ਆਤਮਾ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਤਮਾ ਸਿੰਘ : (ਪਹਿਲਾ ਨਾਂ ਆਤਮਾ ਰਾਮ) ਮੁਲਤਾਨ ਦੇ ਨੇੜੇ ਸ਼ੂਜਾਬਾਦ ਦਾ ਇਕ ਫ਼ਕੀਰ ਸੀ ਜਿਸਨੇ ਬਾਬਾ ਖੁਦਾ ਸਿੰਘ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛੱਕਿਆ। ਸਿੱਖ ਧਰਮ ਧਾਰਨ ਕਰਨ ਤੋਂ ਪਹਿਲਾਂ ਇਹ ਸ਼ੂਜਾਬਾਦ ਵਿਖੇ ਇਕ ਧਰਮਸਾਲਾ ਵਿਚ ਰਹਿੰਦਾ ਸੀ ਜਿਸ ਨੂੰ ਸਰਕਾਰ ਤੋਂ 100 ਰੁਪਏ ਦੀ ਗਰਾਂਟ ਮਿਲਦੀ ਸੀ। ਇਹ ਗਰਾਂਟ ਇਸ ਨੂੰ ਹਰ ਛੇ ਮਹੀਨਿਆਂ ਬਾਅਦ ਮਿਲਦੀ ਸੀ ਪਰੰਤੂ ਇਹ ਉਸ ਨੂੰ ਨਕਦੀ ਜਾਂ ਚੀਜਾਂ ਵਸਤਾਂ ਦੇ ਰੂਪ ਵਿਚ ਦੋ ਤਿੰਨ ਦਿਨਾਂ ਵਿਚ ਹੀ ਲੋੜਵੰਦਾਂ ਨੂੰ ਵੰਡ ਦਿੰਦਾ ਸੀ ਅਤੇ ਅਗਲੀ ਗਰਾਂਟ ਦੇ ਮਿਲਣ ਤਕ ਬਾਕੀ ਸਾਰਾ ਸਮਾਂ ਲੋਕਾਂ ਪਾਸੋਂ ਮਿਲਦੇ ਦਾਨ-ਭਿਖਿਆ ਨਾਲ ਹੀ ਗੁਜ਼ਾਰਾ ਕਰਦਾ ਸੀ। ਇਸ ਨੂੰ ਰਾਗਾਂ ਦਾ ਕਾਫ਼ੀ ਗਿਆਨ ਸੀ ਅਤੇ ਬਾਬਾ ਖੁਦਾ ਸਿੰਘ ਇਸ ਨੂੰ ਅੱਠ ਰਾਗਾ ਸਿੰਘ ਕਹਿੰਦੇ ਸਨ। 1430 ਪੰਨਿਆਂ ਦਾ ਸੰਪੂਰਨ ਗੁਰੂ ਗ੍ਰੰਥ ਸਾਹਿਬ ਇਸ ਨੂੰ ਜ਼ਬਾਨੀ ਯਾਦ ਸੀ ਅਤੇ ਇਹ 16 ਪਹਿਰ ਜਾਂ 48 ਘੰਟਿਆਂ ਵਿਚ ਇਸ ਦਾ ਜ਼ਬਾਨੀ ਪਾਠ ਕਰ ਸਕਦਾ ਸੀ। ਇਕ ਵਾਰੀ ਇਸ ਨੇ ਊਨਾ ਵਾਲੇ ਬਾਬਾ ਸਾਹਿਬ ਸਿੰਘ ਬੇਦੀ ਦੀ ਹਾਜ਼ਰੀ ਵਿਚ ਗੁਰੂ ਗ੍ਰੰਥ ਸਾਹਿਬ ਦਾ ਜ਼ਬਾਨੀ ਪਾਠ ਸੁਣਾਇਆ। ਆਤਮਾ ਸਿੰਘ 1900 ਬਿਕਰਮੀ/ਸੰਨ 1843 ਦੇ ਕਰੀਬ ਨੌਰੰਗਾਬਾਦ ਵਿਖੇ ਬਾਬਾ ਬੀਰ ਸਿੰਘ ਕੋਲ ਚਲੇ ਗਏ ਅਤੇ ਫੇਰ 1902 ਬਿਕਰਮੀ/ਸੰਨ 1845 ਵਿਚ ਅੰਮ੍ਰਿਤਸਰ ਵਿਖੇ ਜਾ ਟਿਕੇ ਜਿਥੇ ਇਹ ਅੰਤਿਮ ਸੁਆਸਾਂ ਤਕ ਰਹੇ ।
ਲੇਖਕ : ਧ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First