ਈਰਖਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਈਰਖਾ [ਨਾਂਇ] ਸਾੜਾ , ਹਸਦ, ਜਲ਼ਨ, ਵੈਰ , ਦੁਸ਼ਮਣੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6029, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਈਰਖਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਖਾ ਸੰ. (ईर्, ਧਾ—ਈਰਖਾ ਕਰਨਾ) ईर्षा. ਈ੄੗੠. ਸੰਗ੍ਯਾ— ਡਾਹ. ਹਸਦ. ਦ੍ਵੇ੄. “ਸੁਆਦ ਬਾਦ ਈਰਖ ਮਦ ਮਾਇਆ.” (ਸੂਹੀ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-13, ਹਵਾਲੇ/ਟਿੱਪਣੀਆਂ: no

ਈਰਖਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਖਾ: ਇਕ ਮਨੋਵਿਕਾਰ ਜਿਸ ਨੂੰ ਸਾੜਾ , ਹਸਦ ਆਦਿ ਵੀ ਕਿਹਾ ਜਾਂਦਾ ਹੈ। ਮੂਲ ਰੂਪ ਵਿਚ ਇਸ ਦਾ ਵਿਕਾਸ ਕਿਸੇ ਹੋਰ ਦੀ ਉਨਤੀ ਨੂੰ ਸਹਿ ਨ ਸਕਣ ਤੋਂ ਹੁੰਦਾ ਹੈ। ਇਸ ਨੂੰ ‘ਤਾਤ ਪਰਾਈ’ ਵੀ ਕਿਹਾ ਜਾਂਦਾ ਹੈ।

            ਅਧਿਆਤਮਿਕ ਖੇਤਰ ਵਿਚ ਇਸ ਨੂੰ ਦੂਰ ਕਰਨ ਜਾਂ ਈਰਖਾ ਨ ਕਰਨ ਉਤੇ ਬਹੁਤ ਬਲ ਦਿੱਤਾ ਗਿਆ ਹੈ ਕਿਉਂਕਿ ਇਹ ਜਿਗਿਆਸੂ ਦੀ ਧਾਰਮਿਕਤਾ ਵਿਚ ਬਹੁਤ ਰੁਕਾਵਟ ਪਾਂਦੀ ਹੈ। ‘ਮਨੁ-ਸਮ੍ਰਿਤੀ’ (7/28) ਵਿਚ ਇਸ ਨੂੰ ਕ੍ਰੋਧ ਤੋਂ ਪੈਦਾ ਹੋਣ ਵਾਲੇ ਅੱਠ ਦੁਰਗੁਣਾਂ ਵਿਚ ਗਿਣਿਆ ਗਿਆ ਹੈ। ਸੂਹੀ ਰਾਗ ਵਿਚ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ — ਸੁਆਦ ਬਾਦ ਈਰਖ ਮਦ ਮਾਇਆ ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ (ਗੁ.ਗ੍ਰੰ. 741)।

