਬਹੁਤ ਕਿਸਮਾਂ ਦੇ ਗੋਲੇ ਅਤੇ ਜੰਤਰ ਸ਼ਾਮਲ ਹਨ ਜੋ ਦੁਦਸ਼ਮਣ ਨੂੰ ਜਾਨੀ ਜਾਂ ਮਾਲੀ ਨੁਕਸਾਨ ਪਹੁੰਚਾਣ ਲਈ ਵਿਉਂਤੇ ਅਤੇ ਬਣਾਏ ਦਜਾਂਦੇ ਹਨ। ਇਹ ਅਸਲਾ ਫਟਣ, ਰੌਸ਼ਨੀ ਜਾਂ ਰਸਾਇਣਿਕ ਏਜੰਟ ਦੀ ਕਿਰਿਆ ਰਾਹੀਂ ਨੁਕਸਾਨ ਪਹੁੰਚਾਂਦਾ ਹੈ। ਅਸਲੇ ਵਿਚ ਦਗਣ ਵਾਲੇ ਪ੍ਰੋਪੈਲੈਂਟ, ਕਾਰਤੂਸ, ਬੰਬ, ਰਾਕਿਟ, ਟਾਰਪੀਡੋ, ਗਰਨੇਡ, ਫਟਣ ਵਾਲੀਆਂ ਮਾਈਨਜ਼ ਅਤੇ ਗਾਈਡਿਡ ਮਿਜ਼ਆਈਲ ਵੀ ਸ਼ਾਮਲ ਹਨ। ਪਰ ਇਹ ਸ਼ਬਦ ਆਮ ਤੌਰ ਤੇ ਬੰਧੇਜੀ ਲਹਿਜੇ ਵਿਚ ਸਿਰਫ ਉਸ ਚੀਜ਼ ਵਾਸਤੇ ਹੀ ਵਰਤਿਆ ਜਾਂਦਾ ਹੈ ਜੋ ਬੰਦੂਕ ਰਾਹੀਂ ਫਾਇਰ ਕੀਤਾ ਜਾਂਦਾ ਹੈ। ਬੰਦੂਕਾਂ ਵਿਚ ਵਰਤਿਆ ਜਾਂਦਾ ਅਸਲਾ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ, ਛੋਟੇ ਹਥਿਆਰ–ਪਿਸਟਲ, ਰਾਈਫਲ, ਬੰਦੂਕ ਅਤੇ ਮਸ਼ੀਨਗੰਨਾਂ ਲਈ ਅਤੇ ਤੋਪਖਾਨਾ ਅਸਲਾ–ਜੋ ਤੋਪਤਾਂ ਵਿਚ ਫਾਇਰ ਕੀਤਾ ਜਾਂਦਾ ਹੈ।

          ਅਸਲੇ ਦਾ ਆਕਾਰ ਆਮ ਤੌਰ ਤੇ ਬੰਦੂਕ ਦੀ ਨਾਲੀ ਦੇ ਅੰਦਰਲੇ ਵਿਆਸ ਦੇ ਸਬੰੰਧ ਵਿਚ ਦਰਸਾਇਆ ਜਾਂਦਾ ਹੈ ਜੋ ਪ੍ਰੋਜੈਕਟਾਈਲ ਦੇ ਵਿਆਸ ਦੇ ਕਰੀਬ ਹੁੰਦਾ ਹੈ ਅਤੇ ਇਹ ਇੰਚਾਂ ਜਾਂ ਮਿਲੀਮੀਟਰਾਂ ਵਿਚ ਦਿੱਤਾ ਜਾਂਦਾ ਹੈ। ਅਸਲੇ ਦੇ ਇਕ ਰਾਊਂਦ ਵਿਚ ਉਹ ਸਾਰੇ ਹਿੱਸੇ ਮੌਜੂਦ ਹੁੰਦੇ ਹਨ ਜੋ ਬੰਦੂਕ ਵਿਚੋਂ ਫਾਇਰ ਕਰਨ ਲਈ ਜ਼ਰੂਰੀ ਹੁੰਦੇ ਹਨ। ਇਸ ਦੇ ਹਿੱਸਿਆਂ ਵਿਚ ਆਮ ਤੌਰ ਤੇ ਪ੍ਰੋਜੈਕਟਾਈਲ, ਪ੍ਰੋਪੈਲੈਂਟ ਦਾ ਚਾਰਜ ਅਤੇ ਪ੍ਰੋਪੈਲੈਂਟ ਨੂੰ ਅੱਗ ਲਾਉਣ ਵਾਲਾ ਇਕ ਪ੍ਰਾਈਮਰ ਸ਼ਾਮਲ ਹਨ। ਹੋਰਨਾਂ ਹਿੱਸਿਆਂ ਵਿਚ ਬਹੁਤ ਵੇਰ ਕਾਰਤੂਸ ਕੇਸ, ਫ਼ਿਊਜ਼ ਅਤੇ ਫਟਣ ਵਾਲਾ ਚਾਰਜ ਵੀ ਸ਼ਾਮਲ ਕੀਤਾ ਜਾਂਦਾ ਹੈ। ਜੇਕਰ ਕਿਸੇ ਰਾਊਂਦ ਦੇ ਸਾਰੇ ਹਿੱਸੇ ਇਕ ਇਕਾਈ ਵਿਚ ਇਕੱਠੇ ਕੀਤੇ ਜਾਣ ਤਾਂ ਰਾਊਂਦ ਨੂੰ ਇਕ ਕਾਰਤੂਸ ਕਿਹਾ ਜਾਂਦਾ ਹੈ।

