ਕਣੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਣੀ (ਨਾਂ,ਇ) 1 ਮੀਂਹ ਦੀ ਜਲ ਬੂੰਦ 2 ਚੌਲ ਦਾ ਟੋਟਾ 3 ਹੀਰੇ ਦੀ ਬਾਰੀਕ ਟੁਕੜੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4523, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਣੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਣੀ [ਨਾਂਇ] ਮੀਂਹ ਦੀ ਬੂੰਦ , ਪਾਣੀ ਦਾ ਕਤਰਾ; ਭੋਰਾ , ਕਿਣਕਾ; ਛੋਟਾ ਟੁਕੜਾ, ਹੀਰੇ ਦਾ ਟੋਟਾ; ਤਾਕਤ, ਸਵੈਮਾਨ; ਵੇਖੋ ਕਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4515, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਣੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਣੀ. ਸੰਗ੍ਯਾ—ਪਾਣੀ ਦਾ ਜ਼ਰ੗੠. ਜਲਬੂੰਦ। ੨ ਕਿਣਕਾ. ਭੋਰਾ. “ਦੇ ਨਾਵੈ ਏਕ ਕਣੀ.” (ਸੋਰ ਮ: ੫) ੩ ਹੀਰੇ ਦਾ ਛੋਟਾ ਟੁਕੜਾ। ੪ ਤੀਰ ਆਦਿਕ ਨੋਕਦਾਰ ਸ਼ਸਤ੍ਰ ਦੀ ਨੋਕ ਦਾ ਟੁੱਟਿਆ ਹੋਇਆ ਬਾਰੀਕ ਅੰਸ਼.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਣੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਣੀ (ਸੰ.। ਸੰਸਕ੍ਰਿਤ ਕਣ) ਦਾਣੇ ਤੋਂ ਨਿੱਕਾ ਭੋਰਾ , ਕਿਣਕਾ। ਯਥਾ-‘ਦੇ ਨਾਵੈ ਏਕ ਕਣੀ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਣੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਣੀ, (ਸੰਸਕ੍ਰਿਤ : क) \ ਇਸਤਰੀ ਲਿੰਗ : ੧. ਜਲਬੂੰਦ, ਬੂੰਦ, ਫੂਹੀ, ਕਤਰਾ; ੨. ਭੋਰਾ, ਕਿਣਕਾ, ੩. ਛੋਟਾ ਟੁਕੜਾ, ਅੰਸ਼ (ਹੀਰਾ–); ੪. ਚੌਲਾਂ ਦਾ ਟੋਟਾ; ੫. ਰਿੱਝੇ ਹੋਏ ਚੌਲਾਂ ਵਿੱਚ ਅੱਧਗਲਿਆ ਦਾਣਾ; ੬. ਕਣ; ਸੱਤਿਆ, ਤਾਕਤ; ਅਣਖ; ੭. ਆਟੇ ਦੇ ਦਾਣੇ ਦੀ ਸਖਤਾਈ; ੮. ਹੀਰੇ ਦੀ ਕਣੀ, ਹੀਰੇ ਦਾ ਟੋਟਾ

–ਕਣੀ ਸਿਜਣਾ   ਕਿਰਿਆ ਸਕਰਮਕ :  ਆਟੇ ਦਾ ਦਾਣਾ ਭਿਜ ਕੇ ਨਰਮ ਹੋ ਜਾਣਾ

–ਕਣੀ ਗਲਣਾ  ਕਿਰਿਆ ਸਕਰਮਕ : ੧. ਕਣੀ ਸਿਜਣਾ; ੨. ਰਿਝਣ ਵਿੱਚ ਚੌਲ ਦਾ ਦਾਣਾ ਪੂਰਾ ਗਲ ਜਾਣਾ

–ਕਣੀ ਚੱਟਣਾ  ਲਹਿੰਦੀ / ਮੁਹਾਵਰਾ : ਹੀਰੇ ਦੀ ਕਣੀ ਚੱਟ ਕੇ ਮਰ ਜਾਣਾ

–ਕਣੀ ਮੁਣੀ  ਇਸਤਰੀ ਲਿੰਗ :   ਕਿਣ-ਮਿਣ ਮੀਂਹ ਕਣੀ

–ਕਣੀ ਵਾਲਾ  ਵਿਸ਼ੇਸ਼ਣ : ਸ਼ਕਤੀਵਾਨ, ਅਣਖੀਲਾ, ਕੰਡਦਾਰ, ਅਣਖਪਾਲ, ਸ਼ਕਤੀਵਾਨ
 
–ਹੀਰੇ ਦੀ ਕਣੀ ਚੱਟਣਾ  ਮੁਹਾਵਰਾ : ਹੀਰਾ ਖਾ ਕੇ ਮਰ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-25-08-43-23, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.