ਇਮਲੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇਮਲੀ (ਨਾਂ,ਇ) ਇੱਕ ਵੱਡ-ਅਕਾਰੇ ਰੁੱਖ ਨੂੰ ਟਿੱਕੀ ਜਿਹੀ ਲੱਗਣ ਵਾਲੀ ਖੱਟੇ ਸੁਆਦ ਦੀ ਫਲੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਇਮਲੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇਮਲੀ [ਨਾਂਇ] ਇੱਕ ਰੁੱਖ ਜਿਸ ਨੂੰ ਖੱਟਾ ਫਲ਼ ਲਗਦਾ ਹੈ; ਉਸ ਦਾ ਫਲ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਇਮਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇਮਲੀ. ਦੇਖੋ, ਅਮਲੀ ੩.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-13, ਹਵਾਲੇ/ਟਿੱਪਣੀਆਂ: no
ਇਮਲੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਇਮਲੀ: ਇਮਲੀ ਦੇ ਰੁੱਖ ਦਾ ਬਨਸਪਤੀ ਵਿਗਿਆਨਕ ਨਾਂ ਟੈਮਾਰਿੰਡਸ ਇੰਡੀਕਾ ਹੈ। ਇਹ ਸੀਜਲਪਿਨੀਏਸੀ (Caesolpiniacea) ਕੁਲ ਵਿਚੋਂ ਹੈ। ਇਹ ਭਾਰਤ ਦਾ ਇਕ ਹਰਮਨ ਪਿਆਰਾ ਰੁੱਖ ਹੈ ਜੋ ਦੇਸ਼ ਦੇ ਗਰਮ ਹਿੱਸਿਆਂ ਦੇ ਜੰਗਲਾ ਵਿਚ ਆਪਣੇ ਆਪ ਪੈਦਾ ਹੋ ਜਾਂਦਾ ਹੈ। ਆਮ ਤੌਰ ਤੇ ਛਾਂ ਅਤੇ ਸਜਾਵਟ ਲਈ ਬਾਗ਼ਾਂ, ਬ਼ਗੀਚਿਆਂ, ਸ਼ਹਿਰਾਂ ਤੇ ਪਿੰਡਾਂ ਵਿਚ ਵੀ ਬੀਜਿਆ ਜਾਂਦਾ ਹੈ। ਇਹ ਬਹੁਤ ਖ਼ਸ਼ਕ ਤੇ ਸਖ਼ਤ ਅਤੇ ਗਰਮ ਥਾਵਾਂ ਨੂੰ ਛੱਡ ਕੇ ਹਰ ਥਾਂ ਹਰਾ ਰਹਿੰਦਾ ਹੈ। ਇਸ ਦੀਆਂ ਪੱਤੀਆਂ ਛੋਟੀਆਂ ਤੇ ਲਗਭਗ ਇਕ ਸੈਂ. ਮੀ. ਲੰਬੀਆਂ ਹੁੰਦੀਆਂ ਹਨ ਜੋ 5 ਤੋਂ 12.5 ਸੈਂ. ਮੀ. ਲੰਬੀ ਡੰਡੀ ਦੇ ਦੋਹੀਂ ਪਾਸੇ 10 ਤੋਂ 20 ਤੱਕ ਦੀ ਗਿਣਤੀ ਵਿਚ ਜੁੜੀਆਂ ਹੁੰਦੀਆ ਹਨ। ਇਸ ਦੇ ਫੁੱਲ ਛੋਟੇ, ਪੀਲੇ ਅਤੇ ਲਾਲ ਧਾਰੀਆਂ ਵਾਲੇ ਹੁੰਦੇ ਹਨ। ਫੁੱਲ ਵਿਚ ਹਰੀ-ਪੱਤੀ ਪੁੰਜ ਦੇ 4 ਭਾਗ ਹੁੰਦੇ ਹਨ ਅਤੇ ਰੰਗਦਾਰ ਪੱਤੀਆਂ 3 ਹੁੰਦੀਆਂ ਹਨ। ਪੁੰਕੇਸਰ ਵੀ 3 ਹੀ ਹੁੰਦੇ ਹਨ। ਫਲੀ 7.5 ਤੋਂ 20 ਸੈਂ. ਮੀ. ਲੰਬੀ, ਇਕ ਸੈਂ. ਮੀ. ਮੋਟੀ, 2.5 ਸੈਂ. ਮੀ. ਚੌੜੀ ਅਤੇ ਭੁਰਭਰੇ ਛਿਲਕੇ ਵਾਲੀ ਹੁੰਦੀ ਹੈ। ਪੱਕੀਆਂ ਫਲੀਆਂ ਦੇ ਅੰਦਰ ਕੱਥੇ ਦੇ ਰੰਗ ਦਾ ਰੇਸ਼ੇਦਾਰ ਖੱਟਾ ਗੁੱਦਾ ਹੁੰਦਾ ਹੈ। ਨਵੀਂਆ ਪੱਤੀਆਂ ਮਾਰਚ-ਅਪ੍ਰੈਲ ਵਿਚ, ਫੁੱਲ ਅਪ੍ਰੈਲ-ਜੂਨ ਵਿਚ ਅਤੇ ਬਾਅਦ ਵਿਚ ਗੁੱਦੇਦਾਰ ਫਲ ਹੁੰਦੇ ਹਨ। ਇਮਲੀ ਦੇ ਰੁੱਖ ਦੀ ਛਿੱਲ ਮੋਟੀ ਤੇ ਤਿੜਕੀ ਹੁੰਦੀ ਹੈ। ਇਸ ਦਾ ਰੰਗ ਭੂਰਾ ਹੁੰਦਾ ਹੈ। ਇਸ ਦੀ ਲੱਕੜੀ ਪੀਡੀ ਤੇ ਸਖ਼ਤ ਹੋਣ ਕਾਰਨ ਧਾਨ ਛੜਨ ਵਾਲੀਆਂ ਉਖਲੀਆਂ, ਤਿਲ ਪੀੜਨ ਵਾਲੇ ਕੋਹਲੂਆਂ, ਕਮਾਦ ਪੀੜਨ ਵਾਲੇ ਵੇਲਣਿਆਂ, ਸਜਾਵਟ ਦਾ ਸਮਾਨ ਤਿਆਰ ਕਰਨ, ਹਥਿਆਰਾਂ ਦੇ ਦਸਤੇ ਬਣਾਉਣ ਅਤੇ ਖਰਾਦ ਦੇ ਕੰਮ ਲਈ ਖ਼ਾਸ ਤੌਰ ਤੇ ਵਰਤੀ ਜਾਂਦੀ ਹੈ। ਫਲੀਆਂ ਦੇ ਅੰਦਰ 3 ਤੋਂ 10 ਤਕ ਚਮਕਦਾਰ ਖੋੜ ਵਾਲੇ ਚਪਟੇ ਤੇ ਸਖ਼ਤ ਬੀਜ ਹੁੰਦੇ ਹਨ। ਇਮਲੀ ਦੀਆਂ ਫਲੀਆਂ ਨੂੰ ਬਾਂਦਰ ਬੜੇ ਸ਼ੌਕ ਨਾਲ ਖਾਂਦੇ ਹਨ ਤੇ ਬੀਜ ਇਧਰ ਉਧਰ ਖਿੰਡਾ ਦਿੰਦੇ ਹਨ। ਇਸ ਤਰਾਂ ਜੰਗਲ ਵਿਚ ਬਹੁਤ ਸਾਰੇ ਇਮਲੀ ਦੇ ਰੁੱਖ ਉੱਗ ਆਉਂਦੇ ਹਨ। ਇਸ ਦੀਆਂ ਪੱਤੀਆਂ, ਫੁੱਲ, ਫਲੀ ਦੇ ਖ਼ੋਲ, ਬੀਜ, ਛਿੱਲ, ਲੱਕੜੀ ਅਤੇ ਜੜ੍ਹ ਦੀ ਹਿੰਦੁਸਤਾਨੀ ਦਵਾਈਆਂ ਵਿਚ ਵਰਤੋਂ ਆਮ ਹੁੰਦੀ ਹੈ। ਇਮਾਸਕ ਲਈ ਗੁਣਕਾਰੀ, ਕਬਜ਼ਕੁਸ਼ਾ ਅਤੇ ਟਾਟਰੀ ਅਥਵਾ ਖਟਾਈ ਪ੍ਰਧਾਨ ਹੋਣ ਕਾਰਨ ਇਸ ਦੀਆਂ ਫਲੀਆਂ ਦੀ ਖ਼ਾਸ ਮਹੱਤਤਾ ਹੈ। ਇਨ੍ਹਾਂ ਫਲੀਆਂ ਦੇ ਗੁੱਦੇ ਦੀ ਵਰਤੋਂ ਹਿੰਦੁਸਤਾਨੀ ਲੋਕ ਖਾਧ-ਖ਼ੁਰਾਕ ਵਿਚ ਵੀ ਕਈ ਢੰਗਾਂ ਨਾਲ ਕਰਦੇ ਹਨ। ਫਾਰੈੱਸਟ ਰੀਸਰਚ ਇੰਸਟੀਚਿਊਟ, ਦੇਹਰਾਦੂਨ ਦੇ ਰਸਾਇਣ-ਵਿਗਿਆਨੀਆਂ ਨੇ ਇਮਲੀ ਦੇ ਬੀਜਾਂ ਵਿਚੋਂ ਟੀ.ਕੇ.ਪੀ. (ਟੈਮੇਰਿੰਡ ਸੀਡ ਕਰਨਲ ਪਾਊਡਰ) ਨਾਂ ਦੀ ਡਾਈ ਜਾਂ ਰੰਗ-ਬੰਧਕ ਤਿਆਰ ਕਰਕੇ ਕੱਪੜਾ, ਸੂਤ ਅਤੇ ਪਟਸਨ ਉਦਯੋਗਾਂ ਲਈ ਵੱਡਮੁੱਲੀ ਦੇਣ ਦਿੱਤੀ ਹੈ। ਅੱਜਕੱਲ੍ਹ ਦੇਸ਼ ਵਿਚ ਹਰ ਸਾਲ ਲਗਭਗ 20,321 ਮੀ. ਟਨ ਅਜਿਹੇ ਰੰਗ-ਬੰਧਕਾਂ ਦੀ ਵਰਤੋਂ ਕੀਤੀ ਜਾਂਦੀ ਹੈ।
(ੳ) ਇਮਲੀ-ਫਲੀ, ਫੁੱਲ ਅਤੇ ਪੱਤੀਆਂ(ਅ) ਫੁੱਲ (ੲ) ਫੁੱਲ ਦਾ ਇਕ ਕਾੱਟ ਸੈਕਸ਼ਨ
ਆਯੂਰਵੈਦਕ ਵਿਚ ਇਮਲੀ–ਇਮਲੀ ਨੂੰ ਅਰਬੀ ਵਿਚ ਤਮਰ ਕਹਿੰਦੇ ਹਨ ਜਿਸ ਤੋਂ ਅੰਗਰੇਜ਼ੀ ਵਿਚ ਟੈਮੇਰਿੰਡ ਅਤੇ ਲਾਤੀਨੀ ਵਿਚ ਟੈਮੇਰਿੰਡਸ ਇੰਡੀਕਾ ਆਦਿ ਸ਼ਬਦ ਬਣੇ ਹਨ। ਆਯੁਰਵੇਦ ਅਨੁਸਾਰ ਇਮਲੀ ਦੀਆਂ ਪੱਤੀਆਂ ਕੰਨ, ਅੱਖਾਂ ਤੇ ਖੂਨ ਦੇ ਰੋਗਾਂ, ਸੱਪ ਦੇ ਕੱਟੇ ਅਤੇ ਚੇਚਕ ਵਿਚ ਲਾਭਦਾਇਕ ਹੁੰਦੀਆਂ ਹਨ। ਚੇਚਕ ਲਈ ਪੱਤੀਆਂ ਤੇ ਹਲਦੀ ਤੋਂ ਤਿਆਰ ਕੀਤਾ ਰਸ ਦਿੱਤਾ ਜਾਂਦਾ ਹੈ। ਪੱਤੀਆਂ ਦੇ ਕਾੜ੍ਹੇ ਨਾਲ ਪੁਰਾਣੇ ਜ਼ਖ਼ਮ ਵੀ ਧੋਤੇ ਜਾਂਦੇ ਹਨ।