          ਰਾਕਿਟ ਅਤੇ ਗਾਈਡਿਡ ਮਿਜ਼ਾਈਲ ਕਈ ਵਾਰ ਤੋਪਖਾਨਾ ਅਸਲੇ ਵਿਚ ਸ਼ਾਮਲ ਕੀਤੀਆਂ ਜਾਂਦੀਆਂ ਹਨ, ਭਾਵੇਂ ਸਾਧਾਰਨ ਤੌਰ ਤੇ ਇਨ੍ਹਾਂ ਨੂੰ ਤੋਪਾਂ ਰਾਹੀਂ ਨਹੀਂ ਦਾਗਿਆ ਜਾਂਦਾ। ਰਾਕਿਟ ਇਕ ਸਵੈ–ਚਾਲਿਤ ਮਿਜ਼ਾਈਲ ਹੈ ਜਿਸ ਨੂੰ ਦਾਗਣ ਤੋਂ ਬਾਅਦ ਕੰਟਰੋਲ ਕਰਨਾ ਸੰਭਵ ਨਹੀਂ ਹੈ। ਇਕ ਗਾਈਡਿਡ ਮਿਜ਼ਾਈਲ ਵੀ ਸਵੈ–ਚਾਲਿਤ ਮਿਜ਼ਾਈਲ ਹੈ, ਪ੍ਰੰਤੂ ਇਸ ਨੂੰ ਉਡਾਣ ਸਮੇਂ ਕੰਟਰੋਲ ਕੀਤਾ ਜਾ ਸਕਦਾ ਹੈ।

          ਅਸਲੇ ਦਾ ਵਿਕਾਸ –––– ਅਸਲੇ ਦੀ ਵਰਤੋਂ ਵੀ ਮਨੁੱਖਤਾ ਜਿੰਨੀ ਹੀ ਪੁਰਾਣੀ ਹੈ, ਇਥੋਂ ਤਕ ਕਿ ਛੋਟੇ ਵਰਗ ਦੇ ਜੀਵ ਵੀ ਆਪਣੇ ਦੁਸ਼ਮਣ ਨੂੰ ਪਛਾਣ ਕੇ ਉਸ ਉਪਰ ਹਮਲਾ ਕਰ ਦਿੰਦੇ ਹਨ। ਇਸੇ ਤਰ੍ਹਾਂ ਹੀ ਤੀਰ ਅਤੇ ਬਰਛੇ ਦੀ ਵਰਤੋਂ ਪੁਰਾਤਨ ਕਾਲ ਤੋਂ ਹੀ ਆਮ ਹੁੰਦੀ ਰਹੀ ਅਤੇ ਇਸ ਵਿਚ ਵੀ ਵਕਤ ਦੇ ਨਾਲ ਕਈ ਤਰ੍ਹਾਂ ਦਾ ਵਿਕਾਸ ਹੋਂਦ ਵਿਚ ਆਇਆ। ਬਾਅਦ ਵਿਚ ਗੰਨ ਪਾਊਡਰ ਮਿਸ਼ਰਨ ਹੋਂਦ ਵਿਚ ਆਇਆ ਜਿਸ ਵਿਚ ਸਾਲਟ ਪੀਟਰ (ਪੋਟਾਸ਼ੀਅਮ ਨਾਈਟ੍ਰੇਟ), ਚਾਰਕੋਲ ਅਤੇ ਸਲਫ਼ਰ ਸ਼ਾਮਲ ਸਨ। ਅਜ ਕਲ ਇਸ ਨੂੰ ਕਾਲਾ ਪਾਊਡਰ ਕਿਹਾ ਜਾਂਦਾ ਹੈ ਜੋ ਧੂੰਆਂ ਰਹਿਤ ਹੈ ਅਤੇ ਉਨ੍ਹੀਵੀਂ ਸਦੀ ਵਿਚ ਹੋਂਦ ਵਿਚ ਆਇਆ।

          13ਵੀਂ ਸਦੀ ਵਿਚ ਇਕ ਅੰਗਰੇਜ਼ ਫ਼ਿਲਾਸਫਰ ਅਤੇ ਸਾਇੰਸਦਾਨ ਰੋਜਰ ਬੇਕਨ ਨੇ ਕਾਲਾ ਬਾਰੂਦ ਦਰਿਆਫ਼ਤ ਕੀਤਾ। ਉਸ ਨੇ ਬਾਰੂਦ ਨੂੰ ਵਰਤਣ ਦੇ ਕਈ ਢੰਗ ਤੇ ਫਾਇਦੇ ਦੱਸੇ ਪਰ ਇਸ ਦੀ ਫੌਜੀ ਵਰਤੋਂ ਦੀ ਉਸ ਨੇ ਸਿਫ਼ਾਰਸ਼ ਨਾ ਕੀਤੀ। ਰੋਜਰ ਬੇਕਨ ਤੋਂ ਬਾਅਦ 14ਵੀਂ ਸਦੀ ਵਿਚ ਬਰਥਲਡ ਸਵਾਟਜ਼ ਨੇ ਸਭ ਤੋਂ ਪਹਿਲਾਂ ਬਾਰੂਦ ਦੀ ਅਸਲੇ ਦੇ ਰੂਪ ਵਿਚ ਵਰਤੋਂ ਸ਼ੁਰੂ ਕੀਤੀ। ਛੇਤੀ ਹੀ ਮਗਰੋਂ ਬਾਕੀ ਦੇਸ਼ ਵੀ ਬਾਰੂਦ ਨੂੰ ਫੌਜੀ ਕੰਮਾਂ ਵਾਸਤੇ ਵਰਤਣ ਲਗੇ।

