ਉਚਾਰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਚਾਰਨ [ਨਾਂਪੁ] ਧੁਨੀ ਜਾਂ ਸ਼ਬਦ ਨੂੰ ਬੋਲਣ ਦੀ ਕਿਰਿਆ; ਭਾਸ਼ਾ ਦੀ ਵਰਤੋਂ ਕਰਦਿਆਂ ਵਿਅਕਤੀ ਦਾ ਲਹਿਜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉਚਾਰਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਚਾਰਨ

ਦੇਖੋ, ਉਚਰਣ ਅਤੇ ਉੱਚਾਰਣ.

 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2335, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-15, ਹਵਾਲੇ/ਟਿੱਪਣੀਆਂ: no

ਉਚਾਰਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

          ਉਚਾਰਨ : ਕਿਸੇ ਬੋਲੀ ਦੇ ਬੋਲਣ ਢੰਗ ਨੂੰ ਆਮ ਤੌਰ ਤੇ ਉਚਾਰਨ ਕਹਿੰਦੇ ਹਨ। ਭਾਸ਼ਾ-ਵਿਗਿਆਨ ਵਿਚ ਉਚਾਰਨ ਦੇ ਵਿਗਿਆਨਕ ਅਧਿਐਨ ਨੂੰ ‘ਧੁਨੀ-ਵਿਗਿਆਨ’ ਕਿਹਾ ਜਾਂਦਾ ਹੈ। ਕਿਸੇ ਬੋਲੀ ਦੇ ਉਚਾਰਨ ਵਲ ਤਦ ਹੀ ਧਿਆਨ ਜਾਂਦਾ ਹੈ ਜਦੋਂ ਉਹਦੇ ਵਿਚ ਕੋਈ ਖ਼ਾਸ ਗੱਲ ਹੁੰਦੀ ਹੈ ਜਿਵੇਂ (ੳ) ਬੱਚਿਆਂ ਦਾ ਥਥਲਾ ਕੇ ਜਾਂ ਗ਼ਲਤ ਬੋਲਣਾ, (ਅ) ਬਦੇਸ਼ੀ ਬੋਲੀ ਨੂੰ ਠੀਕ ਨਾ ਬੋਲ ਸਕਣਾ, (ੲ) ਆਪਣੀ ਮਾਤ-ਭਾਸ਼ਾ ਦੇ ਅਸਰ ਕਾਰਨ ਸਾਹਿਤਕ ਬੋਲੀ ਦੇ ਬੋਲਣ ਦੇ ਢੰਗ ਵਿਚ ਫ਼ਰਕ ਆ ਜਾਣਾ ਆਦਿ।

          ਉਚਾਰਨ ਦੇ ਅਧੀਨ ਮੁਖ ਤਿੰਨ ਗੱਲਾਂ ਆਉਂਦੀਆਂ ਹਨ (1) ਧੁਨੀਆਂ, ਖ਼ਾਸ ਕਰਕੇ ਸÍਰਾਂ ਵਿੱਚ ਲਘੂ, ਗੁਰੂ ਤੇ ਪਲੁਤ ਆਦਿ ਦਾ ਸÍਰ-ਭੇਦ, (2) ਪਿੱਚ ਸਟ੍ਰੈਸ (Pitch Stress), (3) ਰਿਦਮੀਕਲ (Rhythmical)। ਸਟ੍ਰੈਸ ਦੇ ਫ਼ਰਕ ਨਾਲ ਹੀ ਕਿਸੇ ਬੰਦੇ ਜਾਂ ਸ਼੍ਰੇਣੀ ਦੇ ਉਚਾਰਨ ਵਿਚ ਫ਼ਰਕ ਪੈ ਜਾਂਦਾ ਹੈ। ਕਦੀ ਕਦੀ ਧੁਨੀਆਂ ਦੇ ਉਚਾਰਨ-ਸਥਾਨਾਂ ਵਿਚ ਵੀ ਕੁਝ ਫ਼ਰਕ ਵੇਖਿਆ ਜਾਂਦਾ ਹੈ।

          ਉਚਾਰਨ ਦੇ ਅਧਿਐਨ ਦੀ ਅਮਲੀ ਵਰਤੋਂ ਆਮ ਕਰਕੇ ਤਿੰਨਾਂ ਕੰਮਾਂ ਵਿਚ ਕੀਤੀ ਜਾਂਦੀ ਹੈ (1) ਮਾਤ-ਭਾਸ਼ਾ ਜਾਂ ਬਦੇਸ਼ੀ ਬੋਲੀ ਦੇ ਪੜ੍ਹਨ-ਪੜ੍ਹਾਉਣ ਲਈ, (2) ਲਿਪੀ-ਹੀਨ ਬੋਲੀਆਂ ਨੂੰ ਲਿਖਣ ਵਾਸਤੇ ਵਰਨਮਾਲਾ ਦਾ ਫੈਸਲਾ ਕਰਨ ਲਈ, (3) ਵੱਖ-ਵੱਖ ਬੋਲੀਆਂ ਦੇ ਉਚਾਰਨ ਦੀਆਂ ਵਿਸ਼ੇਸ਼ਤਾਈਆਂ ਨੂੰ ਸਮਝਣ ਅਤੇ ਉਨ੍ਹਾਂ ਦਾ ਤੁਲਨਾਤਮਕ ਅਧਿਐਨ ਕਰਨ ਲਈ।

          ਭਾਵੇਂ ਸੰਸਾਰ ਦੀਆਂ ਵੱਖ ਵੱਖ ਬੋਲੀਆਂ ਦੇ ਉਚਾਰਨ ਵਿਚ ਸਾਂਝ ਵਧੇਰੇ ਹੈ ਪਰ ਇਹਦੇ ਨਾਲ ਹੀ ਹਰ ਬੋਲੀ ਦੇ ਉਚਾਰਨ ਵਿਚ ਕੁਝ ਖ਼ਾਸ ਖ਼ਾਸ ਗੱਲਾਂ ਦੀ ਮਿਲਦੀਆਂ ਹਨ, ਜਿਵੇਂ ਭਾਰਤੀ ਬੋਲੀਆਂ ਦੀਆਂ ਮੂਰਧਨੀ ਧੁਨੀਆਂ ਟ, ਠ, ਡ ਆਦਿ ਤੇ ਫ਼ਾਰਸੀ ਅਰਬੀ ਦੀਆਂ ਕਈ ਧੁਨੀਆਂ ਖ਼, ਗ਼, ਜ਼ ਆਦਿ।

          ਬੋਲੀਆਂ ਦੇ ਉਚਾਰਨ ਨੂੰ ਲਿੱਪੀ ਰਾਹੀਂ ਲਿਖਤੀ ਰੂਪ ਦਿੱਤਾ ਜਾਂਦਾ ਹੈ ਪਰ ਇਸ ਰੂਪ ਵਿਚ ਉਚਾਰਨ ਦੀਆਂ ਸਾਰੀਆਂ ਵਿਸ਼ਸ਼ਤਾਈਆਂ ਸਪੱਸ਼ਟ ਨਹੀਂ ਹੁੰਦੀਆਂ। ਹਰ ਵਰਨਮਾਲਾ ਦੀ ਕਾਢ ਪੁਰਾਣੇ ਸਮਿਆਂ ਵਿਚ ਕਿਸੇ ਖ਼ਾਸ ਬੋਲੀ ਨੂੰ ਲਿਪੀ-ਬੱਧ ਕਰਨ ਲਈ ਹੋਈ ਹੋਵੇਗੀ ਪਰ ਅੱਜ ਹਰ ਇਕ ਵਰਨਮਾਲਾ ਕਈ ਸਬੰਧਤ ਜਾਂ ਅਸਬੰਧਤ ਬੋਲੀਆਂ ਨੂੰ ਲਿਖਣ ਲਈ ਵਰਤੀ ਜਾਣ ਲੱਗ ਪਈ ਹੈ ਜਿਨ੍ਹਾਂ ਵਿਚ ਕਈ ਪੁਰਾਣੀਆਂ ਧੁਨੀਆਂ ਅਲੋਪ ਹੋ ਗਈਆਂ ਹਨ ਅਤੇ ਕਈ ਨਵੀਆਂ ਧੁਨੀਆਂ ਦਾ ਵਿਕਾਸ ਹੋ ਗਿਆ ਹੈ। ਉਂਜ ਵੀ ਆਮ ਤੌਰ ਤੇ ਵਰਨਮਾਲਾ ਵਿਚ ਲਘੂ, ਗੁਰੂ, ਜ਼ੋਰਦਾਰ-ਸ੍ਵਰਾਘਾਤ, ਗੀਤਾਤਮਕ-ਸÍਰਾਘਾਤ ਆਦਿ ਦੇ ਚਿੰਨ੍ਹ ਨਹੀਂ ਲਗਾਏ ਜਾਂਦੇ। ਇਉਂ ਬੋਲੀਆਂ ਦੇ ਲਿਖਤੀ ਰੂਪ ਤੋਂ ਉਨ੍ਹਾਂ ਦੀਆਂ ਉਚਾਰਨ ਸਬੰਧੀ ਸਾਰੀਆਂ ਵਿਸ਼ੇਤਾਈਆਂ ਦਾ ਪਤਾ ਨਹੀਂ ਲਗਦਾ।

