ਆਵਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਵਾ (ਨਾਂ,ਪੁ) ਅੱਗ ਦੇ ਸੇਕ ਨਾਲ ਇੱਟਾਂ ਆਦਿ ਪਕਾਉਣ ਵਾਲਾ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3809, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਆਵਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਵਾ [ਨਾਂਪੁ] ਉਹ ਥਾਂ ਜਿੱਥੇ ਇੱਟਾਂ/ਮਿੱਟੀ ਦੇ ਭਾਂਡੇ ਆਦਿ ਪਕਾਏ ਜਾਂਦੇ ਹਨ, ਭੱਠਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਵਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਵਾ. ਸੰਗ੍ਯਾ—ਇੱਟਾਂ ਪਕਾਉਣ ਦਾ ਪਚਾਵਾ. ਭੱਠਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3754, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਵਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

          ਆਵਾ (Ava) : ਇਹ ਬਰਮੀ ਸਾਮਰਾਜ ਦੀ ਪ੍ਰਚੀਨ ਰਾਜਧਾਨੀ ਸੀ ਜਿਹੜੀ ਦਰਿਆ ਇਰਾਵਦੀ ਉੱਤੇ ਸਗਾਈਂਗ ਸ਼ਹਿਰ ਦੇ ਸਾਹਮਣੇ ਦੂਜੇ ਕੰਢੇ ਤੇ ਵਾਕਿਆ ਸੀ। ਇਸ ਦਾ ਪੁਰਾਣਾ ਨਾਂ ਯਾਦਨ ਪੁਰ (ਕੀਮਤੀ ਪੱਥਰਾਂ ਦਾ ਸ਼ਹਿਰ) ਹੈ। ਇਸ ਸ਼ਹਿਰ ਦੀ ਨੀਂਹ ਡਿੱਗੇ ਢੱਠੇ ਪਗਾਨ ਸ਼ਹਿਰ ਦੇ ਖੰਡਰਾਂ ਉੱਤੇ 1364 ਈ. ਵਿਚ ਥਾਡੋਮਿਨ ਪਯਾ ਰੱਖੀ ਸੀ। ਇਥੋਂ ਦੇ ਬਹੁਤ ਸਾਰੇ ਧਾਰਮਿਕ ਮੰਦਰ ਪਗਾਨ ਵਿਚਲੀਆਂ ਧਾਰਮਿਕ ਇਮਾਰਤਾਂ ਵਰਗੇ ਹੀ ਹਨ। ਆਵਾ ਸ਼ਹਿਰ ਲਗਭਗ ਚਾਰ ਸੌ ਸਾਲ ਰਾਜਧਾਨੀ ਬਣਿਆ ਰਿਹਾ। ਇਸ ਸਮੇਂ ਵਿਚ ਇਥੇ 30 ਬਾਦਸ਼ਾਹਾਂ ਨੇ ਰਾਂਜ ਕੀਤਾ। ਸੰਨ 1839 ਦੇ ਭੂਚਾਲ ਵਿਚ ਇਹ ਸ਼ਹਿਰ ਖੰਡਰ ਬਣ ਗਿਆ। ਸਰਾਕਰੀ ਰਾਜ-ਮਹਿਲ ਦੇ ਕੁਝ ਹਿੱਸਿਆਂ ਦੇ ਖੰਡਰ ਅਜੇ ਵੀ ਨਜ਼ਰ ਆਉਂਦੇ ਹਨ। ਬਹੁਤੇ ਧਾਰਮਿਕ ਮੰਦਰ (ਬੋਧੀ) ਟੁੱਟੀ ਭੱਜੀ ਹਾਲਤ ਵਿਚ ਹਨ।

          21°51' ਉ. ਵਿਥ.; 95°58 ਪੂ. ਲੰਬ.

          ਹ. ਪੁ.- ਐਨ. ਬ੍ਰਿ. ਮਾ. 1:675


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-27, ਹਵਾਲੇ/ਟਿੱਪਣੀਆਂ: no

ਆਵਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਵਾ, ਪੁਲਿੰਗ : ਭੱਠਾ, ਜਿੱਥੇ ਇੱਟਾਂ ਪੱਕਦੀਆਂ ਹਨ

–ਆਵੀ, ਇਸਤਰੀ ਲਿੰਗ : ਛੋਟਾ ਭੱਠਾ ਜਿਸ ਵਿਚ ਘੁਮਿਆਰ ਭਾਂਡੇ ਪਕਾਉਂਦੇ ਹਨ

–ਆਵਾ ਊਤ ਜਾਣਾ, ਮੁਹਾਵਰਾ : ਸਾਰਾ ਟੱਬਰ ਜਾਂ ਸਾਰੀ ਮੰਡਲੀ ਭੈੜੀ ਹੋ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1635, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-10-52-32, ਹਵਾਲੇ/ਟਿੱਪਣੀਆਂ:

ਆਵਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਵਾ, ਪੁਲਿੰਗ : ਘੋੜੀ ਦਾ ਉਠਾ ਜਾਂ ਵੇਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1635, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-10-53-09, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.