ਇੰਟਰਨੈੱਟ ਦੀਆਂ ਸੁਵਿਧਾਵਾਂ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Facilities of Internet

ਇੰਟਰਨੈੱਟ ਸਾਨੂੰ ਬੇਮਿਸਾਲ ਸੁਵਿਧਾਵਾਂ ਪ੍ਰਦਾਨ ਕਰਵਾਉਂਦਾ ਹੈ ਜਿਸ ਕਾਰਨ ਇਸ ਦਾ ਉਪਯੋਗ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਆਓ ਇੰਟਰਨੈੱਟ ਦੀਆਂ ਸੁਵਿਧਾਵਾਂ ਦੀ ਚਰਚਾ ਕਰੀਏ:

-ਮੇਲ (E-mail)

ਈ-ਮੇਲ ਦਾ ਪੂਰਾ ਨਾਮ ਇਲੈਕਟ੍ਰੋਨਿਕ ਮੇਲ ਹੈ। ਇਹ ਆਧੁਨਿਕ ਕਿਸਮ ਦੀ ਸੰਚਾਰ ਪ੍ਰਣਾਲੀ ਹੈ। ਇਸ ਦੀ ਮਦਦ ਨਾਲ ਚਿੱਠੀਆਂ ਆਦਿ ਨੂੰ ਇਕ ਥਾਂ ਤੋਂ ਦੂਸਰੀ ਥਾਂ 'ਤੇ ਭੇਜਿਆ ਜਾ ਸਕਦਾ ਹੈ। ਇਹ ਪਾਠ (ਟੈਕਸਟ) ਅਤੇ ਫੋਟੋਆਂ ਆਦਿ ਭੇਜਣ ਦਾ ਇਕ ਤੇਜ਼ ਰਫ਼ਤਾਰ ਤੇ ਭਰੋਸੇਮੰਦ ਤਰੀਕਾ ਹੈ।

ਵੈੱਬਸਾਈਟ (Website)

ਇਸ ਨੂੰ ਡਬਲਯੂਡਬਲਯੂਡਬਲਯੂ (www) ਜਾਂ ਵਰਲਡ ਵਾਈਡ ਵੈੱਬ ਵੀ ਕਿਹਾ ਜਾਂਦਾ ਹੈ। ਇਸ ਰਾਹੀਂ ਸੂਚਨਾਵਾਂ ਨੂੰ ਵੱਖ-ਵੱਖ ਵੈੱਬ ਪੇਜਾਂ (Web Pages) ਦੇ ਰੂਪ ਵਿੱਚ ਸਾਂਭ ਕੇ ਰੱਖਿਆ ਜਾਂਦਾ ਹੈ। ਇਹਨਾਂ ਵੈੱਬ ਪੇਜਾਂ ਦੇ ਸਮੂਹ ਨੂੰ ਵੈੱਬਸਾਈਟ ਕਿਹਾ ਜਾਂਦਾ ਹੈ। ਵੈੱਬਸਾਈਟ ਵਿੱਚ ਪਾਠ ਸਮੱਗਰੀ ਦੇ ਨਾਲ-ਨਾਲ, ਆਵਾਜ਼, ਫੋਟੋਆਂ ਤੇ ਵੀਡੀਓ ਆਦਿ ਦੀ ਸੁਵਿਧਾ ਵੀ ਉਪਲਬਧ ਹੁੰਦੀ ਹੈ। ਕਿਸੇ ਵੈੱਬਸਾਈਟ ਨੂੰ ਆਪਣੇ ਕੰਪਿਊਟਰ ਉੱਤੇ ਖੋਲ੍ਹਣ ਲਈ ਇਕ ਵਿਸ਼ੇਸ਼ ਕਿਸਮ ਦੇ ਪ੍ਰੋਗਰਾਮ ਜਿਵੇਂ ਕਿ ਇੰਟਰਨੈੱਟ ਐਕਸਪਲੋਰਰ ਦੀ ਲੋੜ ਪੈਂਦੀ ਹੈ।

ਇੰਟਰਨੈੱਟ ਚਰਚਾ (Chatting)

ਇੰਟਰਨੈੱਟ ਚਰਚਾ ਅਰਥਾਤ ਚੈਟਿੰਗ ਰਾਹੀਂ ਤੁਸੀਂ ਦੁਨੀਆ ਭਰ ਵਿੱਚ ਕਿਧਰੇ ਵੀ ਸੰਚਾਰ ਸਬੰਧ ਸਥਾਪਿਤ ਕਰ ਸਕਦੇ ਹੋ। ਇਸ ਸੇਵਾ ਰਾਹੀਂ ਤੁਸੀਂ ਆਪਣੇ ਕੀਬੋਰਡ ਉੱਤੇ ਕੁਝ ਸ਼ਬਦ ਟਾਈਪ ਕਰ ਸਕਦੇ ਹੋ। ਦੂਸਰਾ ਇੰਟਰਨੈੱਟ ਵਰਤਣ ਵਾਲਾ ਤੁਹਾਨੂੰ ਉਸੇ ਤਰ੍ਹਾਂ ਜਵਾਬ ਦੇਵੇਗਾ ਜਿਵੇਂ ਕਿ ਤੁਸੀਂ ਇਕ ਦੂਜੇ ਨਾਲ ਹਕੀਕਤ ਵਿੱਚ ਗੱਲਬਾਤ ਕਰ ਰਹੇ ਹੋਵੋ। ਫ਼ਰਕ ਸਿਰਫ਼ ਇੰਨਾ ਹੈ ਕਿ ਇੱਥੇ ਬੋਲਣ ਦੀ ਥਾਂ 'ਤੇ ਲਿਖਤ ਸੰਚਾਰ ਕਰਵਾਇਆ ਜਾਂਦਾ ਹੈ। ਚੈਟਿੰਗ ਦੀ ਸਹੂਲਤ ਪ੍ਰਦਾਨ ਕਰਵਾਉਣ ਵਾਲੀਆਂ ਕੁਝ ਸਾਈਟਾਂ ਹਨ:

