ਔਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਔਲ (ਨਾਂ,ਇ) ਵੇਖੋ : ਅਉਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਔਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਔਲ. ਦੇਖੋ. ਅੱਵਲ ਅਤੇ ਅਉਲਿ। ੨ ਸੰਗ੍ਯਾ—ਚਿੱਟੇ ਰੰਗ ਦਾ ਜ਼ਿਮੀਕੰਦ. L. Arum Campanulatum.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਔਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਔਲ : ਗਰਭਵਤੀ ਦੀ ਧਰਨ ਵਿਚ ਪਏ ਬੱਚੇ ਲਈ ਔਲ ਪੰਛੀ ਦੇ ਆਲ੍ਹਣੇ ਵਾਂਗ ਹੈ। ਇਹ ਮਸ਼ਕ ਵਾਗੂੰ ਪਾਣੀ ਨਾਲ ਭਰੀ ਰਹਿੰਦੀ ਹੈ ਜਿਸ ਦੇ ਆਲੇ–ਦੁਆਲੇ ਇਕ ਮੋਟੀ ਝਿੱਲੀ ਵਲੀ ਹੁੰਦੀ ਹੈ। ਇਸ ਝਿੱਲੀ ਦੀਆਂ ਦੋ ਤਹਿਆਂ ਹੁੰਦੀਆਂ ਹਨ। ਅੰਦਰਲੀ ਪਤਲੀ ਨਰਮ ਤਹਿ ਨੂੰ ਐਮਨੀਆਨ ਅਤੇ ਬਾਹਰਲੀ ਮੋਟੀ ਤਹਿ ਨੂੵ ਕੋਰੀਅਨ ਕਹਿੰਦੇ ਹਨ। ਕੋਰੀਅਨ ਝਿੱਲੀ ਦਾ ਵਿਚਕਾਰਲਾ ਕੁਝ ਹਿੱਸਾ, ਇਕ ਮੋਟੀ, ਲਹੂ ਭਿੱਜੀ, ਸਪੰਜ ਵਰਗੀ ਪਾਥੀ ਵਿਚ ਵਟਿਆ ਹੋਇਆ ਹੁੰਦਾ ਹੈ। ਇਹ ਔਲ ਦਾ ਮੁੱਖ ਭਾਗ ਹੈ। ਔਲ ਪਾਥੀ ਵਾਂਗ ਗੋਲ ਜ਼ਾਂ ਅੰਡਾਕਾਰ ਹੁੰਦੀ ਹੈ। ਇਸ ਦਾ ਪਸਾਰ 15-20ਸੈਂ. ਮੀ. ਤੇ ਵਿਚਕਾਰੋਂ ਮੋਟਾਹੀ 2-2.5ਸੈਂ. ਮੀ. ਤੱਕ ਹੁੰਦੀ ਹੈ। ਇਹ ਵਿਚਕਾਰੋਂ ਮੋਟੀ, ਪੋਲੀ ਤੇ ਨਰਮ ਤੇ ਪਾਸਿਆਂ ਤੋਂ ਪਤਲੀ ਤੇ ਸਖ਼ਤ ਹੁੰਦੀ ਹੈ। ਇਸ ਦਾ ਭਾਰ ਅੱਧੇ ਕਿ. ਗ੍ਰਾ. ਦੇ ਕਰੀਬ ਹੁੰਦਾ ਹੈ। ਇਸ ਦੇ ਬੱਚੇ ਵੱਲ ਦਾ ਪਾਸਾ ਪਤਲੀ ਐਮਨੀਅਨ ਝਿੱਲੀ ਨਾਲ ਢੱਕਿਆ ਹੁੰਦੀ ਹੈ। ਇਸ ਝਿੱਲੀ ਹੇਠ ਕਿੰਨੀਆਂ ਹੀ ਮੋਟੀਆਂ, ਲਾਲ ਤੇ ਨੀਲੀਆਂ ਲਹੂ ਵਹਿਣੀਆਂ ਤੇ ਨਸਾਂ, ਔਲ–ਪਾਥੀ ਦੇ ਵਿਚਕਾਰੋਂ ਪਾਸਿਆਂ ਵੱਲ ਜਾਂਦੀਆਂ ਹਨ। ਇਕ ਨੀਲੀ ਲਹੂ ਵਹਿਣੀ ਇਸ ਦੇ ਦੁਆਲੇ ਵਲੀ ਹੁੰਦੀ ਹੈ।
