ਕਚੂਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਚੂਰ (ਨਾਂ,ਪੁ) ਦਵਾਈ ਵਜੋਂ ਵਰਤੀਂਦੀ ਜੰਗਲੀ ਹਲਦੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਚੂਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਚੂਰ [ਨਾਂਪੁ] ਹਲ਼ਦੀ ਵਰਗੀ ਇੱਕ ਬੂਟੀ , ਇਸ ਬੂਟੀ ਤੋਂ ਪ੍ਰਾਪਤ ਹੋਣ ਵਾਲ਼ਾ ਪਦਾਰਥ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4939, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਚੂਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਚੂਰ. ਸੰ. ਕਚੂਰ. ਸੰਗ੍ਯਾ—ਜੰਗਲੀ ਹਲਦੀ. ਇਹ ਕਈ ਦਵਾਈਆਂ ਵਿੱਚ ਵਰਤੀਦੀ ਹੈ. L. Curcuma Zerumbet.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਚੂਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਕਚੂਰ : ਇਹ ਜ਼ਿੰਜੀਬਰੇਸੀ ਕੁਲ ਦਾ ਇਕ ਹਲਦੀ ਵਰਗਾ ਪੌਦਾ ਹੈ, ਜਿਸ ਦਾ ਬਨਸਪਤੀ-ਵਿਗਿਆਨਕ ਨਾਂ ਕੁਰਕੁਮਾ ਜ਼ੈੱਡਵੈਰੀਆ (Curcuma Zedoaria) ਹੈ। ਇਸ ਨੂੰ ਜ਼ੈੱਡਵੈਰੀ ਵੀ ਕਹਿੰਦੇ ਹਨ। ਇਸ ਦੀ ਇਕ ਦੂਸਰੀ ਜਾਤੀ ਕੁਰਕੁਮਾ ਸੀਜ਼ੀਆ ਨੂੰ ਕਾਲੀ ਹਲਦੀ, ਨਰਕਚੂਰ ਅਤੇ ਬਲੈਕ ਜ਼ੈੱਡਵੈਰੀ ਅਤੇ ਤੀਜੀ ਜਾਤੀ ਕੁਰਕੁਮਾ ਅਰਮੈਡਿਕਾ ਨੂੰ ਬਨ-ਹਲਦੀ ਜਾਂ ਯੈਲੋ ਜ਼ੈੱਡਵੈਰੀ ਕਿਹਾ ਜਾਂਦਾ ਹੈ।
ਪੂਰਬ-ਉੱਤਰੀ ਭਾਰਤ ਦੇ ਸਮੁੰਦਰੀ ਤੱਦ ਦੇ ਇਲਾਕਿਆਂ ਵਿਚ ਕਚੂਰ ਆਪਣੇ ਆਪ ਉਗਦਾ ਹੈ ਅਤੇ ਭਾਰਤ, ਚੀਨ ਅਤੇ ਲੰਕਾ ਵਿਚ ਇਸ ਦੀ ਖੇਤੀ ਵੀ ਕੀਤੀ ਜਾਂਦੀ ਹੈ।
