ਐਂਟੀ-ਵਾਈਰਸ ਯੂਟੀਲਿਟੀਜ਼ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Antivirus Utilities
ਵਾਈਰਸ (VIRUS: Vital Information Resource Under Seize) ਕੁਝ ਵਿਸ਼ੇਸ਼ ਪ੍ਰੋਗਰਾਮ ਹੁੰਦੇ ਹਨ, ਜੋ ਕੰਪਿਊਟਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਡਿਸਕ ਦੇ ਬੂਟ ਸੈਕਟਰ ਜਾਂ ਕਿਸੇ ਵੀ ਹੋਰ ਖੇਤਰ ਵਿੱਚ ਪਏ ਹੁੰਦੇ ਹਨ। ਵਾਈਰਸ ਕੰਪਿਊਟਰ ਵਿੱਚ ਕਈ ਪ੍ਰਕਾਰ ਦੇ ਕੰਮ ਕਰ ਸਕਦੇ ਹਨ, ਜਿਵੇਂ ਕਿ- ਆਪਣੇ-ਆਪ ਨੂੰ ਦੂਸਰੇ ਪ੍ਰੋਗਰਾਮਾਂ/ਫੋਲਡਰਾਂ ਵਿੱਚ ਕਾਪੀ ਕਰਨਾ , ਸਕਰੀਨ ਉੱਤੇ ਅਣਚਾਹੀਆਂ ਸੂਚਨਾਵਾਂ ਦਿਖਾਉਣਾ, ਫਾਈਲਾਂ ਨੂੰ ਤਬਾਹ ਕਰਨਾ ਆਦਿ।
ਐਂਟੀ ਵਾਈਰਸ ਪ੍ਰੋਗਰਾਮ ਕੰਪਿਊਟਰ ਉੱਤੇ ਵਾਈਰਸ ਦੇ ਪ੍ਰਵੇਸ਼ ਅਤੇ ਪ੍ਰਸਾਰ ਨੂੰ ਕਾਬੂ ਕਰਦੇ ਹਨ। ਐਂਟੀ ਵਾਈਰਸ ਡਿਸਕ ਦੇ ਬੂਟ ਸੈਕਟਰ ਨੂੰ ਸਕੈਨ ਕਰਦੇ ਹਨ, ਵਾਈਰਸ ਦੀ ਪਛਾਣ ਕਰਦੇ ਹਨ ਅਤੇ ਉਹਨਾਂ ਨੂੰ ਹਟਾਉਂਦੇ ਹਨ। ਐਮਸੀਐਫੇ (Mcafee), ਨੌਰਟਨ (Norton), ਏਵੀਜੀ (AVG), ਅਵੀਰਾ, ਐਵਾਸਟ ਆਦਿ ਕੁੱਝ ਮਹੱਤਵਪੂਰਨ ਐਂਟੀ ਵਾਈਰਸ ਪ੍ਰੋਗਰਾਮਾਂ ਦੇ ਨਾਮ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1047, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First