          ਪ੍ਰਚੱਲਿਤ ਵਰਨਮਾਲਾ ਦੇ ਉਪਰ ਦੱਸੇ ਨੁਕਸਾਂ ਨੂੰ ਦੂਰ ਕਰਨ ਲਈ ਭਾਸ਼ਾ-ਵਿਗਿਆਨ ਦੀਆਂ ਪੁਸਤਕਾਂ ਵਿਚ ਹੁਣ ਰੋਮਨ ਲਿਪੀ ਦੇ ਆਧਾਰ ਤੇ ਬਣੀ ਹੋਈ ਅੰਤਰਰਾਸ਼ਟਰੀ ਧੁਨੀਆਤਮਕ ਲਿਪੀ (International Phonetic Script) ਦੀ ਵਰਤੋਂ ਹੋਣ ਲਗ ਪਈ ਹੈ। ਪਰ ਇਸ ਲਿਪੀ ਵਿਚ ਵੀ ਉਚਾਰਨ ਦੀਆਂ ਸਾਰੀਆਂ ਵਿਸ਼ੇਸ਼ਤਾਈਆਂ ਪ੍ਰਗਨ ਨਹੀਂ ਕੀਤੀਆਂ ਜਾ ਸਕੀਆਂ। ਇਨ੍ਹਾਂ ਦਾ ਅਧਿਐਨ ਤਾਂ ਭਾਸ਼ਾ ਦੇ ਟੇਪਰੀਕਾਰਡ ਜਾਂ ਲਿੰਗੂਆ ਫ਼ੋਨ (Lingua Phone) ਦੀ ਸਹਾਇਤਾ ਨਾਲ ਹੀ ਸੰਭਵ ਹੈ।

          ਬੋਲੀ ਦੀ ਲਿਖਤੀ ਰੂਪ ਦਾ ਅਸਰ ਕਦੀ ਕਦੀ ਬੋਲੀ ਦੇ ਉਚਾਰਨ ਤੇ ਵੀ ਪੈਂਦਾ ਹੈ, ਖ਼ਾਸ ਕਰ ਉਨ੍ਹਾਂ ਲੋਕਾਂ ਦੇ ਉਚਾਰਨ ਤੇ ਜੋ ਬੋਲੀ ਨੂੰ ਲਿਖਤੀ ਰੂਪ ਰਾਹੀਂ ਸਿਖਦੇ ਹਨ। ਉਦਾਹਰਨ ਵਜੋਂ ਪੰਜਾਬੀ ਬੋਲਣ ਵਾਲੇ ਬੋਲਦੇ ‘ਭੜਾਈ’ ਹਨ ਪਰ ਲਿਖਦੇ ‘ਪੜ੍ਹਾਈ’ ਹਨ। ਇਵੇਂ ਹੀ ਹਿੰਦੀ ਬੋਲਣ ਵਾਲੇ (ਵਹ) ਨੂੰ (ਵੋ) ਬੋਲਦੇ ਹਨ। ਲਿਖਦੇ ਭਾਵੇਂ ਉਹ -- ਹੀ ਹਨ। ਲਿਖਤੀ ਰੂਪ ਦੇ ਅਸਰ ਕਰਕੇ ਹਿੰਦੀ ਨਾ ਬੋਲਣ ਵਾਲੇ ਸਦਾ ‘ਵਹ’ ਬੋਲਦੇ ਹਨ।

