ਈ-ਮੇਲ ਅਕਾਊਂਟ ਬਣਾਉਣਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Creating an E-mail Account

ਕੁਝ ਵੈੱਬਸਾਈਟਾਂ ਈ-ਮੇਲ ਅਕਾਊਂਟ (ਖਾਤਾ) ਖੋਲ੍ਹਣ ਦੀ ਸਹੂਲਤ ਪ੍ਰਦਾਨ ਕਰਵਾਉਂਦੀਆਂ ਹਨ। ਇਹਨਾਂ ਵਿੱਚੋਂ ਕੁਝ ਹਨ- gmail.com, yahoo.com, hotmail.com, rediffmail.com, mail.com ਆਦਿ। ਨਵਾਂ ਈ-ਮੇਲ ਅਕਾਊਂਟ ਬਣਾਉਣ ਦੇ ਸਟੈੱਪ ਅੱਗੇ ਲਿਖੇ ਅਨੁਸਾਰ ਹਨ:

1. ਕੰਪਿਊਟਰ ਨੂੰ ਇੰਟਰਨੈੱਟ ਨਾਲ ਜੋੜਨ ਮਗਰੋਂ ਇੰਟਰਨੈੱਟ ਐਕਸਪਲੋਰਰ ਖੋਲ੍ਹ ਕੇ ਉਸ ਦੇ ਐਡਰੈੱਸ ਬਾਕਸ ਵਿੱਚ www.yahoomail.com ਟਾਈਪ ਕਰਕੇ ਲੋਅਡ ਕਰੋ

2. ਹੁਣ ਸਾਈਨ-ਅਪ (Sign up) ਲਿੰਕ ਉੱਤੇ ਕਲਿੱਕ ਕਰੋ।

3. ਇਕ ਵਿੰਡੋ ਖੁੱਲ੍ਹੇਗੀ। ਇਸ ਵਿੱਚ ਅਕਾਊਂਟ ਦੀ ਕਿਸਮ ਅਰਥਾਤ ਮੁੱਲ ਵਾਲਾ (Paid) ਜਾਂ ਮੁਫ਼ਤ ਦੀ ਚੋਣ ਕਰੋ।

ਹੁਣ ਯਾਹੂ ਮੇਲ ਸਾਈਨ-ਅਪ ਵਿੰਡੋ ਖੁੱਲ੍ਹੇਗੀ। ਇਸ ਵਿੱਚ ਮੰਗੀ ਗਈ ਜਾਣਕਾਰੀ ਭਰੋ ਅਤੇ ਆਖਿਰ 'ਚ ਸਬਮਿੱਟ ਬਟਨ ਦਬਾ ਦਿਓ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1285, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.