1. www.chat.yahoo.com

2. www.chat.sify.com

3. www.chat-avenue.com

4. www.en.wikipedia.org/wiki/Chat

5. www.chat.msn.com

6. www.messenger.yahoo.com

7. www.skyrock.com/chat

8. www.facebook.com

ਨੋਟ: ਕਈ ਵੈੱਬਸਾਈਟਾਂ ਨੇ ਵੋਆਇਸ ਅਤੇ ਵੀਡੀਓ ਚੈਟਿੰਗ ਦੀ ਸੁਵਿਧਾ ਵੀ ਸ਼ੁਰੂ ਕੀਤੀ ਹੋਈ ਹੈ।

ਵੋਆਇਸ ਚੈਟਿੰਗ (Voice Chatting)

ਤੁਸੀਂ ਦੂਰ-ਦੁਰਾਡੇ ਬੈਠੇ ਆਪਣੇ ਸਬੰਧੀ ਨਾਲ ਵੋਆਇਸ ਚੈਟਿੰਗ ਅਰਥਾਤ ਬੋਲ ਕੇ ਵਿਚਾਰ-ਵਟਾਂਦਰਾ ਕਰ ਸਕਦੇ ਹੋ। ਇਸ ਦੀ ਕੀਮਤ ਤੁਹਾਡੇ ਰਾਹੀਂ ਐਸਟੀਡੀ, ਆਈਐਸਡੀ (STD/ISD) ਰਾਹੀਂ ਅਦਾ ਕੀਤੀ ਜਾਣ ਵਾਲੀ ਕੀਮਤ ਤੋਂ ਕਿਤੇ ਘੱਟ ਹੈ।

-ਕਾਮਰਸ (E-Commerce)

ਸ਼ਬਦ 'ਕਾਮਰਸ' ਵਸਤਾਂ ਦੀ ਖ਼ਰੀਦੋ-ਫ਼ਰੋਖ਼ਤ ਅਤੇ ਉਹਨਾਂ ਦੇ ਲੇਖੇ-ਜੋਖੇ ਨਾਲ ਸਬੰਧਿਤ ਹੈ। ਇੰਟਰਨੈੱਟ ਦੇ ਆਉਣ ਨਾਲ ਤੁਹਾਨੂੰ ਵਸਤਾਂ ਖਰੀਦਣ ਲਈ ਬਾਜ਼ਾਰ ਜਾਣ ਦੀ ਜ਼ਰੂਰਤ ਨਹੀਂ ਸਗੋਂ ਤੁਸੀਂ ਇੰਟਰਨੈੱਟ ਦੀ ਵਰਤੋਂ ਕਰਕੇ ਵਸਤੂਆਂ ਦਾ ਆਰਡਰ ਦੇ ਸਕਦੇ ਹੋ।

ਸਰਫਿੰਗ (Surfing)

ਨੈੱਟ ਸਰਫਿੰਗ ਤੋਂ ਭਾਵ ਹੈ- ਵੈੱਬਸਾਈਟ ਵਿੱਚ ਜਾਣਾ। ਇੰਟਰਨੈੱਟ ਉੱਤੇ ਜਾਣਕਾਰੀ ਦੀ ਫਰੋਲਾ-ਫਰੋਲੀ ਕਰਨਾ ਸਰਫਿੰਗ ਅਖਵਾਉਂਦਾ ਹੈ। ਵੈੱਬਸਾਈਟਾਂ ਰੂਪੀ ਸੂਚਨਾਵਾਂ ਦੇ ਵਿਸ਼ਾਲ ਸਮੁੰਦਰ ਵਿੱਚ ਚੁੱਭੀ ਮਾਰਨ ਲਈ ਵੈੱਬਸਾਈਟ ਦੇ ਐਡਰੈੱਸ ਦੀ ਲੋੜ ਪੈਂਦੀ ਹੈ। ਐਡਰੈੱਸ ਬਾਰ ਉੱਪਰ ਵੈੱਬਸਾਈਟ ਦਾ ਪਤਾ ਲਿਖੋ, ਐਂਟਰ ਕੀਅ ਦਬਾਓ ਤੇ ਇਸ ਵਿਸ਼ਾਲ ਸਮੁੰਦਰ ਦੀ ਤਹਿ ਤੱਕ ਪਹੁੰਚ ਜਾਵੋ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1971, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.