ਗਰਭ ਵੇਲੇ ਔਲ-ਪਾਥੀ ਅਕਸਰ ਮਾਂ ਦੀ ਧਰਨ ਦੇ ਉਪਰਲੇ ਪਾਸੇ ਵਿਚ ਜੜੀ ਰਹਿੰਦੀ ਹੈ। ਇਸ ਦਾ ਕੁੱਝ ਹਿੱਸਾ ਧਰਨ ਦੇ ਅਗਲੇ ਤੇ ਪਿਛਲੇ ਪਾਸੇ ਉੱਤੇ ਵਿਛਿਆ ਹੁੰਦਾ ਹੈ। ਧਰਨ ਦੇ ਬਾਕੀ ਪਾਸੇ ਔਲ ਦੀ ਝਿੱਲੀ ਨਾਲ ਢਕੇ ਹੁੰਦੇ ਹਨ। ਝਿੱਲੀ ਦੇ ਖ਼ੋਲ ਵਿਚ ਪਾਣੀ ਹੁੰਦਾ ਹੈ ਜਿਸ ਵਿਚ ਬੱਚਾ ਤਰਦਾ ਰਹਿੰਦਾ ਹੈ। ਪਾਣੀ ਬੱਚੇ ਨੂੰ ਬਾਹਰਲੀ ਸੱਟ ਫੇਟ ਤੋਂ ਬਚਾਉਂਦਾ, ਦਰਜਾ ਹਰਾਰਤ ਬਰਾਬਰ ਰੱਖਦਾ ਹੈ ਅਤੇ ਸ਼ਾਇਦ ਇਸ ਨੂੰ ਖ਼ੁਰਾਕ ਦਾ ਕੰਮ ਵੀ ਦਿੰਦਾ ਹੈ। ਜਣੇਪੇ ਵੇਲੇ ਇਹ ਧਰਨ ਦਾ ਮੂੰਹ ਖੋਲ੍ਹਣ ਵਿਚ ਸਹਾਈ ਹੁੰਦਾ ਹੈ। ਬੱਚੇ ਦੇ ਜਨਮ ਤੋਂ ਪਹਿਲਾਂ ਔਲ ਦੀ ਝਿੱਲੀ ਦਾ ਹੇਠਲਾ ਸਿਰਾ ਫੱਟ ਜਾਂਦਾ ਹੈ ਤੇ ਔਲ ਦਾ ਕੁਝ ਪਾਣੀ ਬਾਹਰ ਵਗ ਆਉਂਦਾ ਹੈ। ਇਸ ਨੁੰ ‘ਪਾਣੀ–ਪੈਣਾ‘ ਆਖਦੇ ਹਨ। ਔਲ ਦਾ ਬਾਕੀ ਬਚਿਆ ਪਾਣੀ ਬੱਚੇ ਦੇ ਜਨਮ ਮਗਰੋਂ ਬਾਹਰ ਨਿਕਲਦਾ ਹੈ ਤੇ ਇਸ ਤੋਂ ਕੁਝ ਮਿੰਟਾਂ ਪਿਛੋਂ ਔਲ-ਪਾਥੀ ਝਿੱਲੀ ਸਮੇਤ ਬਾਹਰ ਨਿਕਲ ਆਉਂਦੀ ਹੈ। ਇਸ ਨੂੰ ‘ਔਲ–ਪੈਣਾ’ ਕਹਿੰਦੇ ਹਨ।
ਬੱਚੇ ਦੀ ਧੁੰਨੀ ਨਾਲ ਜੁੜਿਆ ਨਾੜੂਆ ਬੱਚੇ ਨੂੰ ਔਲ–ਪਾਥੀ ਨਾਲ ਜੋੜਦਾ ਹੈ। ਨਾੜੂਏ ਦੀ ਲੰਬਾਈ 12.5-15ਸੈਂ. ਮੀ ਤੱਕ ਹੋ ਸਕਦੀ ਹੈ। ਇਸ ਵਿਚ ਇਕ ਸ਼ਿਰਾ ਤੇ ਦੋ ਧਮਣੀਆਂ ਹੁੰਦੀਆਂ ਹਨ। ਇਨ੍ਹਾਂ ਰਾਹੀਂ ਬੱਚੇ ਨੂੰ ਵਧਣ ਫੁਲਣ ਤੇ ਜਿਉਂਦੇ ਰਹਿਣ ਲਈ ਖ਼ੁਰਾਕ ਮਿਲਦੀ ਹੈ। ਔਲ ਦ ਅੰਦਰ ਜਾ ਕੇ , ਇਹ ਲਹੂ–ਨਸਾਂ ਅਣਗਿਣਤ ਨਜ਼ਰ ਆਉਣ ਵਾਲੀਆਂ ਇਹ ਸ਼ਾਖਾਂ ਧਰਨ ਦੀ ਕੰਧ ਵਿਚ ਖੁੱਭੀਆਂ ਹੁੰਦੀਆਂ ਹਨ। ਇਨ੍ਹਾਂ ਦੁਆਲੇ ਧਰਨ ਦਾ ਲਹੂ ਵੱਡੇ ਚੌੜੇ ਲਹੂ–ਕੋਟਰਾਂ ਵਿਚ ਹੌਲੀ ਹੌਲੀ ਤੁਰਦਾ ਹੈ ਜਿਸ ਵਿਚੋਂ ਔਲ ਦੀਆਂ ਲਹੂ–ਵਹਿਣੀਆਂ ਬੱਚੇ ਦੀ ਲੋੜ ਅਨੁਸਾਰ ਖ਼ੁਰਾਕ ਤੇ ਸਾਫ਼ ਹਵਾ ਆਪਣੇ ਅੰਦਰ ਖਿੱਚ ਲੈਂਦੀਆਂ ਹਨ ਅਤੇ ਆਪਣਾ ਮਲ–ਮੂਤਰ ਤੇ ਗੰਦੀ ਗੈਸ ਧਾਰਨ ਦੇ ਲਹੂ ਨੂੰ ਮੋੜ ਦਿੰਦੀਆਂ ਹਨ।
ਗਰਭ ਦੇ ਆਖ਼ਰੀ ਮਹੀਨੇ ਔਲ ਤੇ ਧਰਨ ਦੀਆਂ ਲਹੂ–ਵਹਿਣੀਆਂ ਦੇ ਮੂੰਹ ਤੰਗ ਹੋਣ ਲੱਗ ਪੈਂਦੇ ਹਨ ਤੇ ਕਿਧਰੇ ਕਿਧਰੇ ਇਨ੍ਹਾਂ ਵਿਚ ਕੈਲਸ਼ੀਅਮ ਦੇ ਡਾਟ ਵੀ ਜੰਮ ਜਾਂਦੇ ਹਨ। ਇਸ ਲਈ ਬੱਚੇ ਦੇ ਜਨਮ ਮਗਰੋਂ ਜਦ ਔਲ ਧਰਨ ਤੋਂ ਵੱਖ ਹੁੰਦੀ ਹੈ ਤਾਂ ਮਾਂ ਦੀ ਧਰਨ ਅੰਦਰੋਂ ਬੇਹੱਦ ਲਹੂ ਵਗ ਤੁਰਦਾ ਹੈ। ਧਾਰਨ ਦੀਆਂ ਲਹੂ–ਵਹਿਣੀਆਂ ਆਪਣੇ ਮੂੰਹ ਭੀਚ ਕੇ ਲਹੂ ਨੂੰ ਵਹਿਣ ਤੋਂ ਰੋਕ ਲੈਂਦੀਆਂ ਹਨ।
ਹ. ਪੁ. –– ਏ ਮੈਨੂਅਲ ਆਫ਼ ਆਬਸਟੇਟਰਿਕਸ – ਐਡਿਨ ਐਂਡ ਹਾਲੈਂਡ
ਲੇਖਕ : ਜਸਵੰਤ ਗਿੱਲ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4654, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-27, ਹਵਾਲੇ/ਟਿੱਪਣੀਆਂ: no
ਔਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਔਲ, ਇਸਤਰੀ ਲਿੰਗ : ੧. ਜੇਰ, ਜਿਉਰ, ਨਾੜੂਆ, ਨਾੜੂ; ੨. ਅਲਕਤ
–ਔਲ ਆਉਣਾ, ਮੁਹਾਵਰਾ : ਅਲਕਤ ਆਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-04-25-50, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First