ਅੱਡੀ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਅੱਡੀ (ਨਾਂ,ਇ) ਪੈਰ  ਦਾ ਪਿਛਲਾ ਹਿੱਸਾ; ਜੁਤੀ ਦੇ ਪੌਲੇ ਦਾ ਪਿਛਲਾ ਭਾਗ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12334, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਅੱਡੀ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਅੱਡੀ. ਸੰਗ੍ਯਾ—ਏਡੀ. ਖੁਰੀ. ਪੈਰ  ਦਾ ਪਿਛਲਾ ਭਾਗ. ਸੰਸਕ੍ਰਿਤ  ਵਿੱਚ ਏਡੂਕ ਉਸ ਦੀਵਾਰ (ਕੰਧ) ਨੂੰ ਆਖਦੇ ਹਨ ਜਿਸ ਅੰਦਰ ਹੱਡਾਂ ਦੀ ਚਿਣਾਈ ਹੋਵੇ, ਸੋ ਅੱਡੀ ਦੀ ਬਣਾਉਟ ਭੀ ਅਜੇਹੀ ਹੈ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
      
      
   
   
      ਅੱਡੀ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਅੱਡੀ, ਇਸਤਰੀ ਲਿੰਗ : ਪੈਰਾਂ ਦਾ ਪਿਛਲਾ ਭਾਗ ਜੋ ਲੱਤ ਹੇਠ ਸਿੱਧਾ ਹੁੰਦਾ ਹੈ
	–ਅੱਡੀ ਛੜੱਪਾ, ਪੁਲਿੰਗ : ਬੱਚਿਆਂ ਦੀ ਇਕ ਖੇਡ ਜਿਸ ਵਿਚ ਰੱਸੀ ਨੂੰ ਪੈਰਾਂ ਹੇਠੋਂ ਦੀ ਟੱਪ ਟੱਪ ਲੰਘਾਇਆ ਜਾਂਦਾ ਹੈ
	–ਅੱਡੀ ਟੱਪਾ, ਅੱਡੀ ਤ੍ਰਪਾ, ਪੁਲਿੰਗ : ਬੱਚਿਆਂ ਦੀ ਇਕ ਖੇਡ, ਅੱਡੀ ਛੜੱਪਾ
	–ਅੱਡੀ ਤੋਂ ਚੋਟੀ ਤੀਕ, ਕਿਰਿਆ ਵਿਸ਼ੇਸ਼ਣ : ਸਿਰ ਤੋਂ ਪੈਰਾਂ ਤੀਕ, ਇਕ ਸਿਰੇ ਤੋਂ ਦੂਜੇ ਤੀਕ, ਨਖ ਸਿਖ, ਸਾਰਾ, ਪੂਰਾ, ਸਾਲਮ, ਪੂਰਾ ਪੂਰਾ
	–ਅੱਡੀ ਨਾ ਲੱਗਣ ਦੇਣਾ,  ਮੁਹਾਵਰਾ : ਭਜਾਈ ਫਿਰਨਾ, ਕੰਮਾਂ ਨੂੰ ਤੋਰੀ ਰੱਖਣਾ
	–ਅੱਡੀ ਨਾ ਲੱਗਣਾ, ਮੁਹਾਵਰਾ :  ਖੁਸ਼ੀ ਨਾਲ ਜ਼ਮੀਨ ਤੇ ਪੈਰ ਨਾ ਟਿਕਣਾ, ਖੁਸ਼ੀ ਵਿਚ ਫੁੱਲੇ ਨਾ ਸਮਾਉਣਾ, ਟਿਕ ਕੇ ਨਾ ਬਹਿਣਾ
	–ਅੱਡੀ ਨਾ ਲਾਉਣਾ, ਮੁਹਾਵਰਾ :  ਆਰਾਮ ਨਾ ਕਰਨਾ, ਦਮ ਨਾ ਲੈਣਾ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7010, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-11-58-53, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First