ਅੰਧਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਧਕ. ਸੰ. ਸੰਗ੍ਯਾ—ਅੰਧਾ. ਅੰਨ੍ਹਾ. “ਤਮ ਪ੍ਰਕਾਸ ਅੰਧਕਹ.” (ਸਹਸ ਮ: ੫) ੨ ਯਾਦਵਾਂ ਦਾ ਇੱਕ ਗੋਤ , ਜੋ ਯੁਧਾਜਿਤ ਦੇ ਪੁਤ੍ਰ ਅੰਧਕ ਤੋਂ ਚੱਲਿਆ।
੩ ਕਸ਼੍ਯਪ ਦਾ ਪੁਤ੍ਰ ਇੱਕ ਦੈਤ, ਜੋ ਮਦਾਂਧ ਹੋਣ ਕਰਕੇ ਅੰਧਕ ਪ੍ਰਸਿੱਧ ਹੋਇਆ.1 ਇਸ ਦੇ ਹਜ਼ਾਰ ਸਿਰ , ਦੋ ਹਜ਼ਾਰ ਭੁਜਾ ਅਤੇ ਦੋ ਹਜ਼ਾਰ ਨੇਤ੍ਰ ਲਿਖੇ ਹਨ. ਇਹ ਸੁਰਗ ਤੋਂ ਪਾਰਿਜਾਤ ਬਿਰਛ ਇੰਦ੍ਰ ਦੇ ਬਾਗ (ਨੰਦਨ) ਤੋਂ ਲੈ ਆਇਆ ਸੀ. ਸ਼ਿਵ ਨੇ ਇਸ ਦਾ ਨਾਸ਼ ਕੀਤਾ. “ਜਿਮ ਅੰਧਕ ਸੋਂ ਹਰ ਯੁੱਧ ਕਰ੍ਯੋ.” (ਰੁਦ੍ਰਾਵ) ੪ ਇੱਕ ਵੈਸ਼੍ਯ ਮੁਨਿ, ਜੋ ਨੇਤ੍ਰਹੀਨ ਸੀ, ਜਿਸ ਦੇ ਪੁਤ੍ਰ ਸ੍ਰਵਣ (ਸਿੰਧੁ) ਨੂੰ ਰਾਜਾ ਦਸ਼ਰਥ ਨੇ ਬਨ ਦਾ ਜੀਵ ਸਮਝਕੇ ਅੰਧੇਰੀ ਰਾਤ ਵਿੱਚ ਸ਼ਬਦਵੇਧੀ ਬਾਣ ਨਾਲ ਮਾਰਿਆ ਸੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਅੰਧਕ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅੰਧਕ : (1) ਇਹ ਕਸ਼ਯਪ ਤੇ ਦਿੱਤੀ ਦਾ ਪੁੱਤਰ ਇਕ ਦੈਂਤ ਸੀ ਜਿਹੜਾ ਪੁਰਾਣਕ ਕਥਾ ਅਨੁਸਾਰ ਹਜ਼ਾਰ ਸਿਰ, ਹਜ਼ਾਰ ਬਾਹਾਂ, ਦੋ ਹਜ਼ਾਰ ਅੱਖਾਂ ਤੇ ਦੋ ਹਜ਼ਾਰ ਪੈਰਾਂ ਵਾਲਾ ਸੀ। ਤਾਕਤ ਦੇ ਮਾਣ ਵਿਚ ਇਹ ਅੱਖਾਂ ਹੁੰਦੇ ਹੋਏ ਵੀ ਅੰਨ੍ਹਿਆਂ ਵਾਂਗ ਤੁਰਦਾ ਹੁੰਦਾ ਸੀ, ਇਸੇ ਕਰ ਕੇ ਇਸ ਦਾ ਨਾਂ ਅੰਧਕ ਪੈ ਗਿਆ। ਇਕ ਪੁਰਾਣਕ ਕਥਾ ਵਿਚ ਦੱਸਿਆ ਗਿਆ ਹੈ ਕਿ ਇਕ ਵਾਰ ਜਦੋਂ ਇਹ ਸਵਰਗ ਤੋਂ ਪਾਰਜਾਤ ਬਿਰਛ ਲਿਆ ਰਿਹਾ ਸੀ ਤਾਂ ਸ਼ਿਵ ਦੇ ਹੱਥੋਂ ਮਾਰਿਆ ਗਿਆ।
(2) ਇਹ ਕਰੋਸ਼ਟ੍ਰੀ ਨਾਂ ਦੇ ਯਾਦਵ ਦਾ ਪੋਤਰਾ ਅਤੇ ਯੁਧਾਜਿਤ ਦਾ ਪੁੱਤਰ ਸੀ ਜਿਹੜਾ ਯਾਦਵਾਂ ਦੇ ਅੰਧਕ ਬੰਸ ਦਾ ਵਡੇਰਾ ਤੇ ਪੂਜਨੀਕ ਮੰਨਿਆ ਜਾਂਦਾ ਹੈ। ਜਿਵੇਂ ਅੰਧਕ ਤੋਂ ਅੰਧਕਾਂ ਦਾ ਬੰਸ ਚੱਲਿਆ, ਉਸੇ ਤਰ੍ਹਾਂ ਉਸ ਦੇ ਭਰਾ ਵਰਿਸ਼ਣੀ ਤੋਂ ਵਰਿਸ਼ਣੀਆਂ ਦਾ ਬੰਸ ਚਲਿਆ। ਇਨ੍ਹਾਂ ਵਰਿਸ਼ਣੀਆਂ ਵਿਚ ਸਮਾਂ ਪਾ ਕੇ ਵਾਰਸ਼ਣੀ ਕਰਿਸ਼ਨ ਹੋਏ। ਮਹਾਂ ਭਾਰਤ ਦੀ ਪਰੰਪਰਾ ਅਨੁਸਾਰ ਅੰਧਕਾਂ ਤੇ ਵਰਿਸ਼ਣੀਆਂ ਦੇ ਵੱਖ ਵੱਖ ਰਾਜ ਵੀ ਸਨ। ਫਿਰ ਦੋਹਾਂ ਨੇ ਮਿਲ ਕੇ ਆਪਣਾ ਇਕ ਸੰਘਰਾਜ (ਅੰਧਕ-ਵਰਿਸ਼ਣੀ-ਸੰਘ) ਕਾਇਮ ਕਰ ਲਿਆ ਸੀ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12072, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First