ਈ-ਮੇਲ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

E-Mail

ਈ-ਮੇਲ ਦਾ ਪੂਰਾ ਨਾਮ ਇਲੈਕਟ੍ਰੋਨਿਕ ਮੇਲ ਹੈ। ਜੇਕਰ ਤੁਸੀਂ ਇੰਟਰਨੈੱਟ ਨਾਲ ਜੁੜੇ ਹੋਏ ਹੋ ਤਾਂ ਤੁਸੀਂ ਈ-ਮੇਲ ਰਾਹੀਂ ਕੋਈ ਸੰਦੇਸ਼ ਜਾਂ ਕਿਸੇ ਹੋਰ ਫਾਈਲ ਨੂੰ ਦੂਸਰੇ ਵਰਤੋਂਕਾਰ ਤੱਕ ਪਹੁੰਚਾ ਸਕਦੇ ਹੋ। ਈ-ਮੇਲ ਇਲੈਕਟ੍ਰੋਨਿਕ ਤਰੀਕੇ ਨਾਲ ਭੇਜਿਆ ਜਾਣ ਵਾਲਾ ਪੱਤਰ ਹੈ। ਈ-ਮੇਲ ਦੀ ਵਰਤੋਂ ਅੱਜਕੱਲ੍ਹ ਆਮ ਹੀ ਕੀਤੀ ਜਾਣ ਲੱਗ ਪਈ ਹੈ। ਜੇਕਰ ਤੁਸੀਂ ਆਪਣੇ ਕੰਪਿਊਟਰ ਰਾਹੀਂ ਕਿਸੇ ਨੂੰ ਈ-ਮੇਲ ਭੇਜਣੀ ਹੋਵੇ ਤਾਂ ਤੁਹਾਨੂੰ ਇਕ ਈ-ਮੇਲ ਪ੍ਰੋਗਰਾਮ ਦੀ ਲੋੜ ਪਵੇਗੀ। ਅੱਜ ਬਹੁਤ ਸਾਰੀਆਂ ਵੈੱਬਸਾਈਟਾਂ ਉਪਲਬਧ ਹਨ ਜੋ ਤੁਹਾਨੂੰ ਈ-ਮੇਲ ਦੀ ਸੁਵਿਧਾ ਪ੍ਰਦਾਨ ਕਰਵਾਉਂਦੀਆਂ ਹਨ। ਹਰੇਕ ਈ-ਮੇਲ ਪ੍ਰੋਗਰਾਮ ਦੇ ਵੱਖ-ਵੱਖ ਨਿਯਮ , ਸ਼ਰਤਾਂ ਅਤੇ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਹੇਠਾਂ ਈ-ਮੇਲ ਦੀਆਂ ਕੁਝ ਸਾਂਝੀਆਂ ਵਿਸ਼ੇਸ਼ਤਾਵਾਂ ਦੀ ਚਰਚਾ ਕੀਤੀ ਗਈ ਹੈ:

1. ਨੈੱਟਵਰਕ ਉੱਪਰ ਹਰੇਕ ਵਰਤੋਂਕਾਰ ਨੂੰ ਇਕ ਵਿਲੱਖਣ ਪਤਾ (Address) ਦਿੱਤਾ ਜਾਂਦਾ ਹੈ। ਈ-ਮੇਲ ਪਤੇ ਵਿੱਚ ਵਰਤੋਂਕਾਰ ਦਾ ਨਾਮ ਅਤੇ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਦਾ ਨਾਮ ਸ਼ਾਮਿਲ ਹੁੰਦਾ ਹੈ। ਉਦਾਹਰਣ ਵਜੋਂ [email protected] ਇੱਕ ਈ-ਮੇਲ ਪਤਾ ਹੈ ਜਿਸ ਵਿੱਚ shifa ਨਿੱਜੀ ਨਾਮ ਅਤੇ ਇਸ ਤੋਂ ਅੱਗੇ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਦਾ ਨਾਮ ਹੈ।

2. ਈ-ਮੇਲ ਭੇਜਣ ਸਮੇਂ ਪ੍ਰਾਪਤ ਕਰਤਾ (Receiver) ਦਾ ਪਤਾ ਲਿਖਿਆ ਜਾਂਦਾ ਹੈ।

3. ਤੁਸੀਂ ਈ-ਮੇਲ ਰਾਹੀਂ ਪ੍ਰਾਪਤ ਕੀਤੇ ਸੰਦੇਸ਼ ਦੀ ਸੰਪਾਦਨਾ ਕਰ ਸਕਦੇ ਹੋ ਤੇ ਭਵਿੱਖ ਵਿੱਚ ਵਰਤਣ ਲਈ ਸੇਵ (Save) ਕਰ ਸਕਦੇ ਹੋ।

4. ਈ-ਮੇਲ ਪ੍ਰੋਗਰਾਮਾਂ ਵਿੱਚ ਆਉਣ ਵਾਲੀ ਡਾਕ (ਮੇਲ) ਸਕਰੀਨ ਉੱਪਰ ਆਪਣੇ ਆਪ ਪ੍ਰਦਰਸ਼ਿਤ ਹੋ ਜਾਂਦੀ ਹੈ ਪਰ ਕਈ ਪ੍ਰੋਗਰਾਮ ਅਜਿਹੇ ਹਨ ਜਿਨ੍ਹਾਂ ਉੱਤੇ ਸਮੇਂ-ਸਮੇਂ ਤੇ ਖੁਦ ਨੂੰ ਈ-ਮੇਲ ਚੈੱਕ ਕਰਨੀ ਪੈਂਦੀ ਹੈ।

5. ਮੇਲ ਰਾਹੀਂ ਭੇਜੇ ਜਾਣ ਵਾਲੇ ਸੁਨੇਹੇ ਦਾ ਅਕਾਰ ਵੱਖ-ਵੱਖ ਈ-ਮੇਲ ਪ੍ਰੋਗਰਾਮਾਂ ਵਿੱਚ ਵੱਖਰਾ-ਵੱਖਰਾ ਹੋ ਸਕਦਾ ਹੈ। ਆਮ ਤੌਰ ਤੇ ਤੁਸੀਂ ਆਪਣੀ ਮੇਲ ਵਿੱਚ ਕੁੱਝ ਕੁ ਪੰਨਿਆਂ ਦਾ ਸੁਨੇਹਾ ਤੇ ਨਾਲ ਕੋਈ ਫਾਈਲ ਆਦਿ ਜੋੜ ਕੇ ਭੇਜ ਸਕਦੇ ਹੋ। ਗੌਰਤਲਬ ਹੈ ਕਿ ਈ-ਮੇਲ ਵਿੱਚ ਤੁਸੀਂ ਨਾਨ-ਟੈਕਸਟ (Non-text) ਫਾਈਲਾਂ ਜਿਵੇਂ ਕਿ ਤਸਵੀਰਾਂ ਜਾਂ ਪ੍ਰੋਗਰਾਮ ਫਾਈਲਾਂ ਆਦਿ ਵੀ ਜੋੜ ਸਕਦੇ ਹੋ।

6. ਕੁਝ ਈ-ਮੇਲ ਪ੍ਰੋਗਰਾਮ ਸੁਨੇਹੇ ਨੂੰ ਸ਼ਬਦ-ਜੋੜਾਂ ਅਤੇ ਵਿਆਕਰਣ ਪੱਖੋਂ ਚੈੱਕ ਕਰਨ ਅਤੇ ਸੋਧਣ ਦੀ ਸੁਵਿਧਾ ਪ੍ਰਦਾਨ ਕਰਵਾਉਂਦੇ ਹਨ।

