ਐਪਲੀਕੇਸ਼ਨ ਚਲਾਉਣਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Running an Application
ਅਸੀਂ ਵਿੰਡੋਜ਼ ਵਿਚਲੀਆਂ ਐਪਲੀਕੇਸ਼ਨਜ ਨੂੰ ਤਿੰਨ ਤਰੀਕਿਆਂ ਰਾਹੀਂ ਚਲਾ ਸਕਦੇ ਹਾਂ। ਆਓ ਇਹਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕਰੀਏ:
· ਡੈਸਕਟਾਪ ਦੀ ਮਦਦ ਨਾਲ (Using Desktop)
· ਸਟਾਰਟ ਮੀਨੂ ਦੀ ਮਦਦ ਨਾਲ (Using Start Menu)
· ਸਟਾਰਟ ਮੀਨੂ ਦੀ ਰਨ ਆਪਸ਼ਨ ਦੀ ਮਦਦ ਨਾਲ (Using Run Option)
ਡੈਸਕਟਾਪ ਦੀ ਮਦਦ ਨਾਲ (Using Desktop)
ਅਸੀਂ ਜਾਣਦੇ ਹਾਂ ਕਿ ਡੈਸਕਟਾਪ ਦੇ ਖੱਬੇ ਹੱਥ ਕੁੱਝ ਆਈਕਾਨ ਅਤੇ ਸ਼ਾਰਟਕੱਟ ਨਜ਼ਰ ਆਉਂਦੇ ਹਨ। ਇਹ ਆਈਕਾਨ ਜਾਂ ਸ਼ਾਰਟਕੱਟ ਵੱਖ-ਵੱਖ ਐਪਲੀਕੇਸ਼ਨਜ਼ ਨੂੰ ਦਰਸਾਉਂਦੇ ਹਨ।
ਤੁਸੀਂ ਲੋੜੀਂਦੀ ਐਪਲੀਕੇਸ਼ਨ ਨੂੰ ਖੋਲ੍ਹਣ ਲਈ ਡੈਸਕਟਾਪ ਦੇ ਸਬੰਧਿਤ ਆਈਕਨ ਜਾਂ ਸ਼ਾਰਟਕੱਟ ਉੱਤੇ ਡਬਲ ਕਲਿੱਕ ਕਰ ਸਕਦੇ ਹੋ। ਅਜਿਹਾ ਕਰਨ ਨਾਲ ਸਬੰਧਿਤ ਐਪਲੀਕੇਸ਼ਨ ਦੀ ਵਿੰਡੋ ਖੁਲ੍ਹ ਕੇ ਸਾਹਮਣੇ ਆ ਜਾਵੇਗੀ। ਉਦਾਹਰਣ ਵਜੋਂ ਜੇਕਰ ਤੁਸੀਂ ਰੀਸਾਈਕਲ ਬਿਨ ਖੋਲ੍ਹਣਾ ਚਾਹੁੰਦੇ ਹੋ ਤਾਂ ਇਸ ਦੇ ਆਈਕਾਨ ਉੱਤੇ ਡਬਲ ਕਲਿੱਕ ਕਰ ਦਿਓ।
ਸਟਾਰਟ ਮੀਨੂ ਦੀ ਮਦਦ ਨਾਲ (Using Start Menu)
ਟਾਸਕਬਾਰ ਦੇ ਬਿਲਕੁਲ ਖੱਬੇ ਕਿਨਾਰੇ 'ਤੇ ਸਟਾਰਟ ਬਟਨ ਹੁੰਦਾ ਹੈ। ਤੁਸੀਂ ਸਟਾਰਟ ਬਟਨ ਉੱਪਰ ਕਲਿੱਕ ਕਰ ਕੇ ਸਟਾਰਟ ਮੀਨੂ ਖੋਲ ਸਕਦੇ ਹੋ। ਕੰਪਿਊਟਰ ਵਿੱਚ ਫਾਈਲ , ਫੋਲਡਰ ਅਤੇ ਪ੍ਰੋਗਰਾਮ ਖੋਲ੍ਹਣ ਲਈ ਸਟਾਰਟ ਮੀਨੂ ਦੀ ਮਦਦ ਲਈ ਜਾ ਸਕਦੀ ਹੈ। ਸਟਾਰਟ ਮੀਨੂ ਰਾਹੀਂ ਕਿਸੇ ਐਪਲੀਕੇਸ਼ਨ ਨੂੰ ਚਾਲੂ ਕਰਨ ਦੇ ਪੜਾਅ ਹੇਠਾਂ ਲਿਖੇ ਅਨੁਸਾਰ ਹਨ:
1. ਸਟਾਰਟ ਬਟਨ 'ਤੇ ਕਲਿੱਕ ਕਰੋ।
2. ਸਟਾਰਟ ਮੀਨੂ ਤੋਂ 'ਆਲ ਪ੍ਰੋਗਰਾਮਜ਼' ਆਪਸ਼ਨ ਚੁਣੋ ।
3. ਖੋਲ੍ਹੀ ਜਾਣ ਵਾਲੀ ਐਪਲੀਕੇਸ਼ਨ ਉੱਪਰ ਕਲਿੱਕ ਕਰ ਦਿਓ। ਹੁਣ ਉਪ-ਮੀਨੂ ਤ'A ਲੋੜੀਂਦੀ ਐਂਪਲੀਕੇਸ਼ਨ ਉੱਤੇ ਕਲਿੱਕ ਕਰ ਦਿਓ।
ਸਟਾਰਟ ਮੀਨੂ ਦੀ ਰਨ ਆਪਸ਼ਨ ਦੀ ਮਦਦ ਨਾਲ (Using Run option)
ਐਪਲੀਕੇਸ਼ਨ ਨੂੰ ਸਟਾਰਟ ਮੀਨੂ ਦੀ ਰਨ ਆਪਸ਼ਨ ਦੀ ਮਦਦ ਰਾਹੀਂ ਵੀ
ਚਲਾਇਆ ਜਾ ਸਕਦਾ ਹੈ। ਇਸ ਦੇ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ:
1. ਸਟਾਰਟ ਬਟਨ 'ਤੇ ਕਲਿੱਕ ਕਰੋ।
2. ਸਟਾਰਟ ਮੀਨੂ ਵਿਚਲੀ ਰਨ ਆਪਸ਼ਨਜ਼ ਚੁਣੋ। ਇਕ ਡਾਈਲਾਗ ਬਾਕਸ ਚਿੱਤਰ ਵਿੱਚ ਦਿਖਾਏ ਅਨੁਸਾਰ ਨਜ਼ਰ ਆਵੇਗਾ।
3. ਇੱਥੇ ਐਪਲੀਕੇਸ਼ਨ ਦਾ ਨਾਮ (ਛੋਟਾ ਨਾਮ/ਕਮਾਂਡ) ਭਰੋ ਅਤੇ OK ਦਬਾਓ।
ਨੋਟ: ਕੈਲਕੂਲੇਟਰ ਚਲਾਉਣ ਲਈ Calc ਕਮਾਂਡ ਵਰਤੀ ਜਾ ਸਕਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First