            ਇਸ ਨੂੰ ਦੂਰ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਜੋ ਪ੍ਰਭਾਵੀ ਸੁਝਾਵ ਦਿੱਤਾ ਹੈ ਉਹ ਹੈ ਸਾਧ-ਸੰਗਤ। ਕਿਉਂਕਿ ਸਾਧ-ਸੰਗਤ ਵਿਚ ਜਾਣ ਨਾਲ ਜਦੋਂ ਆਪਾ- ਪਰਕਾ ਭੇਦ ਮਿਟ ਜਾਂਦਾ ਹੈ, ਤਾਂ ‘ਪਰਾਈ ਤਾਤ’ ਦਾ ਆਧਾਰ ਹੀ ਖ਼ਤਮ ਹੋ ਜਾਂਦਾ ਹੈ, ਫਿਰ ਸਭ ਨਾਲ ਸਮਰਸਤਾ ਦੀ ਸਥਿਤੀ ਉਤਪੰਨ ਹੋ ਜਾਂਦੀ ਹੈ — ਬਿਸਰਿ ਗਈ ਸਭ ਤਾਤਿ ਪਰਾਈ ਜਬ ਤੇ ਸਾਧ ਸੰਗਤਿ ਮੋਹਿ ਪਾਈ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬੁਨਿ ਆਈ (ਗੁ.ਗ੍ਰੰ. 1299)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5886, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਈਰਖਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਈਰਖਾ: ਇਹ ਸ਼ਬਦ ਸੰਸਕ੍ਰਿਤ ਦੇ ਸ਼ਬਦ ਦਾ ਵਿਕਸਿਤ ਰੂਪ ਹੈ। ਫ਼ਾਰਸੀ ਵਿਚ ਇਸ ਦਾ ਸਮਾਨਾਰਥਕ ਸ਼ਬਦ ਹਸਦ ਹੈ। ਇਹ ਦੂਜ਼ੇ ਦੀ ਕੋਈ ਚੰਗੀ ਵਸਤੂ, ਸੁੱਖ ਜਾਂ ਗੁਣ ਦੇਖ ਕੇ ਮਨ ਵਿਚ ਪੈਦਾ ਹੋਣ ਵਾਲੇ ਦੁਖ ਲਈ ਖ਼ਾਸ ਕਿਸਮ ਦਾ ਭਾਵ ਹੈ। ਇਹ ਭਾਵ ਨਿਰੋਲ ਨਹੀਂ, ਰਲਿਆ ਮਿਲਿਆ ਹੁੰਦਾ ਹੈ, ਅਰਥਾਤ ਇਸ ਭਾਵ ਵਿਚ ਇਕ ਤੋਂ ਵੱਧ ਭਾਵਨਾਵਾਂ ਰਲੀਆਂ ਹੋਈਆਂ ਹੁੰਦੀਆਂ ਹਨ, ਜਿਵੇਂ ਕਿ ਦੂਜੇ ਦੀ ਪ੍ਰਾਪਤੀ ਜਾਂ ਵਡਿਆਈ ਤੋਂ ਪੈਦਾ ਹੋਈ ਆਪਣੀ ਛੁਟਿਤੱਣ ਦਾ ਗਿਆਨ, ਆਪਣਾ ਆਲਸ, ਕਮਜ਼ੋਰੀ ਅਤੇ ਨਿਰਾਸ਼ਾ ਦੂਜੇ ਦੇ ਘਟੀਆ ਹੋ ਜਾਣ ਲਈ ਇੱਛਾ ਅਤੇ ਦੂਜੇ ਤੇ ਇਕ ਹਲਕਾ ਜਿਹਾ ਕ੍ਰੋਧ ਆਦਿ । ਇਹ ਇਕ ਮਨਫੀ ਅਵਸਥਾ ਹੈ, ਕ੍ਰੋਧ, ਘਿਰਣਾ ਆਦਿ ਮਨਫੀ ਭਾਵਾਂ ਨੂੰ ਅਸੀਂ ਮਨ ਲੈਂਦੇ ਹਾਂ, ਕਿ ਸਾਨੂੰ ਕਿਸੇ ਤੇ ਕ੍ਰੋਧ ਹੈ ਜਾਂ ਕਿਸੇ ਤੋਂ ਘਿਰਣਾ ਹੈ ਪਰ ਈਰਖਾ ਨੂੰ ਅਸੀਂ ਕਿਸੇ ਵੀ ਹਾਲਤ ਵਿਚ ਮੰਨਦੇ ਨਹੀਂ। ਈਰਖਾਲੂ ਬੰਦਾ ਈਰਖਾ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਇਕ ਮਨੁੱਖ ਦੂਜੇ ਮਨੁੱਖ ਦੀ ਕੋਈ ਚੰਗੀ ਵਸਤੂ, ਗੁਣ ਜਾਂ ਸੁੱਖ ਦੇਖਦਾ ਹੈ ਤਾਂ ਉਸ ਦੇ ਮਨ ਵਿਚ ਤਿੰਨ ਚਾਰ ਤਰ੍ਹਾਂ ਦੀਆਂ ਇੱਛਾਵਾਂ ਪੈਦਾ ਹੁੰਦੀਆ ਹਨ: (1) ਕਿ ਮੇਰੇ ਕੋਲ ਵੀ ਇਸ ਤਰ੍ਹਾਂ ਦੀ ਚੰਗੀ ਵਸਤੂ ਹੁੰਦੀ,