7. ਜੇਕਰ ਤੁਸੀਂ ਪ੍ਰਾਪਤ ਹੋਏ ਕਿਸੇ ਸੰਦੇਸ਼ ਵਿੱਚ ਕੁੱਝ ਜੋੜ ਕੇ ਭੇਜਣਾ ਹੈ ਤਾਂ ਉਸ ਨੂੰ ਫਾਰਵਰਡ ਕਰ ਸਕਦੇ ਹੋ।

8. ਤੁਸੀਂ ਆਪਣੇ ਸੰਦੇਸ਼ ਦਾ ਪ੍ਰਿੰਟ ਵੀ ਲੈ ਸਕਦੇ ਹੋ।

9. ਤੁਸੀਂ ਬਾਹਰੋਂ ਆਉਣ ਵਾਲੇ ਅਤੇ ਭੇਜੇ ਗਏ ਸੰਦੇਸ਼ਾਂ ਨੂੰ ਵੱਖ-ਵੱਖ ਫੋਲਡਰਾਂ ਵਿੱਚ ਸਾਂਭ ਕੇ ਰੱਖ ਸਕਦੇ ਹੋ।

10. ਕਈ ਅਜਿਹੇ ਪ੍ਰੋਗਰਾਮ ਵੀ ਬਣਾਏ ਜਾ ਸਕਦੇ ਹਨ ਜੋ ਬਾਹਰੋਂ ਆਏ ਸੰਦੇਸ਼ ਦਾ ਜਵਾਬ ਖੁਦ ਹੀ ਦੇ ਸਕਦੇ ਹਨ। ਇਹਨਾਂ ਪ੍ਰੋਗਰਾਮਾਂ ਦੀ ਵਰਤੋਂ ਵੱਡੀਆਂ ਕੰਪਨੀਆਂ ਖੁਦ ਬਾਰੇ ਜਾਣਕਾਰੀ ਦੇਣ ਲਈ ਕਰਦੀਆਂ ਹਨ।

11. ਈ-ਮੇਲ ਵਿੱਚ ਕੈਲੰਡਰ, ਐਡਰੈੱਸ ਬੁੱਕ ਅਤੇ ਸੂਚੀ ਆਦਿ ਬਣਾਉਣ ਦੇ ਮਹੱਤਵਪੂਰਨ ਗੁਣ ਹੁੰਦੇ ਹਨ।

12. ਕਈ ਵਿਸ਼ੇਸ਼ ਈ-ਮੇਲ ਪ੍ਰੋਗਰਾਮ ਤੁਹਾਨੂੰ ਮੇਲ ਸੰਦੇਸ਼ ਨੂੰ ਪੜ੍ਹ ਕੇ ਸੁਣਾ ਸਕਦੇ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਈ-ਮੇਲ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

E-Mail

ਈ-ਮੇਲ (ਅਰਥਾਤ ਇਲੈਕਟ੍ਰੋਨਿਕ ਮੇਲ) ਰਾਹੀਂ ਇੰਟਰਨੈੱਟ ਉੱਤੇ ਸੰਦੇਸ਼ਾਂ ਨੂੰ ਭੇਜਿਆ ਜਾਂ ਪ੍ਰਾਪਤ ਕੀਤਾ ਜਾ ਸਕਦਾ ਹੈ। ਨੈੱਟ ਉੱਤੇ ਮੇਲ ਕਰਨ ਲਈ ਕਿਸੇ ਅਜਿਹੀ ਵੈੱਬਸਾਈਟ 'ਤੇ ਜਾਣ ਦੀ ਲੋੜ ਪੈਂਦੀ ਹੈ ਜਿਸ 'ਤੇ ਮੇਲ ਦੀ ਸੁਵਿਧਾ ਹੋਵੇ। yahoo.com, rediffmail.com, gmail.com ਆਦਿ ਅਜਿਹੀਆਂ ਵੈੱਬਸਾਈਟਾਂ ਹਨ ਜੋ ਈ-ਮੇਲ ਦੀ ਸੁਵਿਧਾ ਪ੍ਰਦਾਨ ਕਰਵਾਉਂਦੀਆਂ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.