ਅੰਬਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਬਰ (ਨਾਂ,ਪੁ) ਅਸਮਾਨ; ਅਕਾਸ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12776, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅੰਬਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਬਰ [ਨਾਂਪੁ] ਅਸਮਾਨ , ਅਕਾਸ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12767, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੰਬਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਬਰ. ਸੰ. अम्बर्. ਧਾ—ਏਕਤ੍ਰ (ਇਕੱਠਾ) ਕਰਨਾ. ਬਟੋਰਨਾ। ੨ ਸੰ. अम्बर. ਸੰਗ੍ਯਾ—ਆਕਾਸ਼. ਆਸਮਾਨ. “ਅੰਬਰ ਧਰਤਿ ਵਿਛੋੜਿਅਨੁ.” (ਮ: ੩ ਵਾਰ ਰਾਮ ੧) ੩ ਭਾਵ—ਦਸ਼ਮਦ੍ਵਾਰ. ਦਿਮਾਗ਼. “ਅੰਬਰ ਕੂੰਜਾਂ ਕੁਰਲੀਆਂ.” (ਸੂਹੀ ਮ: ੧ ਕੁਚਜੀ) ਦਿਮਾਗ਼ ਵਿੱਚ ਕੂੰਜਾਂ ਜੇਹੀ ਆਵਾਜ਼ ਹੋਣ ਲਗ ਪਈ। ੪ ਵਸਤ੍ਰ. “ਦੁਹਸਾਸਨ ਕੀ ਸਭਾ ਦ੍ਰੋਪਤੀ, ਅੰਬਰ ਲੇਤ ਉਬਾਰੀਅਲੇ.” (ਮਾਲੀ ਨਾਮਦੇਵ) ੫ ਇੱਕ ਪ੍ਰਕਾਰ ਦਾ ਇ਼ਤ਼ਰ, ਜੋ ਹ੍ਵੇਲ ਮੱਛੀ ਦੀ ਚਿਕਨਾਈ ਤੋਂ ਪੈਦਾ ਹੁੰਦਾ ਹੈ. ਅ਼ । ੬ ਅਭਰਕ ਧਾਤੁ। ੭ ਕਪਾਸ (ਕਪਾਹ) ੮ ਰਾਜਪੂਤਾਨੇ ਦਾ ਇੱਕ ਪੁਰਾਣਾ ਨਗਰ ਅੰਬੇਰ (ਆਮੇਰ), ਜੋ ਕਛਵਾਹਾ ਰਾਜਪੂਤਾਂ ਦੀ ਜਯਪੁਰ ਤੋਂ ਪਹਿਲਾਂ ਰਾਜਧਾਨੀ ਸੀ. ਦੇਖੋ, ਅੰਬੇਰ। ੯ ਆਂਗਿਰ ਦੀ ਥਾਂ ਦਸਮਗ੍ਰੰਥ ਵਿੱਚ ਅਞਾਣ ਲਿਖਾਰੀ ਨੇ ਅੰਬਰ ਲਿਖਿਆ ਹੈ. “ਭਜਤ ਭਯੋ ਅੰਬਰ ਕੀ ਦਾਰਾ.” (ਚੰਦ੍ਰਾਵ) ਚੰਦ੍ਰਮਾ ਨੇ ਆਂਗਿਰਸ (ਵ੍ਰਿਹਸਪਤਿ) ਦੀ ਇਸਤ੍ਰੀ ਭੋਗੀ। ੧੦ ਫ਼ਾ ਮੋਚਨਾ. ਚਿਮਟਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੰਬਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅੰਬਰ (ਸੰ.। ਸੰਸਕ੍ਰਿਤ ਅੰਬਰ=ਕੱਪੜਾ, ਅਕਾਸ਼) ੧. ਅਕਾਸ਼, ਅਸਮਾਨ। ਯਥਾ-‘ਅੰਬਰੁ ਧਰਤਿ ਵਿਛੋੜਿਅਨੁ’।

