ਕਜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਜ (ਵਿ,ਪੁ) ਕਿਸੇ ਅੰਗ ਦਾ ਵਿੰਗ ਟੇਢ੍ਹ; ਨੁਕਸ; ਕਮੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਜ [ਨਾਂਪੁ] ਘਾਟ , ਨੁਕਸ , ਦੋਸ਼; ਵਿੰਗ , ਟੇਢ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26419, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਜ. ਫ਼ਾ ਸੰਗ੍ਯਾ—ਵਿੰਗ. ਟੇਢ। ੨ ਕਸਰ. ਕਮੀ. ਘਾਟਾ. “ਸੋਉ ਸੂਰਤਵੰਤ ਰਚੀ ਬ੍ਰਹਮਾ ਕਰਕੈ ਅਤਿ ਹੀ ਰੁਚਿ, ਕੈ ਨ ਕਜੈਂ.” (ਕ੍ਰਿਸਨਾਵ) ੩ ਸੰ. ਕਮਲ , ਜੋ ਕ (ਜਲ) ਤੋਂ ਪੈਦਾ ਹੁੰਦਾ ਹੈ. ਕੰਜ ਸ਼ਬਦ ਭੀ ਸੰਸਕ੍ਰਿਤ ਹੈ। ੪ ਦੇਖੋ, ਕਜਣਾ। ੫ ਫ਼ਾ ਕਜ਼. ਕਿ-ਅਜ਼ ਦਾ ਸੰਖੇਪ. ਕਿ ਉਸ ਤੋਂ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਜ, (ਫ਼ਾਰਸੀ : ਕਜ) / ਪੁਲਿੰਗ : ੧. ਵਿੰਗ, ਟੇਢ; ੨. ਐਬ, ਦੋਸ਼; ੩. ਘਾਟ, ਨੁਕਸ, (ਲਾਗੂ ਕਿਰਿਆ : ਹੋਣਾ, ਕੱਢਣਾ, ਪੈਣਾ)
–ਕਜਦਾਰ, ਵਿਸ਼ੇਸ਼ਣ : ਐਬਦਾਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5660, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-12-05-29, ਹਵਾਲੇ/ਟਿੱਪਣੀਆਂ:
ਕਜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਜ, (ਫ਼ਾਰਸੀ : ਕਜ=ਟੇਢਾ) / ਵਿਸ਼ੇਸ਼ਣ : ਟੇਢਾ ਝੁਕਿਆ ਹੋਇਆ
–ਕਜਕੁਲਾ, ਵਿਸ਼ੇਸ਼ਣ : ੧. ਟੇਢੀ ਟੋਪੀ ਵਾਲਾ, ਬਾਦਸ਼ਾਹ, ਮਹਾਰਾਜਾ; ੨. ਬਾਂਕਾ
–ਕਜ ਫਹਿਮ, ਵਿਸ਼ੇਸ਼ਣ : ਬੇਅਕਲ, ਮੂਰਖ, ਉਲਟੀ ਸਮਝ ਵਾਲਾ, ਹਰ ਗੱਲ ਨੂੰ ਉਲਟਾ ਸਮਝਣ ਵਾਲਾ, ਛੇਤੀ ਰਸਤੇ ਤੇ ਨਾ ਆਉਣ ਵਾਲਾ
–ਕਜ ਫਹਿਮੀ, ਇਸਤਰੀ ਲਿੰਗ : ਮੂਰਖਤਾ, ਬੇਅਕਲੀ, ਪੁੱਠੀ ਮੱਤ, ਅੜਬਪੁਣਾ
–ਕਜ ਮਿਜ਼ਾਜ, ਵਿਸ਼ੇਸ਼ਣ : ਬੁਰੀ ਤਬੀਅਤ ਵਾਲਾ, ਭੈੜੇ ਮਜ਼ਾਜ ਵਾਲਾ
–ਕਜ ਰਫ਼ਤਾਰ, ਫ਼ਾਰਸੀ : ਵਿੰਗੀ ਚਾਲ ਚਲਣ ਵਾਲਾ, ਅੜਬ, ਕੱਬਾ
–ਕਜੀ (ਰਾ. ਕਜ਼ੀ) / ਇਸਤਰੀ ਲਿੰਗ : ਟੇਢ, ਵਿੰਗ, ਟੇਢਾਪਣ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5659, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-12-05-42, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First