ਕਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਣ (ਨਾਂ,ਪੁ) 1 ਪਨੀਰੀ ਦੇ ਰੂਪ ਵਿੱਚ ਬੀਜਿਆ ਜਾਣ ਵਾਲਾ ਗੰਢਿਆਂ ਦਾ ਬੀਅ 2 ਕਿਸੇ ਚੀਜ਼ ਦਾ ਬਹੁਤ ਛੋਟਾ ਅੰਸ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਣ 1 [ਨਾਂਪੁ] ਕਿਣਕਾ, ਜ਼ੱਰ੍ਹਾ, ਅਣੂ 2 [ਨਾਂਪੁ] ਫ਼ਸਲ ਦਾ ਝਾੜ, ਅਨਾਜ; ਗੰਢਿਆਂ ਦਾ ਬੀਜ; ਤੁਖ਼ਮ 3 [ਨਾਂਪੁ] ਅਣਖ , ਗ਼ੈਰਤ; ਬਲ , ਹਿੰਮਤ, ਹੌਸਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਣ. ਸੰ.ਸੰਗ੍ਯਾ—ਕਿਨਕਾ. ਕਣਕਾ. ਜ਼ਰ੗੠. ਜਿਵੇਂ—ਅੱਖ ਵਿਚ ਕਣ। ੨ ਅੰਨ ਦਾ ਦਾਣਾ. ਬੀਜ. “ਕਣ ਬਿਨਾ ਜੈਸੇ ਥੋਥਰ ਤੁਖਾ.” (ਗਉ ਮ: ੫) ੩ ਚਾਉਲਾਂ ਦੀਆਂ ਟੁੱਟੀਆਂ ਕਣੀਆਂ. ਦੇਖੋ ਕਣਾਦ। ੪ ਸੰ. d.k~. ਧਾ—ਛੋਟਾ ਹੋਣਾ. ਅੱਖਾਂ ਮੀਚਣੀਆਂ. ਸ਼ਬਦ ਕਰਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20337, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਣ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਣ (ਸੰ.। ਸੰਸਕ੍ਰਿਤ) ਦਾਣਾ , ਅਨਾਜ ਦਾ ਦਾਣਾ। ਯਥਾ-‘ਕਣ ਬਿਨਾ ਜੈਸੇ ਥੋਥਰ ਤੁਖਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 20231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਣ, ੧. ਪੁਲਿੰਗ : ਕਿਣਕਾ, ਜ਼ੱਰਾ, ਕਿਸੇ ਚੀਜ਼ ਦਾ ਛੋਟੇ ਤੋਂ ਛੋਟਾ ਅੰਸ਼, ਅਣੂ, ੨. ਵਧੀਆ ਗੁੜ ਵਿੱਚ ਉਹ ਦਾਣਾ ਜੋ ਰੜਕਦਾ ਹੈ, ਦਾਣੇਦਾਰ ਜਾਂ ਰਵੇਦਾਰ ਹੋਣ ਦਾ ਗੁਣ ਜਾਂ ਭਾਵ; ੩. ਫਸਲ ਦਾ ਝਾੜ, ਪੈਦਾਵਾਰ ਦਾ ਅੰਦਾਜ਼ਾ; ੪. ਗੰਢੇ ਦਾ ਬੀ ਜੋ ਪਨੀਰੀ ਲਈ ਬੀਜਿਆ ਜਾਂਦਾ ਹੈ; ੫. ਗੰਢਿਆਂ ਦੀ ਪਨੀਰੀ; ੬. ਚੌਲਾਂ ਦੀਆਂ ਟੁਟੀਆਂ ਕਣੀਆਂ; ੭. ਅਣਖ, ਗ਼ੈਰਤ ਸ੍ਵੈਮਾਨ; ੮. ਸਤਾ, ਬਲ, ਹੌਸਲਾ; ੯. ਸਿੱਟਾ, ਬੱਲੀ

–ਕਣਕੱਛ, (ਸੰਸਕ੍ਰਿਤ :कण=ਅਨਾਜ+ਪੁਲਿੰਗ : ਕੱਛ√ਕੱਛਣਾ=ਮਿਣਨਾ) / ਇਸਤਰੀ ਲਿੰਗ : ਫ਼ਸਲ ਦੇ ਝਾੜ ਦਾ ਅਨੁਮਾਨ