          ਚੌਧਵੀਂ ਸਦੀ ਵਿਚ ਹੀ ਇਕ ਸਚਿੱਤਰ ਖਰੜਾ ਮਲਦਾ ਹੈ ਜਿਸ ਵਿਚ ਬੰਦੂਕ ਅਤੇ ਅਸਲੇ ਦੀਆਂ ਡਰਾਇੰਗਾਂ ਮਿਲਦੀਆਂ ਹਨ। ਪੱਥਰ, ਸਿੱਕੇ, ਤਾਂਬਾ ਜਾਂ ਲੋਹੇ ਦੇ ਗੋਲਿਆਂ ਦੀ ਵਰਤੋਂ ਵੀ 14ਵੀਂ ਸਦੀ ਵਿਚ ਕੀਤੀ ਮਿਲਦੀ ਹੈ। ਛੋਟੇ ਛੋਟੇ ਹਥਿਆਰਾਂ ਵਿਚ ਆਮ ਤੌਰ ਤੇ ਧਾਤ ਦੇ ਗੋਲੇ ਵਰਤੇ ਜਾਂਦੇ ਸਨ ਪਰ ਵੱਡੀਆਂ ਤੋਪਾਂ ਵਿਚ ਪੱਥਰ ਦੇ ਗੋਲੇ ਹੀ ਵਰਤੇ ਜਾਂਦੇ ਸਨ ਕਿਉਂਕਿ ਇਹ ਧਾਤਵੀ ਗੋਲਿਆਂ ਤੋਂ ਹਲਕੇ ਹੁੰਦੇ ਸਨ ਅਤੇ ਇਨ੍ਹਾਂ ਦੀ ਮਾਰ ਦੂਰ ਤਕ ਕੀਤੀ ਜਾ ਸਕਦੀ ਸੀ।

          ਫਟਣ ਵਾਲੇ ਗੋਲੇ 16ਵੀਂ ਸਦੀ ਜਾਂ ਇਸ ਤੋਂ ਵੀ ਪਹਿਲਾਂ ਵਰਤੇ ਜਾਂਦੇ ਰਹੇ ਹਨ। ਪਹਿਲਾਂ ਪਹਿਲ ਇਹ ਮਾਰਟਰ ਤੋਪਾਂ ਵਿਚ ਵਰਤੇ ਜਾਂਦੇ ਸਨ ਅਤੇ ਦੇਗੀ ਲੋਹੇ ਦੇ ਬਣੇ ਹੁੰਦੇ ਸਨ ਜੋ ਅੰਦਰੋਂ ਖਾਲੀ ਹੁੰਦੇ ਸਨ ਅਤੇ ਇਨ੍ਹਾਂ ਵਿਚ ਗੰਨ–ਪਾਊਡਰ ਭਰਿਆ ਜਾਂਦਾ ਸੀ। ਤੋਪਾਂ ਵਿਚ ਵਰਤੇ ਜਾਂਦੇ ਅਸਲੇ ਵਿਚ ਕਾਰਕੈਸ, ਕੈਨਿਸਟਰ, ਗਰੇਪਸ਼ਾਟ, ਚੇਨ ਸ਼ਾਟ ਅਤੇ ਬਾਰ ਸ਼ਾਟ ਸ਼ਾਮਲ ਹਨ। ਛੋਟੇ ਹਥਿਆਰਾਂ ਵਿਚ ਵਰਤਿਆ ਜਾਂਦਾ ਅਸਲਾ 19ਵੀਂ ਸਦੀ ਤਕ ਬਹੁਤ ਘੱਟ ਹੀ ਬਦਲਿਆ ਹੈ।

          ਵਿਗਿਆਨ ਅਤੇ ਤਕਨੀਕ ਦੀ ਉੱਨਤੀ ਨਾਲ ਅਸਲਾ ਇੰਜੀਨੀਅਰਾਂ ਨੇ ਅਸਲਾ ਅਤੇ ਅਸਲਾ ਵਰਤਣ ਵਾਲੇ ਹਥਿਆਰਾਂ ਵਿਚ ਕਈ ਤਰ੍ਹਾਂ ਦਾ ਵਿਕਾਸ ਕੀਤਾ। ਹਥਿਆਰ ਅਤੇ ਅਸਲੇ ਦੇ ਵਿਕਾਸ ਦਾ ਪਰਸਪਰ ਸੰਬੰਧ ਸੀ, ਇਕ ਦਾ ਅਸਰ ਦੂਜੇ ਤੇ ਪ੍ਰਤੱਖ ਸੀ। ਤੋੜੇ ਵਾਲੀ ਬੰਦੂਕ ਅਤੇ ਝਰੀਦਾਰ ਬੰਦੂਕ ਇਸ ਵਿਕਾਸ ਦੇ ਮਹੱਤਵ ਪੂਰਨ ਹਥਿਆਰ ਸਨ ਜਦ ਕਿ ਵਾਲੇ ਝਰੀਦਾਰ ਬੰਦੂਕਾਂ ਵਾਸਤੇ ਠੋਕਰ ਨਾਲ ਬਲਣ ਪ੍ਰੋਜੈਕਟਾਈਲਜ਼ ਅਤੇ ਧੂੰਆਂ ਰਹਿਤ ਪਾਊਡਰ ਅਸਲੇ ਦੀਆਂ ਮਹੱਤਵ ਪੂਰਨ ਖੋਜਾਂ ਸਨ।

