ਉੱਤਮ ਵਸਤੂ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Merit good (ਮੈਰਿੱਟ ਗੁੱਡ) ਉੱਤਮ ਵਸਤੂ: ਸਾਫ਼-ਸੁਥਰੀ ਜਨਤਕ ਵਸਤੂ (public good) ਦੀ ਇਕ ਖ਼ਾਸ ਕਿਸਮ ਜਿਸ ਦੇ ਇੰਤਜ਼ਾਮੀਅਤ ਰਾਸ਼ਟਰੀ ਮਿਆਰ ਹੋਣਾ ਜ਼ਰੂਰੀ ਹੈ। ਇਕ ਸੰਬੰਧਿਤ ਖੇਤਰ ਦੀ ਕੁੱਲ ਜਨ-ਸੰਖਿਆ ਨੂੰ ਘੱਟੋ-ਘੱਟ ਉਹ ਨਿਰਧਾਰਿਤ ਮਿਆਰੀ ਪੱਧਰ ਤੇ ਮਿਲਣੀ ਚਾਹੀਦੀ ਹੈ ਜਿਵੇਂ ਮੁਹੱਈਆ ਕੀਤੇ ਗਏ ਪਾਣੀ ਦੀ ਨਿਰਮਲਤਾ ਦਾ ਪੱਧਰ ਨਿਯੁਕਤ ਹੋਵੇ ਅਤੇ ਉਸੇ ਪੱਧਰ ਦਾ ਪਾਣੀ ਖੇਤਰ ਦੇ ਹਰ ਇਕ ਹਿੱਸੇ ਨੂੰ ਮੁਹੱਈਆ ਕੀਤਾ ਜਾਣਾ ਜ਼ਰੂਰੀ ਹੈ। ਜੇਕਰ ਖੇਤਰ ਦੇ ਇਕ ਹਿੱਸੇ ਵਿੱਚ ਉੱਤਮ ਵਸਤੂ ਦਾ ਪੱਧਰ ਵਧੇਰੇ ਉੱਚਾ ਹੈ ਤਦ ਸੰਭਵ ਹੋ ਸਕਦਾ ਹੈ ਕਿ ਦੂਜਿਆਂ ਹਿੱਸਿਆਂ ਅੰਦਰ ਪੱਧਰ ਡਿੱਗ ਜਾਵੇ ਅਤੇ ਮਲੀਨਤਾ ਆ ਜਾਵੇ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.