ਇੱਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇੱਲ (ਨਾਂ,ਇ) ਭਾਰੇ ਖੰਭਾਂ ਅਤੇ ਤਿੱਖੀ ਚੁੰਝ ਵਾਲਾ ਬਾਜ ਦੀ ਸ਼ਕਲ ਜਿਹਾ ਪੰਛੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਇੱਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇੱਲ [ਨਾਂਇ] ਇੱਕ ਪੰਛੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਇੱਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇੱਲ. ਦੇਖੋ, ਇਲ ਅਤੇ ਚਿੱਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-13, ਹਵਾਲੇ/ਟਿੱਪਣੀਆਂ: no
ਇੱਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਇੱਲ: ਇਹ ਸ਼੍ਰੇਣੀ ਏਵੀਜ਼, ਉਪ-ਸ਼੍ਰੇਣੀ ਨੀਆੱਰਨਿਥੀਜ਼, ਵਰਗ ਫਾਲਕੋਨੀਫ਼ਾੱਰਮੀਜ਼ ਅਤੇ ਕੁਲ ਫਾਲਕੋਨਿਡੀ ਦਾ ਪੰਛੀ ਹੈ।ਇਹ ਸਾਰੇ ਭਾਰਤ ਵਿਚ ਅਤੇ ਹਿਮਾਲਾ ਦੇ ਪਹਾੜਾਂ ਵਿਚ ਲਗਭਗ 2500 ਮੀ. ਦੀ ਉਚਾਈ ਤਕ ਮਨੁੱਖੀ ਆਬਾਦੀ ਦੇ ਨੇੜੇ
ਇੱਲ
ਆਮ ਮਿਲਦਾ ਹੈ। ਇਸ ਦੀ ਲੰਬਾਈ 60-65 ਸੈਂ. ਮੀ. ਹੁੰਦੀ ਹੈ। ਇਸ ਦਾ ਰੰਗ ਹਲਕਾ ਭੂਰਾ ਜਿਹਾ ਅਤੇ ਵਿਚ ਕਿਤੇ ਕਿਤੇ ਕਾਲੀਆਂ ਧਾਰੀਆਂ ਹੁੰਦੀਆਂ ਹਨ। ਇਸ ਦੇ ਸਿਰ ਦਾ ਰੰਗ ਮਟਿਆਲਾ ਬੱਗਾ ਜਿਹਾ ਹੁੰਦਾ ਹੈ। ਇਸ ਦੀ ਚੁੰਝ ਸਿਰੇ ਤੋਂ ਮੁੜੀ ਹੋਈ ਹੁੰਦੀ ਹੈ ਤੇ ਪੈਰਾਂ ਦੀਆਂ ਉਂਗਲੀਆਂ ਉੱਤੇ ਮਜ਼ਬੂਤ ਤੇ ਨੋਕੀਲੇ ਨਹੁੰ ਹੁੰਦੇ ਹਨ ਜੋ ਸ਼ਿਕਾਰ ਫੜਨ ਦੇ ਕੰਮ ਆਉਂਦੇ ਹਨ। ਇੱਲ ਸਿੱਧੀ ਉੱਡ ਰਹੀ ਹੋਵੇ ਤਾਂ ਇਸ ਦੀ ਪੂੰਛ ਸਲੰਘ ਦੀਆਂ ਦੋਂ ਸੁੱਤਾਂ ਵਰਗੀ ਲਗਦੀ ਹੈ। ਇਸ ਦੀ ਉਡਾਰੀ ਵੀ ਅਜੀਬ ਹੁੰਦੀ ਹੈ। ਹਵਾ ਵਿਚ ਮੁੜਨ, ਵਲ ਖਾਣ ਅਤੇ ਝਪਟ ਮਾਰ ਕੇ ਭੀੜ ਵਿਚੋਂ ਕੋਈ ਚੀਜ਼ ਚੁੱਕ ਕੇ ਅਤੇ ਟੈਲੀਫ਼ੂਨ, ਬਿਜਲੀ ਆਦਿ ਦੀਆਂ ਤਾਰਾਂ ਤੋਂ ਸਾਫ਼ ਬਚਕੇ ਨਿਕਲ ਜਾਣ ਦੀ ਇਸ ਦੀ ਫ਼ੁਰਤੀ ਤਕ ਹੋਰ ਕੋਈ ਪੰਛੀ ਨਹੀਂ ਪਹੁੰਚ ਸਕਦਾ। ਇੱਲ ਘਾਇਲ ਪੰਛੀ, ਬੋਟ, ਚੂਹੇ, ਕਿਰਲੀਆਂ, ਗੰਡੋਏ ਅਤੇ ਮੁਰਦਾਰ ਆਦਿ ਜੋ ਕੁਝ ਵੀ ਲੱਭ ਜਾਏ, ਖਾ ਜਾਂਦੀ ਹੈ।