                                      ਆਧੁਨਿਕ ਅਸਲਾ

          ਗੰਨ ਪ੍ਰੋਪੈਲੈਂਟ––––ਬਹੁਤ ਸਾਰੇ ਗੰਨ ਪ੍ਰੋਪੈਲੈਂਟ ਇਕ ਆਧਾਰ ਜਾਂ ਦੋਹਰੇ ਆਧਾਰ ਵਾਲੀਆਂ ਕਿਸਮਾਂ ਦੇ ਹਨ। ਕੁਝ ਕੁ ਹੋਰਨਾਂ ਵਿਚ ਊਰਜਾ ਪੈਦਾ ਕਰਨ ਵਾਲੇ ਪਦਾਰਥਾਂ ਵਿਚ ਨਾਈਟ੍ਰੋ ਸੈਲੂਲੋਜ ਅਤੇ ਨਾਈਟ੍ਰੋ ਗਲਿਸਰੀਨ ਤੋਂ ਇਲਾਵਾ ਨਾਈਟ੍ਰੋ ਗੁਆਨਿਡੀਨ ਵੀ ਹੁੰਦੀ ਹੈ। ਧੂੰਆਂ ਰਹਿਤ ਪਾਊਡਰ ਦੀ ਅਜੋਕੀ ਵਰਤੋਂ ਨਾਲ ਰੌਸ਼ਨੀ ਅਤੇ ਧੂੰਆਂ ਘੱਟ ਹੋ ਗਿਆ, ਕਾਫ਼ੀ ਦੇਰ ਰਖ ਸਕਣ ਦੀ ਸਮਰਥਾ ਵਧੀ, ਬੰਦੂਕ ਦੀਆਂ ਨਾਲੀਆਂ ਵਿਚ ਜ਼ੰਗਾਲ ਲਗਣਾ ਘੱਟ ਗਿਆ ਅਤੇ ਬਲਣ ਸਮਰਥਾ ਦੀ ਦਰ ਦੇ ਕੰਟਰੋਲ ਵਿਚ ਵੀ ਸੁਧਾਰ ਹੋਇਆ ਹੈ। ਇਸ ਤਰ੍ਹਾਂ ਦਾ ਕੰਟਰੋਲ ; ਬਣਤਰ, ਆਕਾਰ, ਪ੍ਰੋਪੈਲੈਂਟ ਦਾਣਿਆਂ ਦੀ ਤਰਤੀਬ ਅਤੇ ਕਈ ਵਾਰ ਇਨ੍ਹਾਂ ਦਾਣਿਆਂ ਤੇ ਕਈ ਤਰ੍ਹਾਂ ਦਕੇ ਲੇਪ ਕਰਕੇ ਵੀ ਕੀਤਾ ਜਾਂਦਾ ਹੈ।

          ਰਾਕਿਟ ਅਤੇ ਮਿਜ਼ਾਈਲ ਪ੍ਰੋਪੈਲੈਂਟ –––––  ਅਜੋਕੇ ਰਾਕਿਟ ਅਤੇ ਮਿਜ਼ਾਈਲ ਦੇ ਪ੍ਰੋਪੈਲੈਂਟ ਠੋਸ ਜਾਂ ਤਰਲ ਹਨ। ਠੋਸ ਪ੍ਰੋਪੈਲੈਂਟ ਆਪਣੀ ਬਣਤਰ ਦੇ ਲਿਹਾਜ਼ ਨਾਲ ਵਖਰੇ ਕੀਤੇ ਜਾਂਦੇ ਹਨ ਜਿਵੇਂ ਦੋਹਰੇ–ਆਧਾਰ ਵਾਲੇ, ਕਾਸਟ ਪਰਕਲੋਰੇਟ ਅਤੇ ਕੰਪੋਜ਼ਿਟ। ਦੋਹਰੇ–ਆਧਾਰ ਵਾਲੇ ਰਾਕਿਟ ਪ੍ਰੋਪੈਲੈਂਟ ਬਣਤਰ ਵਿਚ ਦੋਹਰੇ–ਆਧਾਰ ਵਾਲੇ ਗੰਨ ਪ੍ਰੋਪੈਲੈਂਟ ਵਾਂਗ ਹੀ ਹਨ.। ਕਾਸਟ ਪਰਕਲੋਰੇਟ ਪ੍ਰੋਪੈਲੈਂਟਾਂ ਵਿਚ ਬਹੁਤ ਸਾਰੇ ਪਰਕਲੋਰੇਟ ਆਕਸੀਡਾਈਜ਼ਰ ਦੇ ਰੂਪ ਵਿਚ ਵਰਤੇ ਜਾਂਦੇ ਹਨ ਜਿਨ੍ਹਾਂ ਨਾਲ ਆਕਸੀਕ੍ਰਿਤ ਐਸਫਾਲਟ ਤੇਲ ਜਾਂ ਪਾਲੀਸਲਫਾਈਡ ਰਬੜ ਬਾਲਣ ਵਜੋਂ ਵਰਤੇ ਜਾਂਦੇ ਹਨ। ਕੰਪੋਜ਼ਿਟ ਪ੍ਰੋਪੈਲੈਂਟਾਂ ਵਿਚ ਆਮ ਤੌਰ ਤੇ ਅਮੋਨੀਅਮ ਪਿਕਰੇਟ, ਪੋਟਾਸ਼ੀਅਮ ਨਾਈਟ੍ਰੇਟ ਜਾਂ ਸੋਡੀਅਮ ਨਾਈਟ੍ਰੇਟ ਅਤੇ ਪਲਾਸਟਿਕ ਬਾਂਈਡਰ ਵਰਤੇ ਜਾਂਦੇ ਹਨ।