ਇਸ ਦੇ ਫੁੱਲ ਕਸੈਲੇ, ਖੱਟੇ ਤੇ ਹਾਜ਼ਮਾ ਤੇਜ਼ ਕਰਨ ਵਾਲੇ ਹੁੰਦੇ ਹਨ ਅਤੇ ਅਫ਼ਾਰਾ , ਖੰਘ ਅਤੇ ਧਾਤ ਦੇ ਰੋਗਾਂ ਲਈ ਲਾਭਦਾਇਕ ਹੁੰਦੇ ਹਨ। ਕੱਚੀ ਇਮਲੀ ਖੱਟੀ, ਹਾਜ਼ਮਾ ਤੇਜ਼ ਕਰਨ ਵਾਲੀ, ਟੱਟੀਆਂ ਤੇ ਅਫ਼ਾਰਾ ਠੀਕ ਕਰਨ ਵਾਲੀ ਤੇ ਤਾਸੀਰ ਵਿਚ ਗਰਮ ਹੁੰਦੀ ਹੈ ਪਰ ਪਿੱਤ ਤੇ ਖੰਘ ਪੈਦਾ ਕਰਦੀ ਹੈ।ਪੱਕੀ ਇਮਲੀ ਖਟ–ਮਿੱਠੀ, ਦਿਲ ਨੂੰ ਤਾਕਤ ਦੇਣ ਵਾਲੀ, ਗਰਮ, ਮਸਾਨੇ ਨੂੰ ਸਾਫ਼ ਕਰਨ ਵਾਲੀ ਤੇ ਕਿਰਮਨਾਸ਼ਕ ਦੱਸੀ ਗਈ ਹੈ। ਪੱਕੀ ਇਮਲੀ ਦੰਦਾਂ ਦੇ ਰੋਗ ਜਾਂ ਸਕਰਵੀ ਨੂੰ ਰੋਕਣ ਵਾਲੀ ਅਤੇ ਇਸ ਰੋਗ ਨੂੰ ਦੂਰ ਕਰਨ ਲਈ ਸਭ ਤੋਂ ਵਧੀਆ ਦਵਾ ਹੈ। ਇਮਲੀ ਦੇ ਬੀਜਾਂ ਦੀ ਉਪਰਲੀ ਲਾਲ ਛਿੱਲ, ਖ਼ੂਨੀ ਮਰੋੜਾਂ, ਦਸਤਾਂ ਤੇ ਪੇਚਸ਼ ਲਈ ਬਹੁਤ ਚੰਗੀ ਦਵਾ ਹੈ। ਬੀਜ਼ਾਂ ਉਬਾਲ ਕੇ ਅਤੇ ਬਾਰੀਕ ਕਰ ਕੇ ਬਣਾਈ ਗਈ ਪੁਲਟਸ ਫੋੜੇ ਅਤੇ ਸਾੜ ਜਾਂ ਉਸ ਦੀ ਸੋਜ ਵਿਖ ਖ਼ਾਸ ਤੌਰ ਤੇ ਗੁਣਕਾਰੀ ਹੈ।
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1983, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no
ਇਮਲੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਇਮਲੀ : ਸੀਜ਼ਲ ਪਿਨੀਏਸੀ (Caesal piniaceae) ਕੁਲ ਦੇ ਇਸ ਲੰਬੀ ਉਮਰ ਵਾਲੇ ਬੂਟੇ ਦਾ ਵਿਗਿਆਨਕ ਨਾਂ ਟੈਮਾਰਿੰਡਸ ਇੰਡੀਕਾ (Tamarindus indica) ਹੈ। ਇਸ ਦਾ ਮੂਲ ਅਫ਼ਰੀਕਾ ਹੈ ਪਰ ਹੁਣ ਇਹ ਬੂਟਾ ਪੰਜਾਬ ਅਤੇ ਭਾਰਤ ਦੇ ਹੋਰ ਬਹੁਤ ਸਾਰੇ ਰਾਜਾਂ ਵਿਚ ਉਗਾਇਆ ਜਾਂਦਾ ਹੈ। ਇਹ 12 ਤੋਂ 18 ਸੈਂ. ਮੀ. ਤੱਕ ਉੱਚਾ, ਖਿਲਰੀਆਂ ਟਾਹਣੀਆਂ ਵਾਲਾ ਹੁੰਦਾ ਹੈ। ਇਸ ਦਾ ਪੱਤਾ ਸੰਯੁਕਤ ਹੁੰਦਾ ਹੈ ਅਤੇ ਇਕ ਖੰਭੜੇ ਵਿਚ ਪੱਤੀਆਂ ਦੇ 10-20 ਜੋੜੇ ਹੁੰਦੇ ਹਨ। ਡੰਡੀ ਵਾਲੇ ਪੀਲੇ-ਗੁਲਾਬੀ ਫੁੱਲ, ਪੁਸ਼ਪਾਵਲੀ ਵਿਚ ਥੋੜ੍ਹੀ ਥੋੜ੍ਹੀ ਵਿੱਥ ਉੱਤੇ ਟਾਹਣੀ ਦੇ ਸਿਰੇ ਤੇ ਜੂਨ-ਅਗਸਤ ਵਿਚ ਖਿੜਦੇ ਹਨ। ਇਮਲੀ ਦੀ ਫਲੀ ਲੰਬੀ, ਥੋੜ੍ਹੀ ਜਿਹੀ ਮੁੜਵੀਂ ਤੇ ਚਪਟੀ, ਖੱਟੇ ਸਵਾਦ ਵਾਲੀ ਹੁੰਦੀ ਹੈ ਜੋ ਸਰਦੀਆਂ ਵਿਚ ਪਕਦੀ ਹੈ। ਇਕ ਫਲੀ ਵਿਚ 3 ਤੋਂ 12 ਤਕ ਮੁਲਾਇਮ, ਭੂਰੇ, ਚਮਕਦਾਰ ਬੀਜ ਗੂੜ੍ਹੇ-ਭੂਰੇ ਗੁੱਦੇ ਵਿਚ ਲਿਪਟੇ ਹੁੰਦੇ ਹਨ।
ਫਲ ਦਾ ਗੁੱਦਾ ਮੁੱਖ ਤੌਰ ਤੇ ਤਰੀ, ਚਟਨੀਆਂ ਅਤੇ ਕੁੱਝ ਪੀਣ ਪਦਾਰਥਾਂ ਵਿਚ ਖਟਾਸ ਲਿਆਉਣ ਦੇ ਕੰਮ ਆਉਂਦਾ ਹੈ। ਇਹ ਰੰਗਾਈ ਅਤੇ ਧਾਤ ਬਰਤਨਾਂ ਨੂੰ ਸਾਫ਼ ਅਤੇ ਪਾਲਸ਼ ਕਰਨ ਲਈ ਵੀ ਵਧੀਆ ਹੁੰਦੀ ਹੈ। ਇਸ ਦੀ ਲੱਕੜ ਬਾਲਣ ਦੇ ਕੰਮ ਆਉਂਦੀ ਹੈ ਪਰ ਇਸ ਉੱਪਰ ਨੱਕਾਸ਼ੀ ਦਾ ਕੰਮ ਔਖਾ ਹੁੰਦਾ ਹੈ। ਨਰਮ ਪੱਤੇ, ਫੁੱਲ ਅਤੇ ਫਲ, ਸਬਜ਼ੀ ਦੇ ਤੌਰ ਤੇ ਖਾਧੇ ਜਾਂਦੇ ਹਨ। ਇਮਲੀ ਦੇ ਬੀਜਾਂ ਨੂੰ ਚੂਰਾ ਕਰਕੇ ਪਾਊਡਰ ਬਣਦਾ ਹੈ ਜੋ ਸੂਤ ਅਤੇ ਪਟਸਨ ਦੀ ਫੈਕਟਰੀ ਵਿਚ ਮਾਵੇ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਪਾਣੀ ਵਿਚ ਪੱਤੇ ਲਾਲ ਰੰਗ ਦਿੰਦੇ ਹਨ ਜੋ ਆਮ ਤੌਰ ਤੇ ਕੱਪੜੇ ਅਤੇ ਉੱਨ ਰੰਗਣ ਲਈ ਵਰਤਿਆ ਜਾਂਦਾ ਹੈ। ਫ਼ਲ ਦਾ ਗੁੱਦਾ ਸ਼ਾਂਤਕਾਰੀ, ਵਾਈਨਾਸ਼ਕ ਅਤੇ ਜੁਲਾਬਆਵਰ ਹੁੰਦਾ ਹੈ। ਇਸ ਦੇ ਅਰਕ ਦੇ ਗਰਾਰੇ ਖ਼ਰਾਬ ਗਲੇ ਨੂੰ ਠੀਕ ਕਰਦੇ ਹਨ। ਇਸ ਦੇ ਤਾਜ਼ੇ ਪੱਤਿਆਂ ਦਾ ਸੱਕ ਕਬਜ਼ਕੁਜ਼ਾ ਹੁੰਦਾ ਹੈ। ਗੁੱਦਾ ਅਤੇ ਸੱਕ ਲੋਸ਼ਨ ਦੀ ਸ਼ਕਲ ਵਿਚ ਫ਼ੋੜਿਆਂ ਅਤੇ ਛਾਲਿਆਂ ਉੱਪਰ ਲਗਾਏ ਜਾਂਦੇ ਹਨ। ਫੁੱਲਾਂ ਦਾ ਰਸ ਖੂਨੀ ਬਵਾਸੀਰ ਦੇ ਮਰੀਜ਼ ਲਈ ਵਧੀਆ ਹੁੰਦਾ ਹੈ। ਇਸ ਦੇ ਕੱਚੇ ਫ਼ਲ ਵਿਚ ਟਾਰਟਾਰਿਕ ਐਸਿਡ (ਟਾਟਰੀ) ਦੀ ਕਾਫ਼ੀ ਮਾਤਰਾ ਹੋਣ ਕਾਰਨ ਕਈ ਤਰ੍ਹਾਂ ਦੇ ਭੋਜਨ, ਰਸਾਇਣ ਅਤੇ ਦਵਾਈਆਂ ਬਣਾਉਣ ਲਈ ਵਰਤੋਂ ਵਿਚ ਲਿਆਏ ਜਾਂਦੇ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1836, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-02-03-51-01, ਹਵਾਲੇ/ਟਿੱਪਣੀਆਂ: ਹ. ਪੁ.–ਮ. ਕੋ; ਐਨ. ਸਾ. ਟੈ.
ਇਮਲੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਇਮਲੀ, ਇਸਤਰੀ ਲਿੰਗ : ਇਕ ਰੁੱਖ ਅਤੇ ਉਸ ਦੀ ਫਲੀ ਜਿਸ ਵਿੱਚੋਂ ਖੱਟਾ ਰਸ ਨਿਕਲਦਾ ਹੈ, ਇਹ ਚਟਣੀਆਂ ਜਾਂ ਦਾਲਾਂ ਸਬਜ਼ੀਆਂ ਵਿਚ ਵਰਤੀ ਜਾਂਦੀ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 786, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-21-02-18-29, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First