          ਹਰ ਇਕ ਬੋਲੀ ਦੇ ਸਬੰਧ ਵਿਚ ਆਦਰਸ਼ਕ ਉਚਾਰਨ ਦੀ ਭਾਵਨਾ ਸਦਾ ਹੀ ਕਾਇਮ ਰਹੀ ਹੈ। ਆਮ ਤੌਰ ਤੇ ਹਰ ਭਾਸ਼ਾਈ ਇਲਾਕੇ ਦੇ ਵੱਡੇ ਰਾਜਸੀ ਜਾਂ ਸਾਹਿਤਕ-ਕੇਂਦਰ ਦੀ ਉੱਚੀ ਸ਼ਹਿਰੀ ਸ਼੍ਰੇਣੀ ਦੇ ਉਚਾਰਨ ਨੂੰ ਆਦਰਸ਼ਕ ਮੰਨਿਆ ਜਾਂਦਾ ਹੈ। ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਲੋਕੀਂ ਠੀਕ ਤੌਰ ਤੇ ਹਮੇਸ਼ਾ ਇਸ ਦੀ ਨਕਲ ਕਰ ਸਕਣ। ਇਹੋ ਹੀ ਕਾਰਨ ਹੈ ਕਿ ਹਰ ਇਕ ਬੋਲੀ ਦੇ ਉਚਾਰਨ ਵਿਚ ਥੋੜੇ ਬਹੁਤੇ ਫ਼ਰਕ ਨਾਲ ਸ਼ਬਦਾਂ ਦੇ ਕਈ ਰੂਪ ਮਿਲਦੇ ਰਹਿੰਦੇ ਹਨ।

          ਕਿਸੇ ਬੋਲੀ ਦੇ ਉਚਾਰਨ ਦਾ ਵਿਗਿਆਨਕ ਅਧਿਐਨ ਕਰਨ ਕਰਾਉਣ ਲਈ ਧੁਨੀ-ਵਿਗਿਆਨ (Phonetics) ਦੀ ਜਾਣਕਾਰੀ ਜ਼ਰੂਰੀ ਹੈ। ਅਮਲੀ ਧੁਨੀ-ਵਿਗਿਆਨ (Practical Phonetics) ਦੀ ਸਹਾਇਤਾ ਨਾਲ ਉਚਾਰਨ ਦੀਆਂ ਵਿਸ਼ੇਸ਼ਤਾਈਆਂ ਦਾ ਬਹੁਤ ਸੂਖਮ ਵਿਸ਼ਲੇਸ਼ਣ ਸੰਭਵ ਹੋ ਗਿਆ ਹੈ। ਪਰ ਉਚਾਰਨ ਦੇ ਇਸ ਵਿਗਿਆਨਕ ਵਿਸ਼ਲੇਸ਼ਣ ਦੇ ਕੁਝ ਹੀ ਭਾਗਾਂ ਦੀ ਅਮਲੀ ਤੌਰ ਤੇ ਵਰਤੋਂ ਸੰਭਵ ਹੋ ਸਕੀ ਹੈ।

          ਉਚਾਰਨ ਦੇ ਨਾਲ ਹੀ ਫੋਨੈਮਿਕਸ (Phonemics) ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਫੋਨੈਮਿਕਸ ਭਾਸ਼ਾ-ਵਿਗਿਆਨ ਦਾ ਆਧੁਨਿਕ ਅੰਗ ਹੈ। ਫੋਨੈਮਿਕਸ ਨੂੰ ‘ਧੁਨੀ-ਗ੍ਰਾਮ ਵਿਗਿਆਨ’ ਕਿਹਾ ਜਾ ਸਕਦਾ ਹੈ। ਇਸ ਵਿਚ ਫੋਨੀਮ (Phoneme) ਅਰਥਾਤ ਧੁਨੀ-ਸਮੂਹ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਦਾ ਖ਼ਾਸ ਪ੍ਰਚਾਰ ਅੱਜ ਕਲ ਸੰਯੁਕਤ ਰਾਜ ਅਮਰੀਕਾ ਵਿਚ ਹੈ ਅਤੇ ਹੁਣ ਭਾਰਤ ਵਿਚ ਵੀ ਇਸ ਪਾਸੇ ਧਿਆਨ ਦਿੱਤਾ ਜਾ ਰਿਹਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-08, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.