          ਤਰਲ ਪ੍ਰੋਪੈਲੈਂਟ ਦੀ ਵੰਡ ਮਾੱਨੋ ਪ੍ਰੋਪੈਲੈਂਟ, ਬਾਈ ਪ੍ਰੋਪੈਲੈਂਟ ਜਾਂ ਮਲਟੀ ਪ੍ਰੋਪੈਲੈਂਟ ਆਦਿ ਵਿਚ ਕੀਤੀ ਜਾਂਦੀ ਹੈ।

          ਹਾਈ ਐਕਸਪਲੋਸਿਵ––––ਹਾਈ ਐਕਸਪਲੋਸਿਵ ਪ੍ਰੋਪੈਲੈਂਟਾਂ ਤੋਂ ਇਸ ਪੱਖ ਵਿਚ ਵੱਖਰੇ ਹੁੰਦੇ ਹਨ ਕਿ ਇਹ ਪ੍ਰੋਪੈਲੈਂਟ ਤੋਂ ਬਹੁਤ ਥੋੜ੍ਹੇ ਚਿਰ ਵਿਚ ਹੀ ਅਲੱਗ ਹੋ ਜਾਂਦੇ ਹਨ। ਜਿਥੇ ਪ੍ਰੋਪੈਲੈਂਟ ਸੜ੍ਹਣ ਨਾਲ ਅਲੱਗ ਹੁੰਦੇ ਹਨ ਉੱਥੇ ਹਾਈ ਐਕਸਪਲੋਸਿਵ ਨੂੰ ਇਕ ਕਿਰਿਆ ਡੈਟੋਨੇਸ਼ਨ ਰਾਹੀਂ ਅਲੱਗ ਕੀਤਾ ਜਾਂਦਾ ਹੈ ਜੋ ਬੰਦੂਕ ਦੇ ਗੰਨ ਪਰੋਪੈਲੈਂਟ ਦੇ ਬਲਣ ਨਾਲੋਂ 100,000 ਗੁਣਾ ਤੇਜ਼ੀ ਨਾਲ ਬਲਦੀ ਹੈ। ਹਾਈ–ਐਕਸਪਲੰਸਿਵ ਦੀ ਸ਼੍ਰੇਣੀ ਵੰਡ ਉਨ੍ਹਾਂ ਦੀ ਸੰਵੇਦਨਸ਼ੀਲਤਾ ਜਿਵੇਂ ਪ੍ਰਾਇਮਰੀ ਜਾਂ ਸੈਕੰਡਰੀ ਅਨੁਸਾਰ ਕੀਤੀ ਜਾਂਦੀ ਹੈ।

          ਪ੍ਰੋਜੈਕਟਾਈਲ––––– ਅਜੋਕੀਆਂ ਪ੍ਰੋਜੈਕਟਾਈਲਾਂ ਨੂੰ ਦੋ ਸਾਧਾਰਨ ਸ੍ਰੇਣੀਆਂ ਵਿਚ ਵੰਡਿਆ ਜਾਂਦਾ ਹੈ ਕਿ ਕੀ ਇਸ ਮੰਤਵ ਲਈ ਖਤਿਜੀਖ ਜਾਂ ਰਸਾਇਣਿਕ ਊਰਜਾ ਦੀ ਵਰਤੋਂ ਕੀਤੀ ਗਈ ਹੈ। ਖਤਿਜੀ ਊਰਜਾ ਵਾਲੀਆਂ ਪ੍ਰੋਜੈਕਟਾਈਲਾਂ ਆਪਣੇ ਨਿਸ਼ਾਨੇ ਤੇ ਆਪਣਾ ਅਸਰ ਇਕੱਲੇ ਪੁੰਜ ਅਤੇ ਹਮਲਾ ਕਰਨ ਦੀ ਦਰ ਨਾਲ ਹੀ ਪੈਦਾ ਕਰਦੀਆਂ ਹਨ। ਰਸਾਇਣਿਕ ਊਰਜਾ ਪ੍ਰੋਜੈਕਟਾਈਲਾਂ ਆਪਣਾ ਅਸਰ ਬਲਣ ਵਾਲੇ ਚਾਰਜ ਦੇ ਫਟਣ ਨਾਲ ਪੈਦਾ ਕਰਦੀਆਂ ਹਨ ਜੋ ਇਕ ਰਸਾਇਣਿਕ ਕਿਰਿਆ ਹੈ।

