ਅੱਧਕ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਅੱਧਕ: ਗੁਰਮੁਖੀ ਲਿਪੀ ਵਿਚ ਅੱਧਕ (ੱ) ਦੀ ਵਰਤੋਂ ਦੁੱਤਕਰਨ ਅਤੇ ਦਬਾ ਵਾਸਤੇ ਕੀਤੀ ਜਾਂਦੀ ਹੈ। ਜਦੋਂ ਕਿਸੇ ਸ਼ਬਦ ਦੀ ਬਣਤਰ ਵਿਚ ਇਕਹਿਰੀ ਵਿਅੰਜਨ ਧੁਨੀ ਦੇ ਵਰਤਣ ਨਾਲ ਅਤੇ ਦੂਹਰੀ ਵਿਅੰਜਨ ਧੁਨੀ ਦੇ ਵਰਤਣ ਨਾਲ ਸ਼ਬਦ ਦੇ ਅਰਥਾਂ ਵਿਚ ਅੰਤਰ ਆਵੇ ਤਾਂ ਦੂਹਰੀ ਵਿਅੰਜਨ ਧੁਨੀ ਦੀ ਥਾਂ ’ਤੇ ਗੁਰਮੁਖੀ ਲਿਪੀ ਵਿਚ ਅੱਧਕ ਦੀ ਸੁਵਿਧਾ ਹੈ। ਪੰਜਾਬੀ ਭਾਸ਼ਾ ਵਿਚ ਕੁਝ ਸ਼ਬਦ ਜੋੜੇ ਇਸ ਭਾਂਤ ਦੇ ਹਨ ਜਿਨ੍ਹਾਂ ਦੇ ਅਰਥਾਂ ਦਾ ਪਤਾ ਸੰਦਰਭ ਵਿਚੋਂ ਲਗਦਾ ਹੈ ਪਰ ਅੱਧਕ ਦੀ ਵਰਤੋਂ ਨਾਲ ਸੰਦਰਭ ਤੋਂ ਬਾਹਰ ਵੀ ਇਨ੍ਹਾਂ ਦਾ ਨਿਖੇੜਾ ਕੀਤਾ ਜਾ ਸਕਦਾ ਹੈ, ਜਿਵੇਂ : ਸਤ\ਸਅਤ ਅਤੇ ਸੱਤ\ਸਅਤਤ। ਇਨ੍ਹਾਂ ਦੋਹਾਂ ਵਿਚ ਉਚਾਰਨ ਦੀ ਭਿੰਨਤਾ ਅੱਧਕ ਦੀ ਵਰਤੋਂ ਕਰਕੇ ਹੈ। ਸਤ ਦਾ ਕੋਸ਼ਗਤ ਅਰਥ ਹੈ ਜੂਸ, ਨਿਚੋੜ, ਤਾਕਤ (ਜਤ-ਸਤ) ਪਰ ਸੱਤ ਦਾ ਕੋਸ਼ਗਤ ਅਰਥ, ਗਨਣਾ ਦਾ ਇਕ ਅੰਕ ਹੈ ਜੋ ਕ੍ਰਮ ਮੁਤਾਬਕ ਛੇ ਤੋਂ ਪਿਛੋਂ ਆਉਂਦਾ ਹੈ। ਪੰਜਾਬੀ ਵਿਚ ਅੱਧਕ ਦੀ ਵਰਤੋਂ ਨਾਲ ਉਚਾਰਨ ਵਿਚ ਵਖਰੇਵਾਂ ਹੁੰਦਾ ਹੈ ਪਰ ਕਈ ਸ਼ਬਦ ਇਸ ਪਰਕਾਰ ਦੇ ਹਨ ਜਿਨ੍ਹਾਂ ਵਿਚ ਅੱਧਕ ਦੀ ਵਰਤੋਂ ਨਾਲ ਅਰਥ ਵਿਚ ਵਖਰੇਵਾਂ ਤਾਂ ਨਹੀਂ ਵਾਪਰਦਾ ਪਰ ਸ਼ਬਦ ਦੇ ਉਚਾਰਨ ਵਿਚ ਅੰਤਰ ਆਉਂਦਾ ਹੈ ਜਿਵੇਂ : ਵਿੱਚ-ਵਿਚ, ਕੁੱਝ-ਕੁਝ, ਮੁੱਢ-ਮੁਢ। ਪੰਜਾਬੀ ਦੀ ਲੇਖਣ-ਪੱਧਤੀ ਵਿਚ ਜਿੱਥੇ ਅੱਧਕ ਦੀ ਵਰਤੋਂ ਨਾਲ ਅਰਥ-ਭੇਦ ਨਹੀਂ ਹੁੰਦਾ, ਅੱਧਕ ਦੀ ਵਰਤੋਂ ਘੱਟ ਰਹੀ ਹੈ। ਗੁਰਮੁਖੀ ਲਿਪੀ ਕਿਉਂਕਿ ਉਚਾਰਨ ਦੇ ਵਧੇਰੇ ਨੇੜੇ ਹੈ ਇਸ ਲਈ ਦੁੱਤ ਵਿਅੰਜਨ ਦੀ ਵਰਤੋਂ ਕਰਨ ਲਈ ਲਿਪੀ ਵਿਚ ਇਹ ਚਿੰਨ੍ਹ ਵਰਤਿਆ ਜਾਂਦਾ ਹੈ। ਦੁੱਤ ਵਿਅੰਜਨ ਤੋਂ ਭਾਵ, ਜਦੋਂ ਇਕ ਵਿਅੰਜਨ ਧੁਨੀ ਨੂੰ ਦੁਹਰਾ ਕਰਕੇ ਉਚਾਰਿਆ ਜਾਵੇ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 14358, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਅੱਧਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੱਧਕ [ਨਾਂਪੁ] ਦੁੱਤੀਕਰਨ ਲਈ ਵਰਤਿਆ ਜਾਂਦਾ ਗੁਰਮੁਖੀ ਲਿਪੀ ਦਾ ਇਕ ਚਿੰਨ੍ਹ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14349, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First