ਉਲਿਖਤ ਥਾਂ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Specified place_ਉਲਿਖਤ ਥਾਂ: ਦੁਨਗਰਮੁਲ ਕਿਸ਼ਨ ਲਾਲ ਬਨਾਮ ਸ਼ੰਭੂ ਚਰਨ (ਏ ਆਈ ਆਰ 1951 ਕਲਕਤਾ 55) ਅਨੁਸਾਰ ਵਿਕਾਯੋਗ ਲਿਖਤਾਂ ਐਕਟ ਦੀ ਧਾਰਾ 69 ਵਿਚ ਵਰਤੇ ਗਏ ਵਾਕੰਸ਼ ‘ਉਲਿਖਤ ਥਾਂ’ ਦੇ ਮਤਲਬ ਵਿਚ ਕਸਬਾ ਜਾਂ ਸ਼ਹਿਰ ਨਹੀਂ ਆਉਂਦਾ। ਇਸ ਵਾਕੰਸ਼ ਵਿਚ ਇਹ ਅਰਥ ਚਿਤਵਿਆ ਗਿਆ ਹੈ। ਇਸ ਤਰ੍ਹਾਂ ਵਰਣਤ ਜਾਂ ਦਸੀ ਥਾਂ ਅਜਿਹੀ ਹੋਣੀ ਚਾਹੀਦੀ ਹੈ ਕਿ  ਨੋਟ ਦਾ ਧਾਰਕ ਨੂੰ ਉਹ ਥਾਂ ਇਸ ਨਿਸਚਿਤਤਾ ਨਾਲ ਦਸੀ ਜਾਵੇ ਕਿ ਨੋਟ ਦਾ  ਲਿਖਵਾਲ ਉਸ ਨੂੰ ਉਥੇ ਮਿਲ ਜਾਵੇਗਾ ਅਤੇ ਉਹ ਨੋਟ ਉਥੇ ਉਸ ਨੂੰ ਪੇਸ਼ ਕਰ ਸਕੇਗਾ। ਜਿਥੇ ਉਹ ਨੋਟ ਕਿਸੇ ਵਡੇ ਸ਼ਹਿਰ ਵਿਚ ਅਦਾਇਗੀਯੋਗ  ਹੋਵੇ ਉਥੇ ਉਹ ਨੋਟ ਦੇ ਰਚਨਹਾਰ ਜਾਂ ਲਿਖਵਾਲ ਨੂੰ ਪੇਸ਼ ਕਰਨਾ ਅਸੰਭਵ ਹੋਵੇਗਾ ਅਤੇ ਇਸ ਲਈ ਵਿਧਾਨ ਮੰਡਲ ਦਾ ਇਰਾਦਾ ਇਹ ਹੋ ਹੀ ਨਹੀਂ ਸਕਦਾ ਕਿ ਵੱਡੇ ਸ਼ਹਿਰ ਜਾਂ ਕਸਬੇ ਜਾਂ ਖੇਤਰ ਨੂੰ ਉਲਿਖਤ ਥਾਂ ਮੰਨਿਆ ਜਾਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.