          ਹਥਿਆਰਾਂ ਵਿਚ ਧਸ ਜਾਣੇ ਵਾਲੇ ਪ੍ਰੋਜੈਕਟਾਈਲ–––– ਇਸ ਤਰ੍ਹਾਂ ਦੀਆਂ ਪ੍ਰੋਜੈਕਟਾਈਲਾਂ ਕਿਸੇ ਸਟੀਲ ਦੇ ਸਖ਼ਤ ਧਕੇਲੂ ਤੇ ਨਿਰਭਰ ਕਰਦੀਆਂ ਹਨ ਜਿਵਗੇਂ ਟੰਗਸਟਨ ਕਾਰਬਾਈਡ ਆਦਿ। ਜੇਕਰ ਪ੍ਰੋਜੈਕਟਾਈਲ ਦਾ ਧਕੇਲੂ ਕਿਸੇ ਠੋਸ ਧਾਤ ਦਾ ਹੋਵੇ ਤਾਂ ਇਸ ਨੂੰ ਫੁਲ ਕੈਲੀਬਰ ਪੈਨੀਟਰੇਟਰ ਕਿਹਾ ਜਾਂਦਾ ਹੈ। ਜਦ ਪ੍ਰੋਜੈਕਟਾਈਲਾਂ ਦਾ ਧਕੇਲੂ ਇਸ ਦੀ ਅੰਦਰਲੀ ਕੋਰ ਬਣਾਵੇ ਤਾਂ ਇਸ ਨੂੰ ਸਬ ਕੈਲੀਬਰ ਪੈਨੀਟਰੇਟਰ ਕਿਹਾ ਜਾਂਦਾ ਹੈ।

          ਸਾਧਾਰਨ ਮੰਤਵ ਅਤੇ ਐਂਟੀ ਪਰਸਨਲ ਪ੍ਰੋਜੈਕਟਾਈਲ––––ਇਕ ਸਾਧਾਰਨ ਮੰਤਵ ਹਾਈ ਐਕਸਪਲੋਸਿਵ ਸੈੱਲ ਡੈਟੋਨੇਸ਼ਨ ਨਾਲ ਫਟਣ ਵਾਲੇ ਚਾਰਜ ਤੋਂ ਪੈਦਾ ਹੋਣ ਵਾਲੇ ਹਿੱਸੇ ਸਬ ਮਿਜ਼ਾਈਲਾਂ ਦੀ ਗਿਣਤੀ, ਆਕਾਰ ਅਤੇ ਇਨ੍ਹਾਂ ਦੀ ਡਿਗਣ ਦੀ ਦਰ ਤੇ ਨਿਰਭਰ ਕਰਦੀ ਹੈ। ਇਨ੍ਹਾਂ ਸਭ ਹਿੱਸਿਆਂ ਨੂੰ ਫਟਣ ਵਾਲੇ ਪਦਾਰਥ ਦੀ ਸਹੀ ਚੋਣ ਕਰਨ ਨਾਲ ਕੰਟਰੋਲ ਕੀਤਾ ਜਾਂਦਾ ਹੈ।

          ਨਿਊਕਲੀ ਤੋਪਖਾਨਾ ਪ੍ਰੋਜੈਕਟਾਈਲ–––– ਅਜ ਕਲ ਦੇ ਵਿਕਸਿਤ ਜੰਗੀ ਸਾਜ਼ੋ–ਸਮਾਨ ਵਿਚ ਇਸ ਤਰ੍ਹਾਂ ਦੀ ਪ੍ਰੋਜੈਕਟਾਈਲ ਦੀ ਬਹੁਤ ਮਹਾਨਤਾ ਹੈ, ਕਿਉਂਕਿ ਨਿਊਕਲੀ ਚਾਰਜ ਦੇ ਫਟਣ ਨਾਲ ਪੈਦਾ ਹੋਏ ਅਸਰ ਹੋਰਨਾਂ ਰਸਾਇਣਿਕ ਊਰਜਾ ਐਕਸਪੋਸਿਵਾਂ ਨਾਲੋਂ ਬਹੁਤ ਜ਼ਿਆਦਾ ਹੁੰਦੇ ਹਨ। ਪਹਿਲਾਂ ਬਣਾਏ ਗਏ ਨਿਊਕਲੀ ਬੰਬ ਬਹੁਤ ਵੱਡੇ ਹੁੰਦੇ ਸਨ, ਇਨ੍ਹਾਂ ਦਾ ਆਕਾਰ ਨਿਊਕਲੀ ਵਿਖੰਡਨ ਦੀਆਂ ਭੌਤਿਕ ਕਿਰਿਆਵਾਂ ਨੂੰ ਸੀਮਿਤ ਕਰਕੇ ਛੋਟਾ ਕੀਤਾ ਜਾਂਦਾ ਹੈ।

          ਫ਼ਿਊਜ਼––––– ਲਾਪ੍ਰਵਾਹ ਫਾਇਰਿੰਗ ਤੋਂ ਬਚਣ ਅਤੇ ਉਸ ਕਿਰਿਆ ਨੂੰ ਠੀਕ ਤਰ੍ਹਾਂ ਨਿਭਾ ਸਕਣ ਲਈ ਇਹ ਜ਼ਰੂਰੀ ਹੈ ਕਿ ਫ਼ਿਊਜ਼ ਸੁਰਖ਼ਿਅਤੇ ਹੋਣ। ਮਿਜ਼ਾਈਲਾਂ ਦੇ ਫ਼ਿਊਜ਼ ਹੋਰ ਵੀ ਸੁਰਖ਼ਿਅਤ ਹੋਣੇ ਚਾਹੀਦੇ ਹਨ ਨਾ ਕੇਵਲ ਦਾਗਣ ਤੋਂ ਪਹਿਲਾਂ ਬਲਕਿ ਉਹ ਉਨਾਂ ਚਿਰ ਤਕ ਆਪਣੀ ਟਰਾਜੈਕਟਰੀ ਦੇ ਦੂਰ ਤਕ ਨਾਲ ਰਹਿ ਸਕਣ ਤਾਂ ਕਿ ਦਾਗਣ ਵੇਲੇ ਵਰਤਿਆ ਗਿਆ ਹਥਿਆਰ ਅਤੇ ਇਸ ਤੇ ਕੰਮ ਕਰ ਰਹੇ ਲੋਕਾਂ ਨੂੰ ਕੋਈ ਨੁਕਸਾਨ ਨਾ ਹੋਵੇ।