੨. ਬਸਤ੍ਰ। ਯਥਾ-‘ਅੰਬਰ ਲੇਤ ਉਬਾਰੀਅਲੇ’।

੩. ਭਾਵ ਵਿਚ ਸਿਰ

ਦੇਖੋ, ਅੰਬਰਿ ਕੂੰਜਾ ਕੁਰਲੀਆ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12623, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅੰਬਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੰਬਰ : ਕਈ ਹਕੀਮਾਂ ਦਾ ਖ਼ਿਆਲ ਹੈ ਕਿ ਇਹ ਇਕ ਕਿਸਮ ਦੀ ਮੱਖੀ ਦਾ ਛੱਤਾ ਹੁੰਦਾ ਹੈ ਜੋ ਲਾਲ ਸਾਗਰ ਦੇ ਟਾਪੂਆਂ ਦੇ ਕੰਢਿਆਂ ਤੇ ਹੁੰਦੀ ਹੈ।

          ਇਕ ਪ੍ਰਸਿੱਧ ਹਕੀਮ ਸੱਯਦ ਮੁਹੰਮਦ ਹਾਸ਼ਿਮ ਨੇ ਲਿਖਿਆ ਹੈ ਕਿ ਅੰਬਰ ਇਕ ਮੋਮ ਵਰਗਾ ਗਾੜ੍ਹਾ ਮਾਦਾ ਹੈ ਜੋ ਖਾਣਾਂ ਵਿੱਚੋਂ ਜਾਂ ਸਮੁੰਦਰ ਵਿਚਲੇ ਟਾਪੂਆਂ ਵਿੱਚੋਂ ਮੋਮ ਵਾਂਗੂੰ ਨਿਕਲਦਾ ਹੈ ਤੇ ਦਰਿਆਵਾਂ ਵਿਚ ਵਹਿੰਦਾ ਹੋਇਆ ਸਮੁੰਦਰ ਵਿਚ ਪੁੱਜ ਜਾਂਦਾ ਹੈ। ਕੁਝ ਲੋਕੀਂ ਇਸ ਨੂੰ ਇਸੇ ਸਮੁੰਦਰੀ ਜਾਨਵਰ ਦਾ ਗੋਹਾ ਸਮਝਦੇ ਹਨ।

          ਜੇ ਅੰਬਰ ਨੂੰ ਅੱਗ ਵਿਚ ਸੁਟਿਆਂ ਖਸ਼ਬੂ ਪੈਦਾ ਹੋਵੇ ਤਾਂ ਇਹ ਵਧੀਆ ਤੇ ਅਸਲੀ ਸਮਝਿਆ ਜਾਂਦਾ ਹੈ। ਇਹ ਪਹਿਲੇ ਦਰਜੇ ਵਿਚ ਖੁਸ਼ਕ ਤੇ ਦੂਜੇ ਦਰਜੇ ਵਿਚ ਗਰਮ ਹੁੰਦਾ ਹੈ। ਇਸ ਦਾ ਰੰਗ ਚਿੱਟਾ ਹੁੰਦਾ ਹੈ ਜੋ ਵਧੀਆ ਗਿਣਿਆ ਜਾਂਦਾ ਹੈ ਅਤੇ ਉਸ ਨੂੰ ‘ਅੰਬਰ ਅਸ਼ਹਬ’ ਕਹਿੰਦੇ ਹਨ। ਇਹ ਬਹੁਤ ਖੁਸ਼ਬੂਦਾਰ ਹੁੰਦਾ ਹੈ। ਇਸ ਦਾ ਸੁਆਦ ਕੁਝ ਕੌੜਾ ਹੁੰਦਾ ਹੈ। ਇਹ ਅੰਤੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਦੇ ਸੋਧਕ ਕਿੱਕਰ ਦੀ ਗੂੰਦ, ਤਬਾਸ਼ੀਰ ਅਤੇ ਧਨੀਆ ਹਨ ਤੇ ਸੁੰਘਣ ਲਈ ਇਸ ਦਾ ਸੋਧਕ ਮੁਸ਼ਕ ਕਾਫੂਰ ਹੈ। ਇਸ ਦਾ ਬਦਲ ਵਜ਼ਨ ਵਿਚ ਸਾਵਾਂ ਕੇਸਰ ਜਾਂ ਕਸਤੂਰੀ ਹੈ।