ਇਸ ਦੇ ਪੌਦੇ ਦਾ ਪ੍ਰਵਰਧਨ ਪ੍ਰਕੰਦਾਂ ਰਾਹੀਂ ਹੁੰਦਾ ਹੈ। ਪ੍ਰਕੰਦਾਂ ਨੂੰ ਛੋਟੇ ਛੋਟੇ ਟੁਕੜਿਆਂ ਵਿਚ ਕੱਟ ਲਿਆ ਜਾਂਦਾ ਹੈ। ਹਰ ਟੁਕੜੇ ਉਤੇ ਇਕ ਅੱਖ ਹੁੰਦੀ ਹੈ। ਮਾਨਸੂਨ ਦੇ ਸ਼ੁਰੂ ਵਿਚ ਇਨ੍ਹਾਂ ਨੂੰ ਮਿੱਟੀ ਵਿਚ ਬੀਜ ਦਿਤਾ ਜਾਂਦਾ ਹੈ। ਇਸ ਦਾ ਪੌਦਾ ਤਕਰੀਬਨ 45 ਸੈਂ. ਮੀ. ਉੱਚਾ ਹੁੰਦਾ ਹੈ ਅਤੇ ਇਸ ਨੂੰ ਭੂਰੇ ਵੈਂਗਣੀ ਜਿਹੇ ਰੰਗ ਦੀਆਂ ਸ਼ਿਰਾਵਾਂ ਵਾਲੇ ਹਰੇ ਪੱਤੇ ਲਗਦੇ ਹਨ। ਪ੍ਰਕੰਦ ਵੱਡੇ ਵੱਡੇ ਅਤੇ ਗੁੱਦੇਕਾਰ ਹੁੰਦੇ ਹਨ। ਇਨ੍ਹਾਂ ਦੇ ਪਤਲੇ ਆਡੇ-ਦਾਅ ਸੈੱਕਸ਼ਨ ਕੱਟ ਕੇ ਸੁਕਾ ਲਏ ਜਾਂਦੇ ਹਨ ਅਤੇ ਇਸੇ ਰੂਪ ਵਿਚ ਇਹ ਵਿਕਦੇ ਹਨ। ਇਨ੍ਹਾਂ ਦਾ ਰੰਗ ਸਲੇਟੀ ਜਿਹਾ, ਗੰਧ ਕਸਤੂਰੀ ਵਰਗੀ ਤੇ ਸੁਆਦ ਕੁਝ ਕੌੜਾ ਹੁੰਦਾ ਹੈ।
ਪ੍ਰਕੰਦਾਂ ਵਿਚ ਨਿਸ਼ਾਸਤਾ ਹੁੰਦਾ ਹੈ। ਇਸ ਤੋਂ ਸ਼ਾਟੀ ਨਾਂ ਦਾ ਬਣਿਆ ਨਿਸ਼ਾਸਤਾ ਬਜ਼ਾਰ ਵਿਚ ਵਿਕਦਾ ਹੈ ਅਤੇ ਇਸ ਨੂੰ ਅਰਾਰੂਟ ਅਤੇ ਜੌਂ ਦੇ ਬਦਲ ਦੇ ਵਜੋਂ ਵਰਤਿਆ ਜਾਂਦਾ ਹੈ। ਇਹ ਬੱਚਿਆਂ ਅਤੇ ਬਿਮਾਰੀਉਂ ਉਠਿਆ ਲਈ ਪੌਸ਼ਟਿਕ ਆਹਾਰ ਹੈ। ਇਸ ਦੇ ਪ੍ਰਕੰਦ ਮੁੱਖ ਤੌਰ ਤੇ ਲੰਕਾਂ ਤੋਂ ਆਉਂਦੇ ਹਨ ਜਿਥੋਂ ਦੇ ਵਸਨੀਕ ਇਸਦੀ ਪੱਤਿਆਂ ਨੂੰ ਸਬਜ਼ੀ ਵਜੋਂ ਵਰਤਦੇ ਹਨ।
ਕਚੂਰ ਦੀ ਡਾਕਟਰੀ ਦੇ ਪੱਖੋਂ ਕਾਫ਼ੀ ਮਹੱਤਤਾ ਹੈ। ਮੁੱਖ ਤੌਰ ਤੇ ਪ੍ਰਕੰਦ ਇਸ ਮੰਤਵ ਲਈ ਵਰਤਿਆ ਜਾਂਦਾ ਹੈ। ਇਹ ਇਕ ਪਾਚਕ, ਉਤੇਜਕ, ਮਹਿਕਦਾਰ, ਮੂਤਰਵਰਧੀ ਅਤੇ ਜੁਲਾਬੀ ਔਸ਼ਧੀ ਹੈ। ਇਸ ਨੂੰ ਬਦਹਾਜ਼ਮੀ ਤੇ ਬਾਦੀ ਦੂਰ ਕਰਨ ਲਈ ਵੀ ਵਰਤਿਆ ਜਾਂਦਾ ਹੈ। ਲਕੋਰੀਆ ਅਤੇ ਗਨੋਰੀਆ ਨੂੰ ਰੋਕਣ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਖ਼ੂਨ ਸਾਫ਼ ਕਰਨ ਲਈ ਵੀ ਇਹ ਵਰਤਿਆ ਜਾਂਦਾ ਹੈ। ਮੂੰਹ ਦਾ ਸੁਆਦ ਠੀਕ ਕਰਨ ਲਈ ਅਤੇ ਗਲਾ ਸਾਫ਼ ਕਰਨ ਲਈ, ਖ਼ਾਸ ਕਰ ਕੇ ਗਾਇਕ ਲੋਕ ਇਸ ਦੀ ਵਰਤੋਂ ਕਰਦੇ ਹਨ। ਇਸ ਦੇ ਕਾੜ੍ਹੇ ਵਿਚ ਕਾਲੀ ਮਿਰਚ, ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਘਰਾਂ ਵਿਚ ਬੁਖ਼ਾਰ, ਜ਼ੁਕਾਮ, ਖਾਂਸੀ ਆਦਿ ਲਈ ਦਿਤਾ ਜਾਂਦਾ ਹੈ। ਬੱਚਾ ਹੋਣ ਤੋਂ ਬਾਅਦ ਔਰਤਾਂ ਨੂੰ ਤਾਕਤ ਲਈ ਪ੍ਰਕੰਦ ਜਾਂਦਾ ਹੈ। ਇਸ ਨੂੰ ਫਟਕੜੀ ਨਾਲ ਮਿਲਾ ਕੇ ਮੱਲ੍ਹਮ ਤਿਆਰ ਕੀਤੀ ਜਾਂਦੀ ਹੈ ਜੋ ਮੋਚ ਅਤੇ ਸੱਟ ਲੱਗਣ ਨਾਲ ਪਏ ਨੀਲਾਂ ਉਤੇ ਲਗਾਈ ਜਾਂਦੀ ਹੈ।
ਪੱਤਿਆਂ ਦਾ ਰਸ ਜਲੋਧਰ ਲਈ ਦਿੱਤਾ ਜਾਂਦਾ ਹੈ। ਇਸ ਦੀ ਮਲ੍ਹਮ ਫ਼ੋੜਿਆਂ ਉਤੇ ਵੀ ਲਗਾਈ ਜਾਂਦੀ ਹੈ।
ਹ. ਪੁ.––ਮੈ. ਪ. ਇੰ. ਪਾ.––100; ਹਿੰ. ਵਿ. ਕੋ. 2:311; ਇ. ਡ. ਇੰ.––237
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no
ਕਚੂਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਚੂਰ, (ਸੰਸਕ੍ਰਿਤ : ਕਰਚੂਰ=ਹਲਦੀ) / ਇਸਤਰੀ ਲਿੰਗ : ਇੱਕ ਦਵਾਈ, ਜੰਗਲੀ ਹਲਦੀ, ਜਦਵਾਰ; ‘ਹਿੰਗ ਜੇਡ ਨਾ ਹੋਰ ਬਦਬੋ ਕੋਈ ਬਾਸਦਾਰ ਨਾ ਹੋਰ ਕਚੂਰ ਜੇਹਾ’
–ਹਰਾ ਕਚੂਰ, ਵਿਸ਼ੇਸ਼ਣ : ੧. ਗਹਿਰਾ ਹਰਾ, ਹਰਾ ਕਚਾਹ; ੨. ਹਰਾ ਰੰਗ ਜਿਸ ਵਿਚੋਂ ਕੁਝ ਪਿਲੱਤਣ ਭਾਹ ਮਾਰੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-13-04-02-42, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First