ਐਚਟੀਐਮਐਲ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

HTML

ਇਸ ਦਾ ਪੂਰਾ ਨਾਮ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਹੈ। ਇਹ ਇਕ ਕਿਸਮ ਦੀ ਭਾਸ਼ਾ ਹੈ ਜਿਸ ਵਿੱਚ ਵੈੱਬ ਪੇਜ਼ ਤਿਆਰ ਕੀਤੇ ਜਾਂਦੇ ਹਨ। ਇਹਨਾਂ ਵੈੱਬ ਪੇਜਾਂ ਤੋਂ ਵੈੱਬਸਾਈਟ ਬਣਦੀ ਹੈ। ਜਦੋਂ ਅਸੀਂ ਕਿਸੇ ਵੈੱਬ ਪੇਜ਼ ਨੂੰ ਦੂਸਰੇ ਕੰਪਿਊਟਰ ਉੱਤੇ ਖੋਲ੍ਹਦੇ ਹਾਂ ਤਾਂ ਸਾਫਟਵੇਅਰ ਇਸ ਨੂੰ ਆਪਣੇ ਮੂਲ ਰੂਪ ਵਿੱਚ ਬਦਲ ਦਿੰਦਾ ਹੈ। ਵੈੱਬ ਪੇਜਾਂ ਦੀ ਤਿਆਰੀ ਵਿੱਚ ਐਚਟੀਐਮਐਲ (HTML), ਫਲੈਸ਼, ਜਾਵਾ ਐਪਲੇਟਸ, ਫਰੰਟ ਪੇਜ਼, ਡਰੀਮ ਵੀਵਰ, ਪੀਐਚਪੀ ਆਦਿ ਪ੍ਰੋਗਰਾਮਾਂ ਦੀ ਵਰਤੋਂ ਵੀ ਹੋ ਰਹੀ ਹੈ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1093, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਐਚਟੀਐਮਐਲ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

HTML

ਐਚਟੀਐਮਐਲ (ਹਾਈਪਰ ਟੈਕਸਟ ਮਾਰਕ ਅੱਪ ਲੈਂਗੂਏਜ) ਵੈੱਬ ਪੇਜ ਤਿਆਰ ਕਰਨ ਲਈ ਵਰਤੀ ਜਾਣ ਵਾਲੀ ਇਕ ਮਹੱਤਵਪੂਰਨ ਭਾਸ਼ਾ ਹੈ। ਵੈੱਬ ਪੇਜ ਡਿਜ਼ਾਈਨ ਕਰਨ ਲਈ ਐਚਟੀਐਮਐਲ ਵਿੱਚ ਵੱਖ-ਵੱਖ ਟੈਗਾਂ (Tages) ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਵੈੱਬ ਡਿਜ਼ਾਇਨਿੰਗ ਦੀ ਭਾਸ਼ਾ ਕਿਹਾ ਜਾਂਦਾ ਹੈ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1093, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.