          ਇਸ ਦੀ ਖ਼ੁਰਾਕ ਇਕ ਤੋਂ ਦੋ ਰੱਤੀ ਤਕ ਹੈ। ਕਾਮ-ਇੰਦਰੀਆਂ ਅਤੇ ਕਰਮ-ਇੰਦਰੀਆਂ ਨੂੰ ਤਕੜਿਆਂ ਕਰਦਾ ਹੈ, ਭੁੱਖ ਅਤੇ ਮੈਥੁਨ-ਸ਼ਕਤੀ ਨੂੰ ਵਧਾਉਂਦਾ ਹੈ। ਹਰ ਕਿਸਮ ਦੇ ਸੁੱਦੇ ਦੂਰ ਕਰਦਾ ਹੈ। ਇਹ ਜ਼ਹਿਰਾਂ ਦਾ ਤਰਯਾਕ ਗਿਣਿਆ ਗਿਆ ਹੈ। ਬਾਦੀ ਰੋਗਾਂ ਲਈ ਗੁਣਕਾਰੀ ਹੈ। ਲਕਵੇ, ਅਧਰੰਗ, ਝੋਲੇ, ਕੁਜ਼ਾਜ, ਸੁੰਨ, ਸਿਰ ਦਰਦ ਅਤੇ ਪੁੜਪੜੀਆਂ ਦੇ ਦਰਦ ਲਈ ਚੰਗਾ ਹੈ। ਖੰਘ ਅਤੇ ਫੇਫੜਿਆਂ ਦੇ ਜ਼ਖਮਾਂ ਲਈ ਗੁਣਕਾਰੀ ਹੈ। ਦਿਲ ਦੀ ਕਮਜ਼ੋਰੀ, ਗਸ਼ੀ, ਖੁਫ਼ਕਾਨ, ਮਿਹਦੇ ਤੇ ਜਿਗਰ ਦੀ ਕਮਜ਼ੋਰੀ, ਜਲੋਧਰ ਅਤੇ ਜੋੜਾਂ ਦੇ ਦਰਦ ਲਈ ਬਹੁਤ ਚੰਗਾ ਹੁੰਦਾ ਹੈ।

          ਹ. ਪੁ.––ਬਹਿਰੁਲ ਜਵਾਹਿਰ ; ਬੁਸਤਾਨੁਲ-ਮੁਫ਼ਰਦਾਤ ; ਮਖ਼ਜ਼ਨੁਲ ਅਦਵੀਆ।

        


ਲੇਖਕ : ਦਿਆ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਅੰਬਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੰਬਰ, ਪੁਲਿੰਗ : ਅਕਾਸ਼, ਅਸਮਾਨ

–ਅੰਬਰ ਵੇਲ, ਇਸਤਰੀ ਲਿੰਗ : ਇਕ ਵੇਲ ਜੋ ਰੁੱਖਾਂ ਉੱਤੇ ਪੈਦਾ ਹੋ ਜਾਂਦੀ ਹੈ ਤੇ ਕੇਵਲ ਧਾਗਿਆਂ ਵਰਗੀ ਹੁੰਦੀ ਹੈ ਇਸ ਦੀ ਜੜ੍ਹ ਕੋਈ ਨਹੀਂ ਹੁੰਦੀ ਤੇ ਰੁੱਖ ਤੋਂ ਹੀ ਆਪਣੀ ਖੁਰਾਕ ਲੈਂਦੀ ਹੈ ਇਸ ਦੇ ਪੱਤਰ ਵੀ ਨਹੀਂ ਹੁੰਦੇ ਨਿਰਾਧਾਰ, ਅਕਾਸ਼ ਵੇਲ

–ਅੰਬਰੀ, ਵਿਸ਼ੇਸ਼ਣ : ਅਸਮਾਨੀ, ਕੁਦਰਤੀ, ਰੱਬੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-03-05-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.