ਆਂਡਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਂਡਾ (ਨਾਂ,ਪੁ) ਉੱਡਣ ਵਾਲੇ ਪੰਛੀਆਂ, ਕੁਝ ਪਾਣੀ ਵਿੱਚ ਰਹਿਣ ਅਤੇ ਭੋਂਏਂ ਤੇ ਰੀਂਘਣ ਵਾਲੇ ਜੀਵਾਂ ਦੀ ਮਦੀਨ ਦੇ ਅੰਡਕੋਸ਼ ਵਿੱਚੋਂ ਨਿਕਲਿਆ ਅਤੇ ਬੱਚਾ ਬਣ ਸਕਣ ਵਾਲੀ ਜ਼ਰਦ ਝਿੱਲੀ ਨੂੰ ਸੁਰੱਖਿਅਤ ਰੱਖਣ ਵਾਲਾ ਆਰਜ਼ੀ, ਪਰ ਟੁੱਟ ਸਕਣ ਦੀ ਪਰਤ ਦਾ ਬੰਦ ਖੋਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3177, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਆਂਡਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਂਡਾ. ਸੰਗ੍ਯਾ—ਅੰਡ. ਅੰਡਾ. “ਫੂਟੋ ਆਂਡਾ ਭਰਮ ਕਾ.” (ਮਾਰੂ ਮ: ੫) ੨ ਭਾਵ—ਅੰਡੇ ਦੇ ਆਕਾਰ ਦਾ ਬ੍ਰਹਮੰਡ । ੩ ਅੱਖ ਦਾ ਡੇਲਾ । ੪ ਫ਼ੋਤਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਆਂਡਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਆਂਡਾ (ਸੰ.। ਸੰਸਕ੍ਰਿਤ ਅੰਡ। ਦੁੱਧ ਨਾ ਪਿਲਾਉਣ ਵਾਲੇ ਜੰਤੂਆਂ ਦੇ ਬੱਚੇ ਅਪੂਰਨ ਹਾਲਤ ਵਿਚ ਇਕ ਖੋਲ ਜਿਹੇ ਵਿਚ ਪਿੰਡਾਕਾਰ ਸ਼ਕਲ ਜੰਮਦੇ ਹਨ, ਜਿਨ੍ਹਾਂ ਵਿਚੋਂ ਕੁਛ ਸਮੇਂ ਗਰਮੀ ਆਦਿ ਪੁਜਣ ਨਾਲ ਉਸ ਦੇ ਫਟਣ ਤੇ ਬੱਚੇ ਨਿਕਲਦੇ ਹਨ) ਆਂਡਾ, ਗੰਢ , ਛਿਲਕਾ, ਪੜਦਾ , ਪਿੰਜਰਾ। ਯਥਾ-‘ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ’ ਭਰਮ ਦਾ ਪੜਦਾ ਪਾਟ ਗਿਆ ਤੇ ਮਨ ਵਿਚ ਚਾਨਣ ਹੋ ਗਿਆ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3067, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਆਂਡਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਆਂਡਾ, ਪੁਲਿੰਗ : ਅੰਡਾ, ਉਹ ਸ਼ੈ ਜੋ ਪੰਛੀਆਂ ਤੇ ਮੱਛੀਆਂ ਆਦਿ ਧਰਤੀ ਤੇ ਰੇਂਗ ਕੇ ਚੱਲਣ ਵਾਲੇ ਜਾਨਵਰਾਂ ਦੀ ਮਦੀਨ ਦੇ ਅੰਡਕੋਸ਼ ਵਿੱਚੋਂ ਨਿਕਲਦੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-13-10-42-14, ਹਵਾਲੇ/ਟਿੱਪਣੀਆਂ:
ਆਂਡਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਆਂਡਾ ਬੋਸਕੀ, ਇਸਤਰੀ ਲਿੰਗ : ਇਕ ਕਿਸਮ ਦੇ ਨਕਲੀ ਰੇਸ਼ਮ ਦਾ ਚਿੱਟਾ ਕੱਪੜਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-13-10-42-24, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First