ਇੱਜ਼ਤ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇੱਜ਼ਤ (ਨਾਂ,ਇ) ਪਤ; ਮਾਣ; ਸਨਮਾਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10911, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਇੱਜ਼ਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇੱਜ਼ਤ [ਨਾਂਇ] ਸਤਿਕਾਰ, ਅਦਬ, ਆਦਰ; ਗ਼ੈਰਤ, ਅਣਖ; ਪੱਤ , ਇਸਮਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10901, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਇੱਜ਼ਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਇੱਜ਼ਤ, (ਅਰਬੀ) / ਇਸਤਰੀ ਲਿੰਗ : ਪਤ, ਮਾਣ, ਸਨਮਾਨ, ਅਬਰੋ, ਆਦਰ (ਲਾਗੂ ਕਿਰਿਆ ਕਰਨਾ, ਦੇਣਾ, ਬਣਾਉਣਾ; ਰੱਖਣਾ, ਲਾਹੁਣਾ ਵਿਗਾੜਨਾ) ਸਤਿਕਾਰ ਕਰਨ ਦਾ ਭਾਵ
–ਇੱਜ਼ਤ ਕਰਨਾ, ਮੁਹਾਵਰਾ : ਆਉ ਭਗਤ ਕਰਨਾ, ਵਡਿਆਉਣਾ, ਲਿਹਾਜ ਰੱਖਣਾ, ਅਦਬ ਬਜਾਉਣਾ
–ਇੱਜ਼ਤ ਦੇਣਾ, ਮੁਹਾਵਰਾ : ਮਾਣ ਵਧਾਉਣਾ, ਮਰਾਤਬਾ ਬਖ਼ਸ਼ਣਾ ਵਡਿਆਉਣਾ
–ਇੱਜ਼ਤ ਨੂੰ ਵੱਟ ਲੱਗਣਾ, ਮੁਹਾਵਰਾ : ਕੋਈ ਖੁਨਾਮੀ ਹੋ ਜਾਣਾ, ਕੋਈ ਖੁਨਾਮੀ ਜੁੰਮੇ ਲੱਗਣਾ, ਨਾਂ ਤੇ ਧੱਬਾ ਲੱਗਣਾ, ਕਲੰਕ ਮੱਥੇ ਲੱਗਣਾ, ਬੇਇੱਜ਼ਤੀ ਹੋਣਾ, ਆਪਣੇ ਕਿਸੇ ਵਿਚ ਬਦੀ ਨਿਕਲਣਾ
–ਇੱਜ਼ਤ ਨੂੰ ਵੱਟਾ ਲਾਉਣਾ, ਮੁਹਾਵਰਾ : ਕਿਸੇ ਦੀ ਇੱਜ਼ਤ ਖਰਾਬ ਕਰਨਾ, ਬੇ ਆਬਰੂ ਕਰਨਾ, ਬੇਇੱਜ਼ਤੀ ਕਰਨਾ, ਖੋਟਾ ਕੰਮ ਕਰ ਕੇ ਮਾਣ, ਘਟਾਉਣਾ
–ਇੱਜ਼ਤ ਬਣਾਉਣਾ, ਮੁਹਾਵਰਾ : ਸਾਖ ਬਣਾਉਣਾ, ਰਸੂਖ ਕਾਇਮ ਕਰਨਾ, ਚੰਗੇ ਕੰਮ ਕਰ ਕੇ ਮਾਣ ਕਰਾਉਣਾ
–ਇੱਜ਼ਤ ਰੱਖਣਾ, ਮੁਹਾਵਰਾ : ਨਾਂ ਤੇ ਧੱਬਾ ਨਾ ਆਉਣ ਦੇਣਾ, ਹੇਠੀ ਨਾ ਹੋਣ ਦੇਣਾ
–ਇੱਜ਼ਤ ਲਾਹੁਣਾ, ਮੁਹਾਵਰਾ : ਗੁਸਤਾਖੀ ਨਾਲ ਪੇਸ਼ ਆਉਣਾ, ਲਿਹਾਜ਼ ਨਾ ਰੱਖਣਾ, ਪੱਗ ਨੂੰ ਹੱਥ ਪਾਉਣਾ
–ਇੱਜ਼ਤ ਵਿਗਾੜਨਾ, ਮੁਹਾਵਰਾ : ਕਿਸੇ ਸਬੰਧੀ ਕੋਈ ਗ਼ਲਤਫਹਿਮੀ ਧੁਮਾਉਣਾ ਕਿਸੇ ਨਾਲ ਕੋਈ ਬੁਰਾ ਕਰਮ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-21-11-38-03, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First