          ਤੋਪਖਾਨਾ ਅਸਲਾ–––––ਇਕ ਵੱਖਰੇ ਭਰੇ ਜਾਣ ਵਾਲੇ ਤੋਪਖਾਨਾ ਅਸਲੇ ਵਿਚ ਇਕ ਮੁਕੰਮਲ ਰਾਊਂਦ ਵਿਚ ਤਿੰਨ ਹਿੱਸੇ; ਫ਼ਿਊਜ਼ਡ, ਪ੍ਰੋਜੈਕਟਾਈਲ, ਪ੍ਰੋਪੈਲੈਂਟ ਚਾਰਜ ਅਤੇ ਪਰਾਈਮਰ ਹੋਣੇ ਚਾਹੀਦੇ ਹਨ। ਸਥਿਰ ਰਾਊ਼ਦਾਂ ਵਿਚ ਸਾਰੇ ਹੀ ਹਿੱਸੇ ਚੰਗੀ ਤਰ੍ਹਾਂ ਇਕ ਕਾਰਤੂਸ ਕੇਸ ਵਿਚ ਜੋੜ ਲਏ ਜਾਂਦੇ ਹਨ। ਅਰਧ–ਸਥਿਰ ਪ੍ਰੋਪੈਲੈਂਟਾਂ ਵਿਚ ਪ੍ਰੋਜੈਕਟਾਈਲ ਕਾਰਤੂਸ ਕੇਸ ਨਾਲ ਨਹੀਂ ਜੋੜੇ ਜਾਂਦੇ ਤਾਂ ਕਿ ਯੁੱਧ ਖੇਤਰ ਵਿਚ ਜੋੜ ਤੋੜ ਕੀਤਾ ਜਾ ਸਕੇ। ਭਾਵੇਂ ਦੂਜੈ ਸੰਸਾਰ ਯੁੱਧ ਤੋਂ ਪਹਿਲਾਂ ਕਿਾਰਤੂਸ ਕੇਸ ਲਗੀ ਪਿੱਤਲ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਅਜ ਕਲ ਇਸ ਦੀ ਥਾਂ ਸਟੀਲ ਵਰਤੋਂ ਵਿਚ ਲਿਆਈ ਜਾਂਦੀ ਹੈ। ਥੋੜ੍ਹੇ ਹੀ ਚਿਰ ਵਿਚ ਹੋਈ ਖੋਜ ਨਾਲ ਪੂਰੀ ਤਰ੍ਹਾਂ ਬਲਣ ਵਾਲਾ ਕਾਰਤੂਸ ਕੇਸ ਹੋਂਦ ਵਿਚ ਆਇਆ। ਪੂਰਨ ਰਾਊਂਦ ਨੂੰ ਅਗੋਂ ਸ਼੍ਰੇਣੀ ਵੰਡ ਇਵੇਂ ਕੀਤਾ ਜਾਂਦਾ ਹੈ ਕਿ ਇਨ੍ਹਾਂ ਵਿਚ ਕਿਹਾੜਾ ਹਾਈ ਐਕਸਪਲੋਸਿਵ ਜਾਂ ਹਥਿਆਰਾਂ ਵਿਚ ਧਸ ਜਾਣ ਵਾਲਾ ਪ੍ਰੋਜੈਕਟਾਈਲ ਵਰਤਿਆ ਗਿਆ ਹੈ।

          ਰੀਕਾੱਇਲ ਲੈੱਸ ਅਸਲਾ ––––––– ਉਨ੍ਹਾਂ ਬੰਦੂਕਾਂ ਵਿਚ ਜਿਨ੍ਹਾਂ ਵਿਚ ਅਸਲੇ ਦੇ ਚੱਲਣ ਵੇਲੇ ਝਟਕਾ ਨਾ ਲਗੇ ਉਨ੍ਹਾਂ ਵਾਸਤੇ ਵਿਸ਼ੇਸ਼ ਰਾਊਂਦ ਬਣਾਏ ਜਾਂਦੇ ਹਨ। ਇਨ੍ਹਾਂ ਵਿਚ ਕਈ ਵਾਰ ਕਾਰਤੂਸ ਕੇਸ ਵਿਚ ਮੋਰੀਆਂ ਰੱਖ ਲਈਆਂ ਜਾਂਦੀਆਂ ਹਨ ਤਾਂ ਕਿ ਫਾਇਰ ਕਰਨ ਵੇਲੇ ਪੈਦਾ ਹੋਈ ਗੈਸ ਇਨ੍ਹਾਂ ਰਾਹੀਂ ਨਿਕਲ ਸਕੇ।  ਇਸੇ ਹੀ ਤਰ੍ਹਾਂ ਦਾ ਗੰਨ ਚੈਂਬਰ ਵੀ ਬਣਾਇਆ ਜਾਂਦਾ ਹੈ ਜੋ ਹਵਾ ਨੂੰ ਕੇਸ ਦੇ ਆਲੇ ਦੁਆਲੇ ਦੇ ਘੇਰੇ ਵਿਚ ਫੈਲਣ ਵਿਚ ਸਹਾਈ ਹੁੰਦਾ ਹੈ। ਗੈਸ ਦਾ ਪਿਛਾਂਹ ਨੂੰ ਹੱਟਣਾ ਇਸ ਤਰ੍ਹਾਂ ਨਾਲ ਕੀਤਾ ਜਾਂਦਾ ਹੈ ਕਿ ਪਿਛਾਂਹ ਜਾਣ ਵੇਲੇ ਪੈਦਾ ਹੋਈ ਸ਼ਕਤੀ ਪ੍ਰੋਜੈਕਟਾਈਲ ਦੇ ਚੱਲਣ ਵੇਲੇ ਪੈਦਾ ਹੋਈਆਂ ਸ਼ਕਤੀਆਂ ਦੇ ਬਰਾਬਰ ਹੋ ਸਕੇ। ਇਸ ਤਰ੍ਹਾਂ ਇਹ ਬੰਦੂਕ ਦੋ ਤਰ੍ਹਾਂ ਦੇ ਵਿਪਰੀਤ ਇੰਪਲਸਜ ਦੇ ਆਧਾਰ ਤੇ ਕੰਮ ਕਰਦੀ ਹੈ।

