ਅੰਕੜੇ ਅਤੇ ਸੂਚਨਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Data & Information
ਸ਼ਬਦ ਅੰਕੜੇ ਡਇਟਮ (Datum) ਦਾ ਬਹੁਵਚਨ ਹੈ ਜਿਸਦਾ ਅਰਥ ਹੈ- ਅਸਲ , ਮੂਲ ਜਾਂ ਕੱਚੇ ਤੱਥ। ਅਸਲ ਵਿੱਚ ਇਹ ਕਿਸੇ ਵਿਸ਼ੇਸ਼ ਮੰਤਵ ਲਈ ਇਕੱਠੀ ਕੀਤੀ ਜਾਣਕਾਰੀ ਹੁੰਦੀ ਹੈ।
ਅਰਥਪੂਰਨ ਅੰਕੜਿਆਂ ਦੇ ਸਮੂਹ ਨੂੰ ਸੂਚਨਾ (Information) ਕਿਹਾ ਜਾਂਦਾ ਹੈ। ਦੂਸਰੇ ਸ਼ਬਦਾਂ ਵਿੱਚ ਅੰਕੜੇ ਕੱਚੀ ਜਾਣਕਾਰੀ ਹੁੰਦੇ ਹਨ ਜਿਨ੍ਹਾਂ ਤੋਂ ਸੂਚਨਾ ਪ੍ਰਾਪਤ ਹੁੰਦੀ ਹੈ। ਉਦਾਹਰਨ ਵਜੋਂ ਕਿਸੇ ਵਿਦਿਆਰਥੀ ਦੇ ਵੱਖ-ਵੱਖ ਪੇਪਰਾਂ ਵਿੱਚੋਂ ਪ੍ਰਾਪਤ ਕੀਤੇ ਅੰਕ ਕੱਚੇ ਅੰਕੜੇ ਹਨ 'ਤੇ ਇਨ੍ਹਾਂ ਦੇ ਆਧਾਰ ਤੇ ਤਿਆਰ ਕੀਤਾ 'ਨਤੀਜਾ ਕਾਰਡ' ਸੂਚਨਾ ਹੈ। ਇਸ ਪ੍ਰਕਾਰ ਇਕ ਵਿਦਿਆਰਥੀ ਦੁਆਰਾ ਵੱਖ-ਵੱਖ ਪੇਪਰਾਂ ਵਿੱਚੋਂ ਪ੍ਰਾਪਤ ਕੀਤੇ ਅੰਕਾਂ 13, 9, 7, 11, 15 ਨੂੰ ਜੇਕਰ ਕੋਈ ਨਿਰਧਾਰਿਤ ਕ੍ਰਮ ਵਿੱਚ ਨਾ ਰੱਖਿਆ ਜਾਵੇ ਤਾਂ ਇਹ ਅੰਕੜੇ ਹਨ, ਕਿਉਂਕਿ ਇਨ੍ਹਾਂ ਤੋਂ ਸਾਨੂੰ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਪਰ ਜਦੋਂ ਇਨ੍ਹਾਂ ਅੰਕੜਿਆਂ ਨੂੰ ਵਧਦੇ ਕ੍ਰਮ (7, 9, 11, 13, 15) ਅਨੁਸਾਰ ਲਿਖ ਦੇਈਏ ਜਾਂ ਫਿਰ ਕੁਲ ਅੰਕਾਂ ਦੇ ਹਿਸਾਬ ਨਾਲ ਪ੍ਰਤੀਸ਼ਤਤਾ ਕੱਢ ਦੇਈਏ ਤਾਂ ਇਹ ਅਰਥਪੂਰਨ ਜਾਣਕਾਰੀ ਦੇਣਗੇ। ਇਸ ਲਈ ਇਹ ਸੂਚਨਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First