ਇੱਲ ਦਾ ਆਲ੍ਹਣਾ ਐਵੇਂ ਕਿਸੇ ਰੁੱਖ ਦੀਆਂ ਟਹਿਣੀਆਂ ਵਿਚ ਮੋਟੇ ਮੋਟੇ ਡੱਕਿਆਂ ਦਾ ਬਣਿਆ ਹੋਇਆ ਹੁੰਦਾ ਹੈ। ਇਸ ਵਿਚ ਲੀਰਾਂ ਅਤੇ ਹੋਰ ਹਰ ਤਰ੍ਹਾਂ ਦਾ ਗੰਦ ਮੰਦ ਹੁੰਦਾ ਹੈ। ਰੁੱਖਾਂ ਤੋਂ ਬਿਨ੍ਹਾਂ ਇੱਲਾਂ ਦੇ ਆਲ੍ਹਣੇ ਕਿਸੇ ਉੱਚੀ ਇਮਾਰਤ ਦੀ ਛੱਤ ਆਦਿ ਤੇ ਵੀ ਮਿਲਦੇ ਹਨ। ਇਕ ਆਲ੍ਹਣੇ ਵਿਚ ਦੋ ਤੋਂ ਚਾਰ ਅੰਡੇ ਹੁੰਦੇ ਹਨ। ਅੰਡੇ ਚਿੱਟੇ ਹੁੰਦੇ ਹਨ ਜੋ ਹਲਕੀ ਪਿਆਜ਼ੀ ਭਾਅ ਮਾਰਦੇ ਹਨ। ਇਨ੍ਹਾਂ ਵਿਚ ਕਿਤੇ ਕਿਤੇ ਭੂਰੇ ਰੰਗ ਦੇ ਦਾਗ਼ ਵੀ ਦਿਸਦੇ ਹਨ। ਬੱਚਿਆਂ ਦੇ ਪਾਲਣ ਪੋਸ਼ਣ ਅਤੇ ਹੋਰ ਕੰਮ ਵਿਚ ਨਰ ਤੇ ਮਦੀਨ ਹੋਵੇਂ ਹਿੱਸਾ ਲੈਂਦੇ ਹਨ। ਨਰ ਅਤੇ ਮਦੀਨ ਸ਼ਕਲ ਸੂਰਤ ਤੌਂ ਇਕੋ ਜਿਹੇ ਹੀ ਲਗਦੇ ਹਨ ਪਰ ਮਦੀਨ ਨਰ ਨਾਲੋਂ ਕੱਦ-ਬੁੱਤ ਵਿਚ ਵੱਡੀ ਹੁੰਦੀ ਹੈ। ਫ਼ਾਰਸੀ ਸਾਹਿਤ ਵਿਚ ਇੱਲ ਬਾਰੇ ਪ੍ਰਸਿੱਧ ਹੈ ਕਿ ਇਹ ਇਕ ਸਾਲ ਨਰ ਅਤੇ ਇਕ ਸਾਲ ਮਦੀਨ ਰਹਿੰਦੀ ਹੈ। ਅੰਡੇ ਨੂੰ ਵੈਦ ਲੋਕ ਸੁਰਮੇ ਵਿਚ ਮਿਲਾ ਕੇ ਖਰਲ ਕਰ ਲੈਂਦੇ ਹਨ। ਕਿਹਾ ਜਾਂਦਾ ਹੈ ਕਿ ਇਸ ਦੀ ਵਰਤੋਂ ਨਾਲ ਨਜਰ ਤੇਜ਼ ਹੋ ਜਾਂਦੀ ਹੈ।
ਲੇਖਕ : ਤਾਰਾ ਸਿੰਘ ਸੇਠੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no
ਇੱਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਇੱਲ, ਇਸਤਰੀ ਲਿੰਗ : ਚੀਲ, ਬਾਜ਼ ਵਰਗਾ ਇਕ ਪੰਛੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-21-02-21-35, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First