          ਛੋਟੇ ਹਥਿਆਰਾਂ ਵਾਲਾ ਫੌਜੀ ਅਸਲਾ––––––ਇਹ ਇਕ ਖ਼ਾਸ ਕਿਸਮ ਦਾ ਅਸਲਾ ਹੈ, ਪੂਰਨ ਰਾਊਂਦਾਂ ਨੂੰ ਕਾਰਤੂਸ ਕਿਹਾ ਜਾਂਦਾ ਹੈ। ਜੋ 15 ਮਿ. ਮੀ. ਤੋਂ ਵੱਡੇ ਕੈਲੀਬਰ ਵਾਲੀਆਂ ਪ੍ਰੋਜੈਕਾਈਲ ਤੋਪਖਾਨਾ ਪ੍ਰੋਜੈਕਟਾਈਲ ਵਾਂਗ ਹੀ ਹੁੰਦੀਆਂ ਹਨ ਅਤੇ ਅਸਲੇ ਦੇ ਨਾਂ ਵੀ ਉਹੀ ਹੁੰਦੇ ਹਨ। ਪੰਦਰਾਂ ਮਿ.ਮੀ. ਜਾਂ ਇਸ ਤੋਂ ਧੱਲੇ ਦੀਆਂ ਪ੍ਰੋਜੈਕਟਾਈਲਾਂ ਨੂੰ ਬੁਲਟਸ ਕਿਹਾ ਜਾਂਦਾ ਹੈ। ਇਸ ਦੀ ਇਕ ਮਹੱਤਤਾ ਇਹ ਵੀ ਹੈ ਕਿ ਇਸ ਵਿਚ ਪ੍ਰਾਈਮਰ ਦੀ ਰਚਨਾ ਪੁਰਾਣੇ ਅਸਲੇ ਨਾਲੋਂ ਬਹੁਤ ਭਿੰਨ ਹੈ ਕਿਉਂਕਿ ਇਸ ਵਿਚ ਪੋਟਾਸ਼ੀਅਮ ਕਲੋਰੇਟ ਨਹੀਂ ਹੁੰਦਾ।

          ਛੋਟੇ ਹਥਿਆਰਾਂ ਵਾਲਾ ਅਸਲਾ (ਜੰਗੀ ਸਮਾਨ ਤੋਂ ਇਲਾਵਾ)–––––ਇਸ ਤਰ੍ਹਾਂ ਦਾ ਅਸਲਾ ਮੁਖ ਤੌਰ ਤੇ ਸ਼ਿਕਾਰ ਜਾਂ ਨਿਸ਼ਾਨੇਬਾਜ਼ੀ ਲਈ ਵਰਤਿਆ ਜਾਂਦਾ ਹੈ। ਕੁੱਝ ਹਿੱਸਾ ਅਮਨ ਕਾਇਮ ਰੱਖਣ ਵਾਲੀਆਂ ਏਜੰਸੀਆਂ ਦੁਆਰਾ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਦੇ ਅਸਲੇ ਵਿਚ ਆਮ ਵਰਤਿਆ ਜਾਣ ਵਾਲਾ ਅਸਲਾ ਜਿਵੇਂ 22 ਕੈਲੀਬਰ ਦੀਆਂ ਗੋਲੀਆਂ ਅਤੇ 12 ਬੋਰ ਰਾਈਫਲ ਦੇ ਕਾਰਤੂਸ ਆਦਿ ਸ਼ਾਮਲ ਹਨ। ਰਾਕਿਟ ਅਤੇ ਮਿਜ਼ਾਈਲ (ਵਿਸਥਾਰ ਲਈ ਵੇਖੋ ਰਾਕਿਟ ਅਤੇ ਗਾਈਡਡ ਮਿਜ਼ਾਈਲਾਂ)।

                             ਹ. ਪੁ.––ਐਨ.ਬ੍ਰਿ. ਮੈ. 1 : 698


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਅਸਲਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਸਲਾ, ਅਰਬੀ / ਪੁਲਿੰਗ : ਹਥਿਆਰ, ਸ਼ਸਤਰ ਅਸਤਰ, ਦਾਰੂ ਸਿੱਕਾ, ਜੰਗ ਦਾ ਸਾਮਾਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3273, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-30-03-53-47, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.