ਉਮਰ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਉਮਰ (ਨਾਂ,ਇ) ਜੀਵਨ  ਕਾਰਨ  ਸਰੀਰ ਕਾਇਮ ਰਹਿਣ  ਦਾ ਸਮਾਂ; ਆਯੂ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਉਮਰ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਉਮਰ [ਨਾਂਇ] ਪ੍ਰਾਣੀ  ਦੇ ਜਿਉਂਦੇ ਰਹਿਣ  ਦਾ ਸਮਾਂ, ਆਯੂ , ਆਰਜਾ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਉਮਰ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
       
	
		
	
	
		
			ਉਮਰ. ਅ਼ 
 .ਉਮ੍ਰ. ਸੰਗ੍ਯਾ—ਅਵਸਥਾ. ਆਯੁ. ਜੀਵਨ ਦੀ ਹਾਲਤ ਅਤੇ ਉਸ ਦੀ ਅਵਧਿ (ਮਿਆਦ). ਚਰਕਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰੀਰ, ਇੰਦ੍ਰੀਆਂ , ਮਨ ਅਤੇ ਆਤਮਾ ਇਨ੍ਹਾਂ ਚੌਹਾਂ ਦੇ ਸੰਜੋਗ ਦੀ ਦਸ਼ਾ “ਆਯੁ” ਉਮਰ ਹੈ. ਵੇਦਾਂ ਵਿੱਚ ਆਦਮੀ ਦੀ ਉਮਰ ਸੌ ਵਰ੍ਹਾ1 ਮਨੁ ਨੇ ਚਾਰ ਸੌ (੪੦੦) ਵਰ੍ਹਾ ਸਤਜੁਗ ਦੀ, ਅਤੇ ਸੌ ਸੌ ਵਰ੍ਹਾ ਘਟਾਕੇ, ਕਲਿਜੁਗ ਦੀ ਸੌ ਵਰ੍ਹਾ ਲਿਖੀ ਹੈ.2 ਪੁਰਾਣਾਂ ਵਿੱਚ ਹਜਾਰਾਂ ਅਤੇ ਲੱਖਾਂ ਵਰ੍ਹਿਆਂ ਦੀ ਲਿਖੀ ਹੈ. “ਜੋ ਜੋ ਵੰਞੈ ਡੀਹੜਾ ਸੋੁ ਉਮਰ ਹਥ ਪਵੰਨਿ.” (ਸ. ਫਰੀਦ) ਦੇਖੋ, ਉਮਰ ਹਥ ਪਵੰਨਿ। ੨ ਦੇਖੋ, ਉਮਰ ਖਿਤਾਬ ਖਲੀਫਾ.
	
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12417, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no
      
      
   
   
      ਉਮਰ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਉਮਰ (ਸੰ.। ਅ਼ਰਬੀ  ਉਮਰ) ਅਵਸਥਾ। ਯਥਾ-‘ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ’।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
      
      
   
   
      ਉਮਰ ਸਰੋਤ : 
    
      ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
      
           
     
      
      
      
       
	ਉਮਰ : ਵੇਖੋ, ਆਯੂ
    
      
      
      
         ਲੇਖਕ : ਭਾਸ਼ਾ ਵਿਭਾਗ, 
        ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-09, ਹਵਾਲੇ/ਟਿੱਪਣੀਆਂ: no
      
      
   
   
      ਉਮਰ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਉਮਰ, ਅਰਬੀ / ਇਸਤਰੀ ਲਿੰਗ : ੧. ਜਿਨੇ ਚਿਰ ਲਈ ਪ੍ਰਾਣੀ  ਜਿਉਂਦਾ ਰਹਿੰਦਾ ਹੈ, ਆਯੂ, ਆਉਧ, ਆਰਜਾ, ਆਰਬਲਾ; ੨. ਹਜ਼ਰਤ ਉਮਰ, ਮੁਸਲਮਾਨਾਂ ਦੇ ਦੂਜੇ ਖ਼ਲੀਫੇ ਜੋ ਸੰਨ ਈਸਵੀ ੬੩੪ਤੋਂ ੬੪੪ ਤੱਕ ਖ਼ਲੀਫ਼ੇ ਰਹੇ
	–ਉਮਰ ਕੈਦ, ਇਸਤਰੀ ਲਿੰਗ : ਸਾਰੀ ਉਮਰ ਲਈ ਬੰਦੀ ਵਿਚ ਰਹਿਣ ਦੀ ਸਜ਼ਾ, 20 ਸਾਲ ਦੀ ਕੈਦ
	–ਉਮਰ ਕੈਦੀ, ਪੁਲਿੰਗ : ਉਹ ਮਨੁੱਖ ਜਿਸ ਨੂੰ ਸਾਰੀ ਉਮਰ ਲਈ ਬੰਦੀ ਖਾਨੇ ਵਿਚ ਰੱਖਣ ਦਾ ਹੁਕਮ ਮਿਲਿਆ ਹੋਵੇ
	–ਉਮਰ ਦੀਆਂ ਰੋਟੀਆਂ, ਮੁਹਾਵਰਾ : ਬਹੁਤ ਭਾਰੀ, ਨਫ਼ਾ, ਨੌਕਰੀ, ਸਾਰੀ ਉਮਰ ਦੇ ਗੁਜ਼ਾਰੇ ਲਈ ਇਕੱਠਾ ਕੀਤਾ ਧਨ, (ਲਾਗੂ ਕਿਰਿਆ : ਕਮਾਉਣਾ)
	–ਉਮਰ ਪੱਟਾ, ਪੁਲਿੰਗ : ਸਾਰੀ ਉਮਰ ਲਈ ਲਿਖੀ ਗਈ ਠੇਕੇ ਅਜਾਰੇ ਜਾਂ ਕਰਾਏ ਜਾਂ ਕਰਾਏ ਦੀ ਲਿਖਤ
	–ਉਮਰ ਪੱਟਾ ਲਿਖਾਉਣਾ, ਮੁਹਾਵਰਾ : ਸਦਾ ਜਿਉਂਦੇ ਰਹਿਣ ਦਾ ਇਕਰਾਰ ਲੈਣਾ
	–ਉਮਰ ਰਸੀਦਾ, ਫ਼ਾਰਸੀ / ਵਿਸ਼ੇਸ਼ਣ : ਬਜ਼ੁਰਗ, ਬੁੱਢਾ, ਵੱਡੀ ਉਮਰ ਦਾ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-28-02-43-32, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First