(2)ਉਹ ਚੰਗੀ ਵਸਤੂ ਆਦਿ ਦੂਜੇ ਕੋਲ ਨਾ ਹੁੰਦੀ, ਮੇਰੇ ਕੋਲ ਹੀ ਹੁੰਦੀ। (3) ਉਹ ਚੰਗੀ ਵਸਤੂ ਆਦਿ ਉਸ ਕੋਲੋਂ ਵੀ ਜਾਂਦੀ ਰਹੇ। ਪਹਿਲੀ ਕਿਸਮ ਦੀ ਇੱਛਾ ਵਸਤੂਪੂਰਕ ਹੈ ਅਤੇ ਤੀਜੀ ਕਿਸਮ ਦੀ ਇੱਛਾ ਵਿਅਕਤੀ ਪੂਰਕ ਹੈ ਪਹਿਲੀ ਨੂੰ ਹਿਰਖ सपद ਕਿਹਾ ਜਾਂਦਾ ਹੈ, ਅਤੇ ਤੀਜੀ ਨੂੰ ਈਰਖਾ। ਦੂਜੀ ਕਿਸਮ ਦੀ ਇੱਛਾ ਪਹਿਲੀ ਅਤੇ ਤੀਜੀ ਕਿਸਮ ਦੇ ਵਿਚਕਾਰ ਹੈ ਅਰਥਾਤ ਹਿਰਖ ਤੇ ਈਰਖਾ ਦੀ ਵਿਚਕਾਰਲੀ ਅਵਸਥਾ ਹੈ। ਈਰਖਾ ਵਸਤੂ ਕੇਂਦ੍ਰਿਤ ਨਹੀਂ, ਵਿਅਕਤੀ ਕੇਂਦਰਤ ਹੁੰਦੀ ਹੈ। ਹਿਰਖ ਕਰਨ ਵਾਲੇ ਨੂੰ ਆਪਣੀ ਘਾਟ ਤੇ ਦੁੱਖ ਹੁੰਦਾ ਹੈ ਅਤੇ ਈਰਖਾ ਕਰਨ ਵਾਲੇ ਨੂੰ ਦੂਜੇ ਦੇ ਸੁੱਖ ਉੱਤੇ ਦੁੱਖ ਹੁੰਦਾ ਹੈ। ਹਿਰਖ ਕਰਨ ਵਾਲਾ ਵਸਤੂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਈਰਖਾ ਕਰਨ ਵਾਲਾ ਦੂਜੇ ਨੂੰ ਅਣਜਾਣੇ ਨੁਕਸਾਨ ਪੁਚਾਉਣਾ ਚਾਹੁੰਦਾ ਹੈ। ਈਰਖਾ ਦਾ ਵਿਸ਼ਾ ਹਰ ਧਨਵਾਨ ਜਾਂ ਗੁਣਵਾਨ ਵਿਅਕਤੀ ਨਹੀਂ ਹੁੰਦਾ, ਖਾਸ ਗਰੁੱਪ ਹੀ ਈਰਖਾ ਦਾ ਨਿਸ਼ਾਨਾ ਬਣਦਾ ਹੈ। ਜ਼ਿੰਨਾਂ ਵਿਅਕਤੀਆਂ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਸਮਾਜ ਦੀ ਨਜਰ ਵਿਚ ਉਨ੍ਹਾਂ ਦੇ ਧਿਆਨ ਦੇ ਨਾਲ ਹੀ ਸਾਡਾ ਧਿਆਨ ਵੀ ਆਉਂਦਾ ਹੈ, ਉਨ੍ਹਾਂ ਬਾਰੇ ਹੀ ਈਰਖਾ ਜਾਗਦੀ ਹੈ, ਗੁਆਂਢੀ ਤੇ ਈਰਖਾ ਹੁੰਦੀ ਹੈ, ਪਰਦੇਸੀ ਤੇ ਨਹੀਂ। ਕਈ ਵਾਰ ਇੰਜ ਵੀ ਹੁੰਦਾ ਹੈ ਕਿ ਜਿਹੜੀ ਚੰਗੀ ਚੀਜ਼ ਸਾਡੇ ਕੋਲ ਪਹਿਲਾਂ ਹੀ ਹੋਵੇ, ਉਹੋ ਜਿਹੀ ਚੀਜ਼ ਜੇ ਸਾਡਾ ਗੁਆਂਢੀ ਲੈ ਰਿਹਾ ਹੋਵੇ ਤਾਂ ਵੀ ਅਸੀਂ ਉਸ ਨਾਲ ਈਰਖਾ ਕਰਨ ਲੱਗ ਜਾਂਦੇ ਹਾਂ, ਇਸ ਦਾ ਕਾਰਨ ਕਿ ਮਨੁੱਖ ਦੀ ਹਉਮੈ ਦੀ ਛੋਟੀ ਭੈਣ- ਹੈ ਅਤੇ ਰਾਜਨੀਤੀ, ਸਾਹਿਤ, ਆਮ ਵਿਹਾਰ ਆਦਿ ਮਨੁੱਖੀ ਜੀਵਨ ਦੇ ਹਰ ਵਿਭਾਗ ਵਿਚ ਆਪਣਾ ਕਰਤੱਵ ਵਿਖਾਉਂਦੀ ਹੈ। ਈਰਖਾ, ਸਮਾਜਕ ਅਤੇ ਨਿੱਜੀ ਦੋਹਾਂ ਪੱਖਾਂ ਤੋਂ ਹਾਨੀਕਾਰਕ ਹੈ। ਈਰਖਾਲੂ ਵਿਅਕਤੀ ਥਿੜ੍ਹਕੇ ਵਿਅਕਤੀ ਵਾਂਗ ਅਸਾਧਾਰਣ ਵਿਵਹਾਰ ਕਰਦਾ ਹੈ। ਇਸ ਮਨਫੀ ਭਾਵ ਦਾ ਦਾਅਵਾ ਹੈ ਕਿ ਵਿਅਕਤੀ ਆਸ਼ਾਵਾਨ ਹੋ ਕੇ ਉੱਦਮ ਕਰੇ ਤਾਂ ਕਿ ਉਸ ਨੂੰ ਲੋੜੀਂਦੀ ਚੰਗੀ ਵਸਤੂ ਆਦਿ ਪ੍ਰਾਪਤ ਹੋ ਜਾਵੇ ਅਤੇ ਸਿੱਟੇ ਵਜੋਂ ਹਿਰਖ ਦੀ ਪਰਵਿਰਤੀ ਈਰਖਾ ਵਿਚ ਨਾ ਬਦਲੇ। ਜੇ ਉੱਦਮ ਦੇ ਬਾਵਜੂਦ ਉਹ ਚੀਜ਼ ਨਾ ਮਿਲੇ ਤਾਂ ਉਹ ਆਪਣਾ ਧਿਆਨ ਉਥੋਂ ਬਦਲ ਲਵੇ।

 


ਲੇਖਕ : ਹਰੀ ਚੰਦ ਪ੍ਰਾਸ਼ਰ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਈਰਖਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਈਰਖਾ, (ਸੰਸਕ੍ਰਿਤ : ਈਰਸ਼ਾ) / ਇਸਤਰੀ ਲਿੰਗ : ਸਾੜਾ, ਜਲਨ, ਦੁਖ, ਕਿਸੇ ਨੂੰ ਖੁਸ਼ਹਾਲ ਜਾਂ ਸੁਖੀ ਵੇਖ ਕੇ ਸਾਬਤ ਨਾ ਰਹਿਣਾ, ਵੈਰ, ਦੁਸ਼ਮਨੀ

–ਈਰਖਾ ਦੇ ਭਾਂਬੜ ਬਲ ਉਠਣਾ, ਮੁਹਾਵਰਾ : ਬਹੁਤ ਹੀ ਈਰਖਾ ਹੋ ਜਾਣਾ

–ਈਰਖਾਲੂ, ਵਿਸ਼ੇਸ਼ਣ : ਈਰਖਾ ਕਰਨ ਵਾਲਾ

–ਈਰਖੀ, ਵਿਸ਼ੇਸ਼ਣ : ਦੂਜੇ ਜੇ ਦੀ ਵਧੌਤੀ ਵੇਖ ਕੇ ਸੜਨ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2570, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-21-03-55-56, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.