ਅੰਮ੍ਰਿਤਧਾਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਮ੍ਰਿਤਧਾਰੀ [ਵਿਸ਼ੇ] ਜਿਸ ਨੇ ਅੰਮ੍ਰਿਤ ਛਕਿਆ ਹੋਵੇ, ਅੰਮ੍ਰਿਤ ਛਕਣ ਵਾਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੰਮ੍ਰਿਤਧਾਰੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ੰਮ੍ਰਿਤਧਾਰੀ: ਉਹ ਸਿੱਖ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚਲਾਈ ਅੰਮ੍ਰਿਤ-ਪਾਨ ਕਰਨ ਦੀ ਮਰਯਾਦਾ ਨੂੰ ਅੰਗੀਕਾਰ ਕੀਤਾ ਹੋਵੇ ਅਤੇ ਪੰਜ ਕੱਕਾਰ (ਕੇਸ, ਕੰਘਾ , ਕੜਾ , ਕ੍ਰਿਪਾਨ ਅਤੇ ਕਛਹਿਰਾ) ਧਾਰਣ ਕਰਕੇ ਨਿਤ-ਨੇਮ ਕਰਦਾ ਹੋਵੇ। ਅਜਿਹੇ ਸਿੱਖ ਨੂੰ ‘ਸਿੰਘ ’ ਕਹਿਣਾ ਉਚਿਤ ਹੈ। ਇਹ ਵਿਸ਼ੇ-ਵਾਸਨਾਵਾਂ ਤੋਂ ਉੱਚਾ , ਸਾਰੀ ਮਨੁੱਖਤਾ ਨੂੰ ਸਮਾਨ ਸਮਝਣ ਵਾਲਾ ਅਤੇ ਧਰਮ ਦੀਆਂ ਸੰਕੀਰਣ ਮਾਨਤਾਵਾਂ ਤੋਂ ਉਪਰ ਹੁੰਦਾ ਹੈ। ਇਹ ਹੀ ‘ਖ਼ਾਲਸਾ ’ (ਵੇਖੋ) ਸ਼ਬਦ ਦਾ ਲਖਾਇਕ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅੰਮ੍ਰਿਤਧਾਰੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਮ੍ਰਿਤਧਾਰੀ : ਖੰਡੇ ਦਾ ਅੰਮ੍ਰਿਤ ਪਾਨ ਕਰਨ ਵਾਲਾ ਉਹ ਸਿੱਖ ਜਿਸ ਨੇ 1699 ਦੀ ਵਸਾਖੀ ਸਮੇਂ ਗੁਰੂ ਗੋਬਿੰਦ ਸਿੰਘ ਦੁਆਰਾ ਅਰੰਭੀ ਗਈ ਵਿਧੀ ਅਨੁਸਾਰ ਖੰਡੇ ਦਾ ਅੰਮ੍ਰਿਤ ਛਕਿਆ ਹੋਵੇ, ਇਸ ਨਾਲ ਸੰਬੰਧਿਤ ਰਹਿਤ ਨਿਭਾ ਰਿਹਾ ਹੋਵੇ ਅਤੇ ਪੰਜਾਂ ਕਕਾਰਾਂ ਦਾ ਧਾਰਨੀ ਹੋਵੇ।ਇਹਨਾਂ ਪੰਜ ਕਕਾਰਾਂ ਵਿਚ ਕੇਸ , ਕੰਘਾ , ਕਿਰਪਾਨ , ਕਛਹਿਰਾ ਅਤੇ ਕੜਾ ਸ਼ਾਮਲ ਹਨ।


ਲੇਖਕ : ਪ.ਸ.ਸ. ਅਤੇ ਅਨੁ. ਧ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.