ਇਮਾਰਤੀ ਲਕੜੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Timber_ਇਮਾਰਤੀ ਲਕੜੀ: ਆਮ ਬੋਲ ਚਾਲ ਵਿਚ ਟਿੰਬਰ ਦਾ ਮਤਲਬ ‘ਇਮਾਰਤੀ ਲਕੜੀ’ ਲਿਆ ਜਾਂਦਾਹੈ। ਕੰਪਨੀ ਕਾਰ-ਵਿਹਾਰ, ਕਾਨੂੰਨ ਅਤੇ ਨਿਆਂ ਮੰਤ੍ਰਾਲੇ ਦੁਆਰਾ ਪ੍ਰਕਾਸ਼ਤ ਕਾਨੂੰਨੀ ਸ਼ਬਦਾਵਲੀ ਵਿਚ ਟਿੰਬਰ ਦਾ ਅਰਥ ਕਰਦਿਆਂ ਕਿਹਾ ਗਿਆ ਹੈ ਕਿ ਉਹ ਲਕੜੀ ਜੋ ਭਵਨ ਉਸਾਰੀ  ਜਾਂ ਉਸ ਤਰ੍ਹਾਂ ਦੇ ਕੰਮ ਆਉਂਦੀ ਹੈ, ਨੂੰ ਟਿੰਬਰ ਕਿਹਾ ਜਾਂਦਾ ਹੈ। ਮੁਕੇਸ਼ ਕੁਮਾਰ ਅਗਰਵਾਲ ਐਂਡ ਕੰ. ਬਨਾਮ ਮੱਧ ਪ੍ਰਦੇਸ਼ ਰਾਜ (ਏ ਆਈ ਆਰ 1988 ਐਸ ਸੀ 563) ਵਿਚ ‘ਦ ਚੇਂਬਰਜ਼ ਟਵੀਂਟੀਅਥ ਸੈਂਚਰੀ ਡਿਕਸ਼ਨਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਮਾਰਤ ਲਈ ਤਰਖਾਣੇ ਕੰਮ ਲਈ ਮੌਜ਼ੂੰ ਲਕੜੀ ਨੂੰ ਇਮਾਰਤੀ ਲਕੜੀ ਕਿਹਾ ਜਾਂਦਾ ਹੈ, ਧਰਤੀ ਵਿਚ ਉੱਗ ਰਹੀ ਇਮਾਰਤੀ ਲਕੜੀ ਜਿਵੇਂ ਕਿ ਬਲੂਤ , ਖ਼ੈਰ , ਦਿਉਦਾਰ, ਇਸ ਵਿਚ ਸ਼ਾਮਲ ਹਨ। ਇਨ੍ਹਾਂ ਦਰਖ਼ਤਾਂ ਦੇ ਕੱਟ ਕੇ ਕੀਤੇ ਮੋਛੇ ਵੀ ਇਮਾਰਤੀ ਲਕੜੀ ਵਿਚ ਸ਼ਾਮਲ ਹਨ। ਉਪਰੋਕਤ ਕੇਸ ਵਿਚ ਕਿਹਾ ਗਿਆ ਹੈ ਕਿ ਛੇ ਇੰਚ ਤੋਂ ਘਟ ਗੋਲਾਈ ਵਾਲੇ ਰੁਖ ਇਮਾਰਤੀ ਲਕੜੀ ਵਿਚ ਨਹੀਂ ਆਉਂਦੇ।

       ਇੰਡੀਅਨ ਫ਼ਾਰੈਸਟ ਐਕਟ, 1927 ਦੀ ਧਾਰਾ 2(6) ਅਨੁਸਾਰ ਇਮਾਰਤੀ ਲਕੜੀ ਵਿਚ ਉਹ ਰੁੱਖ ਸ਼ਾਮਲ ਹਨ ਜੋ ਡਿੱਗ ਗਏ ਹਨ ਜਾਂ ਡੇਗ ਦਿੱਤੇ ਗਏ ਹਨ ਅਤੇ ਉਨ੍ਹਾਂ ਵਿਚੋਂ ਕਟੀ ਗਈ ਲਕੜੀ, ਭਾਵੇਂ ਉਸ ਨੂੰ ਕੋਈ ਸ਼ਕਲ ਦਿੱਤੀ ਗਈ ਹੋਵੇ ਜਾਂ ਨ, ਇਸ ਵਿਚ ਸ਼ਾਮਲ ਹੈ।

       ਸ਼ੇਖ ਇਬਾਦੁੱਲ੍ਹਾ ਬਨਾਮ ਲਛਮੀ ਨਾਰਾਇਨ (ਏ ਆਈ ਆਰ 1926 ਇਲਾ. 350) ਅਨੁਸਾਰ ਇਮਾਰਤੀ ਲਕੜੀ ਵਿਚ ਕੇਵਲ ਉਹ ਰੁੱਖ ਆਉਂਦੇ ਹਨ ਜਿਨ੍ਹਾਂ ਦੀ ਲਕੜੀ ਇਮਾਰਤਾਂ ਬਣਾਉਣ ਜਾਂ ਉਨ੍ਹਾਂ ਦੀ ਮੁਰੰਮਤ ਲਈ ਵਰਤੇ ਜਾਣ ਦੇ ਫ਼ਿਟ ਹੁੰਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1616, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.