ਅੰਮ੍ਰਿਤ ਵੇਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਮ੍ਰਿਤ ਵੇਲਾ. ਦੇਖੋ, ਅਮ੍ਰਿਤ ਵੇਲਾ। ੨ ਮੁਕਤਿਦਾਯਕ ਵੇਲਾ. “ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ.” (ਜਪੁ) ਕਰਤਾਰ ਦੀ ਮਹਿਮਾ ਦਾ ਜਿਸ ਸਮੇਂ ਵਿਚਾਰ ਹੁੰਦਾ ਹੈ, ਉਹ ਅਮ੍ਰਿਤ ਵੇਲਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਅੰਮ੍ਰਿਤ ਵੇਲਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਮ੍ਰਿਤ ਵੇਲਾ : ਦਾ ਸ਼ਾਬਦਿਕ ਅਰਥ ਅੰਮ੍ਰਿਤਮਈ ਸਮਾਂ (ਵੇਲਾ-ਸਮਾਂ), ਰਾਤ ਦਾ ਅਖ਼ੀਰਲਾ ਪਹਿਰ ਜਾਂ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਸਮਾਂ ਹੈ ਜਿਸ ਨੂੰ ਸਿੱਖ ਅਧਿਆਤਮਿਕ ਖ਼ੇਤਰ ਵਿਚ ਮਨ ਦੀ ਇਕਾਗਰਤਾ ਅਤੇ ਅਕਾਲ ਪੁਰਖ ਦਾ ਨਾਮ ਜਪਣ ਲਈ ਸਭ ਤੋਂ ਵੱਧ ਉਤਸ਼ਾਹ ਜਨਕ ਅਤੇ ਸਹਾਇਕ ਸਮਾਂ ਮੰਨਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ: - ‘ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।`(ਗੁ.ਗ੍ਰੰ. 2)। ਦੂਸਰੇ ਨਾਨਕ , ਗੁਰੂ ਅੰਗਦ ਦੇਵ ਜੀ ਕਹਿੰਦੇ ਹਨ -ਚਉਥੈ ਪਹਰਿ ਸਾਬਾਹ ਕੈ ਸੁਰਤਿਆ ਉਪਜੈ ਚਾਉ॥ ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥(ਗੁ.ਗ੍ਰੰ. 1486)। ਮੁਸਲਮਾਨ ਫ਼ਕੀਰ ਸ਼ੇਖ ਫਰੀਦ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਇਸ ਬਾਰੇ ਬਹੁਤ ਸਪਸ਼ਟਤਾ ਨਾਲ ਕਹਿੰਦੇ ਹਨ: ‘ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ॥ ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ॥(ਗੁ.ਗ੍ਰੰ.1383)। ਗੁਰੂ ਰਾਮ ਦਾਸ ਜੀ ਇਕ ਸਿੱਖ ਲਈ ਜਦੋਂ ਰੋਜ਼ ਦਾ ਨਿਤਨੇਮ ਨਿਰਧਾਰਿਤ ਕਰਦੇ ਹਨ ਤਾਂ ਅੰਮ੍ਰਿਤ ਵੇਲੇ ਉੱਠ ਕੇ ਅਕਾਲ ਪੁਰਖ ਦਾ ਸਿਮਰਨ ਕਰਨ ਨੂੰ ਪ੍ਰਮੁੱਖਤਾ ਦਿੰਦੇ ਹੋਏ ਦਸਦੇ ਹਨ- ‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥(ਗੁ.ਗ੍ਰੰ. 305)। ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ: ‘ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ॥(ਗੁ.ਗ੍ਰੰ.255)। ਭਾਈ ਗੁਰਦਾਸ ਜੀ ਲਿਖਦੇ ਹਨ: ਗੁਰਸਿਖ ਭਲਕੇ ਉਠ ਕਰਿ ਅੰਮ੍ਰਿਤ ਵੇਲੇ ਸਰੁ ਨਾਵੰਦਾ॥(40.11)
ਸਿੱਖ ਧਰਮ ਵਿਚ ਅੰਮ੍ਰਿਤ ਵੇਲੇ ਦੀ ਨਿਵੇਕਲੀ ਮਹਾਨਤਾ ਦਰਸਾਈ ਗਈ ਹੈ। ਪਰ ਅੰਮ੍ਰਿਤ ਵੇਲੇ ਨਾਲ ਕੋਈ ਖਾਸ ਪਵਿੱਤਰਤਾ ਨਹੀਂ ਜੋੜੀ ਗਈ, ਸਗੋਂ ਜੀਵਨ ਦਾ ਹਰ ਪਲ ਅਕਾਲ ਪੁਰਖ ਦੇ ਸਿਮਰਨ ਲਈ ਲਾਭਦਾਇਕ ਦਸਿਆ ਗਿਆ ਹੈ। ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ: ‘ਸੁਹਾਵੀ ਕਉਣ ਸੁ ਵੇਲਾ ਜਿਤੁ ਪ੍ਰਭੁ ਮੇਲਾ`॥(ਗੁ.ਗ੍ਰੰ. 662)
ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4363, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First