–ਕਣ ਕਰਨਾ,  ਕਿਰਿਆ ਸਕਰਮਕ :  ਫ਼ਸਲ ਦਾ ਮੁੱਲ ਪਾਉਣਾ ਜਾਂ ਉਸ ਦੇ ਝਾੜ ਦਾ ਅਨੁਮਾਨ ਲਾਉਣਾ, ਕਣਕੂਤਣਾ

–ਕਣਕੂਤ,  (ਸੰਸਕ੍ਰਿਤ :कण=ਅਨਾਜ+ਹਿੰਦੀ: कूत=ਕੂਤਣਾ, ਅੰਦਾਜ਼ਾ ਲਾਉਣਾ)  / ਪੁਲਿੰਗ : ਫ਼ਸਲ ਦੇ ਝਾੜ ਦਾ ਅਨੁਮਾਨ, ਕਣਕੱਛ


–ਕਣਕੂਤਣਾ,  ਕਿਰਿਆ ਸਕਰਮਕ : ਫ਼ਸਲ ਦੇ ਝਾੜ ਦਾ ਅਨੁਮਾਨ ਲਾਉਣਾ

–ਕਣਛੁਹਾਉਣਾ,  ਮੁਹਾਵਰਾ : ਸੀਤਲਾ ਦੀ ਬੀਮਾਰੀ ਵਾਲੇ ਬੱਚਿਆਂ ਉਤੋਂ ਸੱਤ ਵਾਰੀ ਅਨਾਜ ਨੂੰ ਵਾਰ ਕੇ ਉਚੇ ਥਾਂ ਰੱਖਣਾ

–ਕਣਦਾਰ,  ਵਿਸ਼ੇਸ਼ਣ : ਕੰਡ ਵਲਾ, ਕੰਡਦਾਰ, ਅਣਖੀਲਾ, ਜਿਸ ਵਿੱਚ ਗ਼ੈਰਤ ਦਾ ਅੰਸ਼ ਮੌਜੂਦ ਹੋਵੇ

–ਕਣਦਾਰ ਧਰਤੀ,  (ਖੇਤੀਬਾੜੀ) \ ਇਸਤਰੀ ਲਿੰਗ : ਧਰਤੀ ਜਿਸ ਵਿੱਚ ਚੀਕਣਾਪਣ ਨਾ ਹੋਵੇ, ਭੁਰਭੁਰੀ ਜ਼ਮੀਨ, ਡਾਕਰ ਜ਼ਮੀਨ, ਸ਼ਕਤੀ ਸਪੰਨ ਮਿੱਟੀ ਜੋ ਫ਼ਸਲ ਦੇਣ ਦੇ ਹੱਕ ਨੂੰ ਬਹੁਤ ਚੰਗੀ ਹੋਵੇ

–ਕਣ ਪਾਉਣਾ,  ਮੁਹਾਵਰਾ : ੧. ਫ਼ਸਲ ਦਾ ਜਾਂ ਉਸ ਦੇ ਝਾੜ ਦਾ ਅਨੁਮਾਨ ਲਾਉਣਾ, ਮੁੱਲ ਪਾਉਣਾ ਜਾਂ ਉਸ ਦੇ ਝਾੜ ਦਾ ਅਨੁਮਾਨ ਲਾਉਣਾ, ਕਣਕੂਤਣਾ; ੨. ਪੁੱਛਾਂ ਦੱਸਣ ਵਾਲੇ (ਚੇਲੇ) ਤੋਂ ਆਪਣੀ ਮੁਰਾਦ ਪੁੱਛਣ ਵਾਸਤੇ ਕੋਈ ਚੀਜ਼ ਕਪੜਾ ਲੱਤਾ ਪੈਸਾ ਟਕਾ ਰੁਪਿਆ ਆਦਿ ਅੱਗੇ ਰੱਖਣਾ

–ਕਣ ਬਣਨਾ,  (ਖੇਤੀਬਾੜੀ) \ ਪੁਲਿੰਗ : ਦਾਣੇਦਾਰ ਬਣਨ ਦੀ ਕਿਰਿਆ, ਉਹ ਅਮਲ ਜਿਸ ਵਿੱਚ ਕਿਸੇ ਅਨਾਜ ਅੰਦਰ ਕਣ ਪੈਦਾ ਹੁੰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-22-03-26-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.