ਕਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਦ [ਕਿਵਿ] ਕਦੋਂ, ਕਿਸ ਵੇਲ਼ੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39644, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਦ ਕ੍ਰਿ. ਵਿ—ਕਦਾ. ਕਬ. ਕਦੋਂ. “ਕਉਣ ਕਹੈ ਤੂ ਕਦ ਕਾ.” (ਤੁਖਾ ਛੰਤ ਮ: ੫) “ਕਦਹੁ ਸਮਝਾਇਆ ਜਾਇ.” (ਮ: ੩ ਵਾਰ ਸ੍ਰੀ) ੨ ਦੇਖੋ, ਕੱਦ । ੩ ਅ਼ ਕੱਦ. ਮਿਹਨਤ. ਕੋਸ਼ਿਸ਼। ੪ ਫ਼ਾ ਘਰ । ੫ ਸ਼ਖਸ. ਕੋਈ ਪੁਰਖ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39552, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਦ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਦ ਵੇਖੋ ਕਦਿ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 39494, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਦ, (ਸੰਸਕ੍ਰਿਤ : कदा) / ਕਿਰਿਆ ਵਿਸ਼ੇਸ਼ਣ : ਕਦੋਂ, ਕਿਸ ਵੇਲੇ 

–ਕਦ ਕਦ,  ਕਿਰਿਆ : ਕਦੋਂ ਕਦੋਂ, ਕਿਨ੍ਹਾਂ ਸਮਿਆਂ ਜਾਂ ਮੌਕਿਆਂ ’ਤੇ
 
–ਕਦਕਾ,  (ਪੁਆਧੀ) / ਕਿਰਿਆ ਵਿਸ਼ੇਸ਼ਣ : ਕਦ ਦਾ, ਕਿਸ ਵੇਲੇ ਦਾ, ਕਦੋਂ ਦਾ 
 
–ਕਦਕੀ,  (ਪੁਆਧੀ) / ਕਿਰਿਆ ਵਿਸ਼ੇਸ਼ਣ : ਕਦ ਦੀ, ਕਿਸ ਵੇਲੇ ਦੀ 
 
–ਕਦ ਕੁ,  ਕਿਰਿਆ ਵਿਸ਼ੇਸ਼ਣ : ਕਦੋਂ ਕੁ, ਕਿਹੜੇ ਕੁ ਵੇਲੇ, ਕਿਸ ਕੁ ਸਮੇਂ, ਕਦੋਂ ਤੀਕ
 
–ਕਦਕੇ,   (ਪੁਆਧੀ) / ਕਿਰਿਆ ਵਿਸ਼ੇਸ਼ਣ : ਕਦ ਕੇ, ਕਿਸ ਵੇਲੇ ਦੇ, ਕਿਸ ਸਮੇਂ ਦੇ, ਕਦੋਂ ਦੇ 
 
–ਕਦ ਬਾਬਾ ਮਰੇ,  ਕਦੇ ਬੈਲ ਬੰਨ੍ਹੀੲੋਂ, ਅਖੌਤ : ਦੂਜੇ ਦੀ ਜਾਇਦਾਦ ਤੇ ਅੱਖ ਰੱਖਣ ਵਾਸਤੇ ਕਹਿੰਦੇ ਹਨ
 
–ਕਦੀ,  ਕਿਰਿਆ ਵਿਸ਼ੇਸ਼ਣ : ਕਿਸੇ ਵੇਲੇ, ਕਿਸੇ ਮੌਕੇ, ਕਦੀ ਹੀ, ਕਿਰਿਆ ਵਿਸ਼ੇਸ਼ਣ : ਬਹੁਤ ਘੱਟ ਵਾਰ, ਬਹੁਤ ਚਿਰ ਮਗਰੋਂ 
 
–ਕੱਦੀ,  (ਪੁਆਧੀ) / ਕਿਰਿਆ ਵਿਸ਼ੇਸ਼ਣ : ਕਦ ਦੀ, ਕਦੋਂ ਦੀ
 
–ਕਦੇ,  ਕਿਰਿਆ ਵਿਸ਼ੇਸ਼ਣ : ਕਿਸੇ ਮੌਕੇ ’ਤੇ
 
–ਕਦੇ ਤਾਂ,  ਕਿਰਿਆ ਵਿਸ਼ੇਸ਼ਣ : ਕਈ ਕਦਾਈਂ, ਕਿਸੇ ਹੀ ਮੌਕੇ, ਕਦੇ, ਚਿਰਾਂ ਮਗਰੋਂ ਹੀ
 
–ਕਦੋਕਣਾ, (ਲਹਿੰਦੀ) / ਕਿਰਿਆ ਵਿਸ਼ੇਸ਼ਣ : ਕਦੋਂ ਦਾ, ਕਿਸ ਵੇਲੇ ਦਾ, ਬਹੁਤ ਚਿਰ ਦਾ 
 
–ਕਦੋਂ ਕਦੋਂ,  ਕਿਰਿਆ ਵਿਸ਼ੇਸ਼ਣ : ਕਦ ਕਦ
 
–ਕਦੋਂ ਕੁ,  ਕਿਰਿਆ ਵਿਸ਼ੇਸ਼ਣ : ਕਦ ਕੁ, ਕਦੋਂ ਤਾਈਂ, ਕਦ ਤੱਕ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9956, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-28-08-34-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.