ਅੰਕ ਪ੍ਰਣਾਲੀ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Number System
ਕੰਪਿਊਟਰ ਮਨੁੱਖ ਦੁਆਰਾ ਦਿੱਤੇ ਅੰਕੜਿਆਂ ਅਤੇ ਹਦਾਇਤਾਂ ਨੂੰ ਆਪਣੀ ਹੀ ਭਾਸ਼ਾ ਵਿੱਚ ਬਦਲ ਕਰਕੇ ਸਟੋਰ ਕਰਦਾ ਹੈ। ਜੋ ਕੁਝ ਵੀ ਅਸੀਂ ਕੰਪਿਊਟਰ ਨੂੰ ਇਨਪੁਟ ਦੇ ਰੂਪ ਵਿੱਚ ਦਿੰਦੇ ਹਾਂ ਉਹ ਕੰਪਿਊਟਰ ਦੁਆਰਾ ਕੁਝ ਵਿਸ਼ੇਸ਼ ਅੰਕਾਂ ਤੋਂ ਬਣੀ (ਕੋਡ ਭਾਸ਼ਾ) ਵਿੱਚ ਬਦਲ ਲਿਆ ਜਾਂਦਾ ਹੈ। ਕੰਪਿਊਟਰ ਦੇ ਅੰਦਰੂਨੀ ਕੰਮਾਂ ਨੂੰ ਸਮਝਣ ਲਈ ਵੱਖ-ਵੱਖ ਪ੍ਰਕਾਰ ਦੀਆਂ ਅੰਕ ਪ੍ਰਣਾਲੀਆਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਇਸ ਪਾਠ ਵਿੱਚ ਵੱਖ-ਵੱਖ ਅੰਕ ਪ੍ਰਣਾਲੀਆਂ ਅਤੇ ਇਹਨਾਂ ਦੇ ਆਪਸੀ ਰੂਪਾਂਤਰਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਕੰਪਿਊਟਰ ਵਿੱਚ ਅੰਕਾਂ ਨੂੰ ਵੱਖ-ਵੱਖ ਢੰਗਾਂ ਨਾਲ ਦਰਸਾਉਣ ਲਈ ਬਹੁਤ ਸਾਰੀਆਂ ਅੰਕ ਪ੍ਰਣਾਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਡੈਸੀਮਲ, ਬਾਇਨਰੀ , ਔਕਟਲ ਅਤੇ ਹੈਕਸਾਡੈਸੀਮਲ ਆਮ ਵਰਤੋਂ ਵਿੱਚ ਆਉਣ ਵਾਲੀਆਂ ਅੰਕ ਪ੍ਰਣਾਲੀਆਂ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1171, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਅੰਕ ਪ੍ਰਣਾਲੀ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Number System
ਅੰਕ ਪ੍ਰਣਾਲੀ ਦੀ ਵਰਤੋਂ ਵੱਖ-ਵੱਖ ਅੰਕਾਂ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਅੰਕ ਪ੍ਰਣਾਲੀਆਂ ਕਈ ਕਿਸਮ ਦੀਆਂ ਹੁੰਦੀਆਂ ਹਨ। ਕੰਪਿਊਟਰ ਵਿੱਚ ਅਧਾਰ ਦੋ ਵਾਲੀ ਬਾਇਨਰੀ ਅੰਕ ਪ੍ਰਣਾਲੀ ਵਰਤੀ ਜਾਂਦੀ ਹੈ। ਅਸੀਂ ਆਪਣੀ ਵਿਵਹਾਰਿਕ ਜਿੰਦਗੀ ਵਿੱਚ ਅਧਾਰ 10 ਵਾਲੀ ਅੰਕ ਪ੍ਰਣਾਲੀ ਦੀ ਵਰਤੋਂ ਕਰਦੇ ਹਾਂ ਜਿਸ ਨੂੰ ਦਸ਼ਮਲਵ ਅੰਕ ਪ੍ਰਣਾਲੀ (Decimal Number System) ਕਿਹਾ ਜਾਂਦਾ ਹੈ। ਇਸ ਤੋਂ ਬਿਨਾਂ ਅਧਾਰ 8 ਵਾਲੀ (ਔਕਟਲ ਅੰਕ ਪ੍ਰਣਾਲੀ) ਅਤੇ ਆਧਾਰ 16 ਵਾਲੀ (ਹੈਕਸਾ ਦਸ਼ਮਲਵ ਪ੍ਰਣਾਲੀ) ਵੀ ਪ੍ਰਚਲਿਤ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1171, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First