ਉੜੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਉੜੀ (ਕਸਬਾ): ਕਸ਼ਮੀਰ ਦਾ ਇਕ ਪੁਰਾਣਾ ਕਸਬਾ ਜੋ ਬਾਰਾਮੂਲਾ ਤੋਂ ਦੱਖਣ-ਪੱਛਮ ਵਲ ਲਗਭਗ 50 ਕਿ.ਮੀ. ਦੀ ਦੂਰੀ ਉਤੇ ਸਥਿਤ ਹੈ। ਇਸ ਦੇ ਕੁਝ ਨੇੜੇ ਗੁਰੂ ਹਰਿਗੋਬਿੰਦ ਸਾਹਿਬ ਆਪਣੀ ਕਸ਼ਮੀਰ ਫੇਰੀ ਵੇਲੇ ਠਹਿਰੇ ਸਨ ਅਤੇ ਇਕ ਵੱਡੀ ਸਿਲ ਉਤੇ ਬੈਠ ਕੇ ਕੁਝ ਮੁਸਲਮਾਨ ਦਰਵੇਸ਼ਾਂ ਨਾਲ ਸੰਵਾਦ ਕੀਤਾ ਸੀ। ਹੁਣ ਉਥੇ ‘ਗੁਰਦੁਆਰਾ ਪਾਤਿਸ਼ਾਹੀ ਛੇਵੀਂ’ ਬਣਿਆ ਹੋਇਆ ਹੈ। ਇਸ ਨੂੰ ‘ਗੁਰਦੁਆਰਾ ਪਰਮਪੀਲਾਂ’ ਵੀ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਸ. ਹਰੀ ਸਿੰਘ ਨਲਵਾ ਨੇ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਬਣਵਾਇਆ ਸੀ। ਸੰਨ 1983 ਈ. ਵਿਚ ਉਸ ਦੀ ਪੁਨਰ-ਉਸਾਰੀ ਕਰਵਾਈ ਗਈ ਹੈ। ਇਸ ਦਾ ਇੰਤਜ਼ਾਮ ਜੰਮੂ-ਕਸ਼ਮੀਰ ਗੁਰਦੁਆਰਾ ਬੋਰਡ ਕਰਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਉੜੀ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉੜੀ : ਬਾਰਾਮੂਲਾ ਦੇ ਦੱਖਣ-ਪੱਛਮ ਵਿਚ 54 ਕਿਲੋਮੀਟਰ ਦੂਰ ਇਕ ਪੁਰਾਣਾ ਕਸਬਾ ਜੋ ਕਸ਼ਮੀਰ ਘਾਟੀ ਦੇ ਧੁਰ-ਪੱਛਮ ਵਿਚ ਸਥਿਤ ਹੈ। ਇਥੇ ਗੁਰੂ ਹਰਗੋਬਿੰਦ (1595-1644) ਜੀ ਬਾਰਾਮੂਲਾ ਤੋਂ ਨਲੂਛੀ (ਹੁਣ ਪਾਕਿਸਤਾਨੀ ਕਬਜ਼ੇ ਵਾਲੇ ਇਲਾਕੇ ਵਿਚ ਹੈ) ਜਾਂਦੇ ਹੋਏ ਪਧਾਰੇ ਸਨ। ਗੁਰੂ ਹਰਗੋਬਿੰਦ ਜੀ ਦੀ ਇਸ ਫੇਰੀ ਦੀ ਯਾਦ ਵਿਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਰਮ ਪਿਲਾਂ , ਉੜੀ ਤੋਂ 6 ਕਿਲੋਮੀਟਰ ਪੂਰਬ ਵੱਲ ਬਣਿਆ ਹੋਇਆ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗੁਰਦੁਆਰੇ ਵਾਲੀ ਜਗ੍ਹਾ ਤੇ ਬੈਠ ਕੇ ਗੁਰੂ ਜੀ ਨੇ ਕੁਝ ਮੁਸਲਮਾਨ ਫ਼ਕੀਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਸੀ। ਇਸ ਗੁਰਦੁਆਰੇ ਦੀ ਇਮਾਰਤ ਸਿੱਖ ਸ਼ਾਸਨਕਾਲ ਦੇ ਪ੍ਰਸਿੱਧ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਨੇ ਬਣਵਾਈ ਸੀ। 1983 ਈ. ਵਿਚ ਇਸ ਗੁਰਦੁਆਰੇ ਦੀ ਪੁਨਰ-ਉਸਾਰੀ ਕੀਤੀ ਗਈ। ਮੌਜੂਦਾ ਇਮਾਰਤ ਇਕ ਆਇਤਾਕਾਰ ਹਾਲ ਹੈ ਜਿਸ ਦੇ ਅਖ਼ੀਰ ਵਿਚ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ। ਗੁਰਦੁਆਰੇ ਦਾ ਪ੍ਰਬੰਧ ਜੰਮੂ ਅਤੇ ਕਸ਼ਮੀਰ ਗੁਰਦੁਆਰਾ ਪ੍ਰਬੰਧਕੀ ਬੋਰਡ ਦੀ ਦੇਖ-ਰੇਖ ਵਿਚ ਬਾਰਾਮੂਲਾ ਜ਼ਿਲਾ ਕਮੇਟੀ ਦੁਆਰਾ ਚਲਾਇਆ ਜਾਂਦਾ ਹੈ।
ਲੇਖਕ : ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First