ਇਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਸੰਗ੍ਯਾ—ਚੀਲ. ਚਾਂਵਡਾ. ਇਲ੍ਹ. ਦੇਖੋ, ਚਿੱਲ. “ਜਿਥੇ ਡਿਠਾ ਮਿਰਤ ਕੋ, ਇਲ ਬਹਿਠੀ ਆਇ.” (ਵਾਰ ਗਉ ੨ ਮ: ੫) ੨ ਸੰ. इल्. ਧਾ—ਜਾਣਾ. ਭੇਜਣਾ. ਨੀਂਦ ਲੈਣਾ. ਫੈਂਕਣਾ. ਸਿੱਟਣਾ. ਫੈਲਾਉਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7124, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-13, ਹਵਾਲੇ/ਟਿੱਪਣੀਆਂ: no

ਇਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਇਲ (ਸੰ.। ਸੰਸਕ੍ਰਿਤ) ਚੀਲ। ਇਕ ਪੰਛੀ ਹੈ, ਗਿਧ ਜ਼ਾਤੀ ਦਾ ਜੋ ਸ਼ਿਕਾਰੀ ਬੀ ਹੈ। ਇੱਲ ਬਹੁਤ ਉੱਚੀ ਉਡਦੀ ਹੈ, ਛੋਟੇ ਜਨਾਵਰ ਖਾਂਦੀ ਹੈ। ਕਸਾਈਆਂ ਦੀਆਂ ਦੁਕਾਨਾਂ ਤੇ ਮਾਸ ਨੂੰ ਝਪਟਦੀ ਹੈ ਤੇ ਹੋਰ ਮਰੇ ਮਾਸਾਂ ਤੇ ਬੀ ਪੈਂਦੀ ਹੈ। ਯਥਾ-‘ਫਿਰਦੀ ਫਿਰਦੀ ਦਹਦਿਸਾ ਜਲ ਪਰਬਤ ਬਨਰਾਇ॥ ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ॥’ ਸਮੁੰਦਰਾਂ, ਪਹਾੜਾਂ ਤੇ ਬਣਾਂ ਦੇ ਉੱਪਰ ਦੀ ਕਈ ਪ੍ਰਕਾਰ ਫਿਰਦੀ ਹੋਈ ਇੱਲ ਜਿਥੇ ਮੁਰਦਾ ਮਾਸ ਦੇਖਦੀ ਹੈ, ਖਾਣ ਆ ਬੈਠਦੀ ਹੈ। ਭਾਵ-ਸਾਧਨਾਹੀਨ ਤੇ ਮੂੰਹ ਦਾ ਗ੍ਯਾਨੀ ਵੱਡੀਆਂ ਉਚੀਆਂ ਉਚੀਆਂ ਟਪਾਰਾਂ ਮਾਰਦਾ ਹੈ, ਪਰ ਜਿਥੇ ਵਿਸ਼ੇ ਭੋਗ ਦਾ ਸਮਾਂ ਆਉਂਦਾ ਹੈ ਤਾਂ ਰੁਕ ਨਹੀਂ ਸਕਦਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.