ਇਕਤੁਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਤੁਕਾ ਸੰਗ੍ਯਾ—ਤੁਕਾਂਤ ਮਿਲਣ ਵਾਲੀ ਦੋ ਤੁਕਾਂ ਦਾ ਪਦ , ਜਿਸ ਦੇ ਅੰਤ ਅੰਗ ਹੁੰਦਾ ਹੈ. ਗਾਉਣ ਸਮੇਂ ਇਨ੍ਹਾਂ ਦੋ ਤੁਕਾਂ ਦੀ ਇੱਕ ਹੀ ਤੁਕ ਹੋਇਆ ਕਰਦੀ ਹੈ. ਗੁਰੁਬਾਣੀ ਵਿੱਚ “ਇਕ ਤੁਕੇ” ਸਿਰਲੇਖ ਹੇਠ ਅਨੇਕ ਸ਼ਬਦ ਦੇਖੀਦੇ ਹਨ. ਦੇਖੋ, ਰਾਗ ਬਸੰਤ ਵਿੱਚ—“ਜਿਉ ਪਸਰੀ ਸੂਰਜ ਕਿਰਣ ਜੋਤਿ” ਸ਼ਬਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-13, ਹਵਾਲੇ/ਟਿੱਪਣੀਆਂ: no

ਇਕਤੁਕਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਤੁਕਾ: ਇਸ ਸੰਯੁਕਤ ਸ਼ਬਦ ਵਿਚ ‘ਇਕ’ ਸੰਖਿਆ ਵਾਚਕ ਹੈ ਅਤੇਤੁਕਾ ’ (ਤੁਕ) ਕਾਵਿ-ਪੰਕਤੀ ਦਾ ਲਖਾਇਕ ਹੈ। ਇਸ ਤਰ੍ਹਾਂ ‘ਇਕਤੁਕਾ’ ਤੋਂ ਭਾਵ ਹੈ ‘ਇਕ ਤੁਕ ਵਾਲਾ’। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਏ ਚਉਪਦਿਆਂ, ਅਸ਼ਟਪਦੀਆਂ ਆਦਿ ਦਾ, ਉਨ੍ਹਾਂ ਵਿਚ ਸ਼ਾਮਲ ਹੋਏ ਪਦਿਆਂ ਦੀ ਗਿਣਤੀ’ਤੇ ਨਾਮਕਰਣ ਕੀਤਾ ਗਿਆ ਹੈ। ਇਨ੍ਹਾਂ ਪਦਿਆਂ ਵਿਚ ਵੀ ਅਗੋਂ ਕਈ ਤੁਕਾਂ ਹੁੰਦੀਆਂ ਹਨ ਜਿਨ੍ਹਾਂ ਦੀ ਸੰਖਿਆ ਦੇ ਆਧਾਰ’ਤੇ ਇਨ੍ਹਾਂ ਨੂੰ ਇਕਤੁਕਾ, ਦੁਤੁਕਾ ਆਦਿ ਕਿਹਾ ਜਾਂਦਾ ਹੈ। ਨਮੂਨੇ ਵਜੋਂ ਵੇਖੋ— (1) ਰਾਗੁ ਬਸੰਤੁ ਮਹਲਾ ਘਰੁ ਇਕਤੁਕੇ (ਗੁ.ਗ੍ਰੰ.1177); (2) ਬਸੰਤੁ ਮਹਲਾ ਘਰੁ ਇਕਤੁਕੇ (ਗੁ.ਗ੍ਰੰ. 1184)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1101, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.